ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੇ 60,000 ਕਰੋੜ ਰੁਪਏ ਵੱਖ-ਵੱਖ ਸਮਾਜਿਕ ਕਰਜਾਂ ਲਈ ਦਾਨ ਵਜੋਂ ਦੇਣ ਦਾ ਫ਼ੈਸਲਾ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੈਸਾ ਮੁੱਖ ਰੂਪ ਵਿੱਚ ਸਿਹਤ ਸਹੂਲਤਾਂ, ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿੱਚ ਖਰਚ ਕੀਤਾ ਜਾਵੇਗਾ।
More than 36 years back, I put aside my career and began a new journey with @gautam_adani. Today, when I look back, it is only with immense respect & pride for the person he is. On his 60th b'day, I pray for his good health and for him to realize all his dreams. pic.twitter.com/2uekSHO17m
— Priti Adani (@AdaniPriti) June 24, 2022
ਉਨ੍ਹਾਂ ਮੁਤਾਬਕ ਇਹ ਭਾਰਤ ਦੇ ਕਾਰਪੋਰੇਟ ਇਤਿਹਾਸ ਵਿੱਚ ਕਿਸੇ ਫਾਊਂਡੇਸ਼ਨ ਨੂੰ ਭੇਜਿਆ ਜਾਣ ਵਾਲਾ ਸਭ ਤੋਂ ਵੱਡਾ ਪੈਸਾ ਹੈ। ਉਨ੍ਹਾਂ ਨੇ ਇਸ ਫੈਂਸਲੇ ਨੂੰ ਆਪਣੇ ਪਿਤਾ ਦੀ ਜਨਮ ਸ਼ਤਾਬਦੀ ਨਾਲ ਵੀ ਜੋੜਿਆ।
On our father’s 100thbirth anniversary & my 60thbirthday, Adani Family is gratified to commit Rs 60,000 cr in charity towards healthcare, edu & skill-dev across India. Contribution to help build an equitable, future-ready India. @AdaniFoundation pic.twitter.com/7elayv3Cvk
— Gautam Adani (@gautam_adani) June 23, 2022
ਗੌਤਮ ਅਡਾਨੀ ਲੰਬੇ ਸਮੇਂ ਤੋਂ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿੱਚ ਦਬਦਬਾ ਬਣਾ ਰਹੇ ਹਨ। ਇਸ ਸਮੇਂ ਉਹ ਦੁਨੀਆ ਦੇ ਅੱਠਵੇਂ ਸਭ ਤੋਂ ਅਮੀਰ ਵਿਅਕਤੀ ਹਨ।
ਇਹ ਜਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਦਾਨੀਆਂ ਦੀ ਗੱਲ ਕਰੀਏ ਤਾਂ ਇਸ ਮਾਮਲੇ ‘ਚ ਵਿਪਰੋ ਦੇ ਚੇਅਰਮੈਨ ਅਜ਼ੀਮ ਪ੍ਰੇਮਜੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ,,ਇਕ ਰਿਪੋਰਟ ਮੁਤਾਬਕ ਪ੍ਰੇਮਜੀ ਨੇ ਵਿੱਤੀ ਸਾਲ 2021 ‘ਚ 9,713 ਕਰੋੜ ਰੁਪਏ ਦਾਨ ਕੀਤੇ ਹਨ। ਵਿਪਰੋ ਮੁਖੀ ਪਿਛਲੇ ਕਈ ਸਾਲਾਂ ਤੋਂ ਸੂਚੀ ਵਿੱਚ ਸਿਖਰ ‘ਤੇ ਹਨ