ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿਚ ਸਿਰ ਦੀ ਮਸਾਜ ਕਰਨਾ ਬਹੁਤ ਲਾਜਮੀ ਹੋ ਗਿਆ ਹੈ, ਕਿਉਂਕਿ ਸਿਰ ਚ੍ਹ ਮਾਲਸ਼ ਨਾਲ ਥਕਾਵਟ ਠੀਕ ਹੋ ਜਾਂਦੀ ਹੈ ,ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਨ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਇਕ ਚਮਤਕਾਰੀ ਇਲਾਜ ਹੈ। ਹਰ ਰੋਜ਼ ਨਿਯਮਤ ਰੂਪ ਨਾਲ ਸਿਰਫ਼ 10-12 ਮਿੰਟ ਮਾਲਿਸ਼ ਕਰਨਾ ਬਹੁਤ ਜਰੂਰੀ ਹੈ । ਮਾਲਸ਼ ਨਾਲ ਸਰੀਰ ਵਿਚ ਇਕ ਵੀ. ਆਈ. ਪੀ. (ਵੈਸੋਐਕਟਿਵ ਇੰਟੈਸਟਾਈਨ ਪੋਲੀਪੇਪਟਾਈਡ) ਨਾਮੀ ਰਸਾਇਣ ਪੈਦਾ ਹੁੰਦਾ ਹੈ ਜਿਸ ਨਾਲ ਕਰੋਨਰੀ ਧਮਨੀ ਵਿਚ ਖ਼ੂਨ ਸੰਚਾਰ 15 ਫ਼ੀ ਸਦੀ ਤੋਂ ਵਧੇਰੇ ਵਧ ਜਾਂਦਾ ਹੈ।
ਨਿਯਮਤ ਮਾਲਸ਼ ਨਾਲ ਸਰੀਰ ਵਿਚੋਂ ਗੰਦਾ ਕੈਲੇਸਟਰੋਲ ਘਟਦਾ ਹੈ ਅਤੇ ਚੰਗਾ ਕੈਲੇਸਟਰੋਲ ਵਧਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘਟਦਾ ਹੈ। ਡਾਕਟਰਾਂ ਅਨੁਸਾਰ ਸਰੀਰ ਵਿਚ ਇਸ ਸ਼ਾਖਾ ਦੇ ਵਧਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਮਾਲਸ਼ ਲਈ ਤੇਲ ਦੀ ਚੋਣ ਖ਼ੁਦ ਕਰੋ। ਇਹ ਵਿਅਕਤੀ ਦੇ ਅਪਣੇ ਸਰੀਰ ਅਤੇ ਭਾਰ ’ਤੇ ਨਿਰਭਰ ਕਰਦਾ ਹੈ। ਇਸ ਲਈ ਸਰ੍ਹੋਂ, ਤਿਲ ਜਾਂ ਨਾਰੀਅਲ ਦਾ ਤੇਲ ਲਾਭਦਾਇਕ ਹੈ।
ਇਸ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ਦੀ ਮਾਲਿਸ਼ ਕਰਨ ਨਾਲ ਵੀ ਸਰੀਰ ਨੂੰ ਰਾਹਤਮ ਮਿਲਦੀ ਹੈ ਅਤੇ ਕਈ ਬੀਮਾਰੀਆਂ ਦੂਰ ਵੀ ਹੁੰਦੀਆਂ ਹਨ। ਅੱਜ ਕੱਲ੍ਹ ਦੀ ਜੀਵਨ ਸ਼ੈਲੀ ਕਾਰਨ ਲੋਕ ਮਾਲਿਸ਼ ਕਰਨਾ ਭੁੱਲ ਗਏ ਹਨ। ਪੁਰਾਣੇ ਸਮੇਂ ਵਿੱਚ ਲੋਕਾਂ ਦੇ ਸਰੀਰ ਮਾਲਿਸ਼ ਕਰਨ ਕਰਕੇ ਮਜ਼ਬੂਤ ਅਤੇ ਤੰਦਰੁਸਤ ਰਹਿੰਦੇ ਸਨ।
ਗਲਤ ਖਾਣ ਪੀਣ ਅਤੇ ਗਲਤ ਰਹਿਣ ਸਹਿਣ ਕਾਰਨ ਅੱਜ ਕੱਲ੍ਹ ਬਲੱਡ ਸਰਕੁਲੇਸ਼ਨ ਖਰਾਬ ਹੋ ਰਿਹਾ ਹੈ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਰਾਤ ਨੂੰ ਪੰਜ ਮਿੰਟ ਆਪਣੇ ਪੈਰਾਂ ਦੀ ਮਾਲਿਸ਼ ਜ਼ਰੂਰ ਕਰੋ, ਜੋ ਫ਼ਾਇਦੇਮੰਦ ਹੋਵੇਗੀ।
ਤੁਹਾਨੂੰ ਪੈਰਾਂ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਸਾਜ ਕਰਨ ਨਾਲ ਪੈਰਾਂ ਦੀਆਂ ਨਸਾਂ ਨੂੰ ਆਰਾਮ ਮਿਲਦਾ ਹੈ। ਪੈਰਾਂ ਨਾਲ ਜੁੜੀ ਹਰ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਲਗਾਤਾਰ ਪੈਰਾਂ ’ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਗਰਮ ਨਾਰੀਅਲ ਤੇਲ ਨਾਲ ਪੈਰਾਂ ਦੀ ਮਸਾਜ ਕਰੋ ।
ਰੋਜ਼ਾਨਾ ਪੈਰਾਂ ਦੀ ਮਸਾਜ ਕਰਨ ਨਾਲ ਸਾਡੀਆਂ ਮਾਸਪੇਸ਼ੀਆਂ ਵਿੱਚ ਮੌਜੂਦ ਲੈਕਟਿਕ ਐਸਿਡ ਹੌਲੀ ਹੌਲੀ ਖਤਮ ਹੋਣ ਲੱਗਦਾ ਹੈ। ਜੇਕਰ ਇਹ ਐਸਿਡ ਸਾਡੇ ਪੈਰਾਂ ਵਿੱਚ ਵਾਧਾ ਰਹਿੰਦਾ ਹੈ ਤਾਂ ਇਸ ਨਾਲ ਪੈਰਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਰੋਜ਼ਾਨਾ ਪੈਰਾਂ ਦੀ ਮਸਾਜ ਕਰਨ ਨਾਲ ਸਾਡੀਆਂ ਮਾਸਪੇਸ਼ੀਆਂ ਵਿੱਚ ਮੌਜੂਦ ਲੈਕਟਿਕ ਐਸਿਡ ਹੌਲੀ ਹੌਲੀ ਖਤਮ ਹੋਣ ਲੱਗਦਾ ਹੈ। ਜੇਕਰ ਇਹ ਐਸਿਡ ਸਾਡੇ ਪੈਰਾਂ ਵਿੱਚ ਵਾਧਾ ਰਹਿੰਦਾ ਹੈ ਤਾਂ ਇਸ ਨਾਲ ਪੈਰਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।