ਇੰਡੀਅਨ ਏਅਰਫੋਰਸ ਨੇ ਅਗਨੀਵੀਰਾਂ ਦੀ ਭਰਤੀ ਦੀਆਂ ਗਾਈਲਾਈਨਜ਼ ਜਾਰੀ ਕਰ ਦਿੱਤੀਆਂ ਹਨ।ਤਿੰਨਾਂ ਸੈਨਾਵਾਂ ‘ਚ ਸਭ ਤੋਂ ਪਹਿਲਾਂ ਏਅਰਫੋਰਸ ਨੇ ਹੀ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।ਇਸਦੇ ਅਨੁਸਾਰ ਅਗਨੀਵੀਰਾਂ ਨੂੰ ਆਪਣੀ ਚਾਰ ਸਾਲ ਦੀ ਨੌਕਰੀ ਪੂਰੀ ਕਰਨੀ ਹੋਵੇਗੀ।ਇਸਤੋਂ ਪਹਿਲਾਂ ਉਹ ਫੋਰਸ ਨਹੀਂ ਛੱਡ ਸਕਣਗੇ।ਅਜਿਹਾ ਕਰਨ ਲਈ ਉਨ੍ਹਾਂ ਨੂੰ ਅਧਿਕਾਰੀ ਦੀ ਸਹਿਮਤੀ ਲੈਣੀ ਹੋਵੇਗੀ।
ਸਨਮਾਨ ਅਤੇ ਛੁੱਟੀ ਦੋਵੇਂ ਮਿਲਣਗੇ
ਅਗਨੀਵੀਰਾਂ ਦੀ ਭਰਤੀ ਨੂੰ ਲੈ ਕੇ ਸਭ ਤੋਂ ਵੱਡਾ ਪੇਂਚ ਛੁੱਟੀ ਅਤੇ ਅਵਾਰਡ ਦਾ ਸੀ।ਏਅਰਫੋਰਸ ਨੇ ਸਾਫ ਕੀਤਾ ਹੈ ਕਿ ਅਗਨੀਵੀਰ ਸਾਰੇ ਫੌਜ਼ੀ ਸਨਮਾਨ ਅਤੇ ਪੁਰਸਕਾਰ ਦੇ ਹਕਦਾਰ ਹੋਣਗੇ।ਇਨ੍ਹਾਂ ਨੂੰ ਸਾਲ ‘ਚ 30 ਦਿਨ ਦੀ ਛੁੱਟੀ ਵੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਬੀਮਾਰ ਹੋਣ ‘ਤੇ ਡਾਕਟਰ ਦੀ ਸਲਾਹ ‘ਤੇ ਸਿਕ ਲੀਵ ਵੀ ਮਿਲੇਗੀ।
ਅਗਨੀਵੀਰਾਂ ‘ਚ 17.5 ਸਾਲ ਤੋਂ 212 ਸਾਲ ਤੱਕ ਦੇ ਨੌਜਵਾਨਾਂ ਨੂੰ ਫਿਜ਼ੀਕਲ ਫਿਟਨੇਸ ਅਤੇ ਸਿੱਖਿਅਕ ਯੋਗਤਾ ਦੇ ਆਧਾਰ ‘ਤੇ ਭਰਤੀ ਕੀਤਾ ਜਾਵੇਗਾ।
18 ਸਾਲ ਘੱਟ ਉਮਰ ਵਾਲੇ ਉਮੀਦਵਾਰ ਆਪਣੇ ਮਾਤਾ-ਪਿਤਾ ਜਾਂ ਮਾਪਿਆਂ ਦੀ ਆਗਿਆ ਜ਼ਰੂਰੀ ਹੈ।
ਨਿਯੁਕਤੀ ਚਾਰ ਸਾਲ ਲਈ ਹੋਵੇਗੀ ਜਾਬ ਪੂਰੀ ਹੋਣ ਤੋਂ ਬਾਅਦ ਇੰਡੀਅਨ ਏਅਰਫੋਰਸ ਇਨ੍ਹਾਂ ਨੂੰ ਅਗਨੀਵੀਰ ਹੋਣ ਦਾ ਸਰਟੀਫਿਕੇਟ ਦੇਵੇਗੀ, ਜਿਸ ਨੂੰ ਇਹ ਨੌਜਵਾਨ ਆਪਣੇ ਰਿਜ਼ਿਊਮ ‘ਚ ਅਗਨੀਵੀਰ ਦੇ ਤੌਰ ‘ਤੇ ਅਪਡੇਟ ਕਰ ਸਕਣਗੇ।
ਅਗਨੀਵੀਰਾਂ ਨੂੰ ਕਿਸੇ ਵੀ ਫੌਜ਼ ‘ਚ ਸ਼ਾਮਿਲ ਹੋਣ ਦਾ ਅਧਿਕਾਰ ਨਹੀਂ ਮਿਲੇਗਾ।ਇਨ੍ਹਾਂ ਦਾ ਫੋਰਸ ਜਾਂ ਹੋਰ ਜਾਬ ‘ਚ ਸਿਲੈਕਸ਼ਨ ਸਰਕਾਰੀ ਨਿਯਮਾਂ ਦੇ ਤਹਿਤ ਹੀ ਹੋਵੇਗਾ।
ਮੈਡੀਕਲ ਟ੍ਰੇਡਮੈਨ ਨੂੰ ਛੱਡਕੇ ਭਾਰਤੀ ਵਾਯੂ ਸੈਨਾ ਦੇ ਨਿਯਮਿਤ ਕੈਡਰ ‘ਚ ਏਅਰਮੈਨ ਦੇ ਰੂਪ ‘ਚ ਨਾਮਾਂਕਨ ਕੇਵਲ ਉਨਾਂ੍ਹ ਕਰਮੀਆਂ ਲਈ ਉਪਲਬਧ ਹੋਵੇਗਾ,ਜਿਨ੍ਹਾਂ ਨੇ ਅਗਨੀਵੀਰ ਦਾ ਕਾਰਜਕਾਲ ਪੂਰਾ ਕੀਤਾ ਹੋਵੇਗਾ।
ਅਗਨੀਵੀਰਾਂ ਨੂੰ ਕਿਤੇ ਵੀ ਕਿਸੇ ਵੀ ਪ੍ਰਕਾਰ ਦੀ ਡਿਊਟੀ ‘ਤੇ ਭੇਜਿਆ ਜਾ ਸਕਦਾ ਹੈ।
ਅਗਨੀਵੀਰਾਂ ਦੀ ਡੈ੍ਰੱਸ ਤੈਅ ਹੋਵੇਗੀ,ਨੌਜਵਾਨਾਂ ਨੂੰ ਆਪਣੀ ਵਰਦੀ ‘ਚ ਹੀ ਡਿਊਟੀ ਕਰਨੀ ਹੋਵੇਗੀ।
ਅਗਨੀਵੀਰ ਚੁਣੇ ਜਾਣ ਤੋਂ ਬਾਅਦ ਨੌਜਵਾਨਾਂ ਨੂੰ ਮਿਲਟਰੀ ਟ੍ਰੇਨਿੰਗ ਦਿੱਤੀ ਜਾਵੇਗੀ।
ਡਿਊਟੀ ਦੌਰਾਨ ਅਗਨੀਵੀਰਾਂ ਨੂੰ ਸਾਰੇ ਪ੍ਰਕਾਰ ਦੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ।
ਅਗਨੀਵੀਰਾਂ ਨੂੰ ਪਹਿਲੇ ਸਾਲ 30 ਹਜ਼ਾਰ ਰੁਪਏ ਤਨਖਾਹ ਮਿਲੇਗੀ।ਇਸ ਤੋਂ ਇਲਾਵਾ ਡੈ੍ਰੱਸ ਅਤੇ ਟ੍ਰੈਵਲ ਅਲਾਉਂਸ ਵੀ ਦਿੱਤਾ ਜਾਵੇਗਾ।
ਅਗਨੀਵੀਰਾਂ ਦਾ 48 ਲੱਖ ਰੁਪਏ ਦਾ ਬੀਮਾ ਕਰਾਇਆ ਜਾਵੇਗਾ, ਜੋ ਉਨ੍ਹਾਂ ਦੇ ਸੇਵਾ ਕਾਲ ਤੱਕ ਪ੍ਰਭਾਵੀ ਰਹੇਗਾ।
ਡਿਊਟੀ ਦੌਰਾਨ ਜੇਕਰ ਅਗਨੀਵੀਰ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਬੀਮਾ ਦੀ ਰਕਮ ਮਿਲੇਗੀ।ਇਸ ਤੋਂ ਇਲਾਵਾ ਉਨ੍ਹਾਂ ਦੇ ਬਚੇ ਹੋਏ ਕਾਰਜਕਾਲ ਦਾ ਵੇਤਨ ਵੀ ਮਿਲੇਗਾ।