ਬਾਲੀਵੁੱਡ ‘ਚ ਰਿਸ਼ਤਿਆਂ ਦਾ ਟੁੱਟਣਾ ਆਮ ਜਿਹੀ ਗੱਲ ਹੈ। ਹਾਲ ਹੀ ‘ਚ ਸੋਹੇਲ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਤਲਾਕ ਦੀ ਖਬਰ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਮਸ਼ਹੂਰ ਰੈਪਰ ਰਫਤਾਰ ਅਤੇ ਉਨ੍ਹਾਂ ਦੀ ਪਤਨੀ ਕੋਮਲ ਵੋਹਰਾ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਜੀ ਹਾਂ, ਵਿਆਹ ਦੇ 6 ਸਾਲ ਬਾਅਦ ਹੁਣ ਰਫਤਾਰ ਨੇ ਆਪਣੀ ਪਤਨੀ ਤੋਂ ਤਲਾਕ ਲਈ ਅਰਜ਼ੀ ਦੇ ਦਿੱਤੀ ਹੈ।
ਦੱਸ ਦੇਈਏ ਕਿ ਦੋਵਾਂ ਦੇ ਵਿਆਹ ਨੂੰ ਲਗਭਗ 6 ਸਾਲ ਹੋਏ ਹਨ। ਰੈਪਰ ਰਫਤਾਰ ਦਾ ਅਸਲੀ ਨਾਂ ਦਿਲਿਨ ਨਾਇਰ ਹੈ ਤੇ ਉਨ੍ਹਾਂ ਨੇ ਸਾਲ 2016 ’ਚ ਕੋਮਲ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨੂੰ ਲਗਭਗ 5 ਸਾਲਾਂ ਤਕ ਡੇਟ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਇਕ ਕਾਮਨ ਫਰੈਂਡ ਰਾਹੀਂ ਹੋਈ ਸੀ। ਦੋਵਾਂ ’ਚ ਪਹਿਲਾਂ ਦੋਸਤੀ ਹੋਈ ਤੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਕੱਪਲ ਲੰਮੇ ਸਮੇਂ ਤੋਂ ਅਲੱਗ ਰਹਿ ਰਿਹਾ ਹੈ।
ਸਾਹਮਣੇ ਆ ਰਹੀ ਰਿਪੋਰਟ ਦੀ ਮੰਨੀਏ ਤਾਂ ਦੋਵੇਂ ਲੰਮੇ ਸਮੇਂ ਤੋਂ ਇਕ-ਦੂਜੇ ਤੋਂ ਅਲੱਗ ਰਹਿ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਦੋਵਾਂ ਦਾ ਇਸ ਸਾਲ ਅਕਤੂਬਰ ’ਚ ਤਲਾਕ ਫਾਈਨਲ ਹੋ ਜਾਵੇਗਾ। ਕੱਪਲ ਨੇ 2020 ’ਚ ਤਲਾਕ ਲਈ ਅਰਜ਼ੀ ਦਿੱਤੀ ਸੀ ਪਰ ਕੋਰੋਨਾ ਤਾਲਾਬੰਦੀ ਕਾਰਨ ਇਸ ’ਤੇ ਕੋਈ ਸੁਣਵਾਈ ਨਹੀਂ ਹੋ ਸਕੀ। ਦੱਸ ਦੇਈਏ ਕਿ ਕੱਪਲ ਦੀ ਮੁਲਾਕਾਤ 2011 ’ਚ ਹੋਈ ਸੀ ਤੇ 2016 ’ਚ ਦੋਵੇਂ ਵਿਆਹ ਦੇ ਬੰਧਨ ’ਚ ਬੱਝੇ ਸਨ।
ਦੱਸ ਦੇਈਏ ਕਿ ਕੋਮਲ ਵੋਹਰਾ ਇਕ ਇੰਟੀਰੀਅਰ ਡਿਜ਼ਾਈਨਰ ਹੈ। ਉਹ ਕਰਨ ਤੇ ਕੁਣਾਲ ਵੋਹਰਾ ਦੀ ਭੈਣ ਹੈ, ਜਿਸ ਨੇ ‘ਜ਼ਿੰਦਗੀ ਕੀ ਮਹਿਕ’ ਤੇ ‘ਬ੍ਰਹਮਾਸਤਰ’ ਵਰਗੇ ਸ਼ੋਅਜ਼ ’ਚ ਕੰਮ ਕੀਤਾ ਹੈ। ਰਫਤਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2019 ’ਚ ਰਿਐਲਿਟੀ ਸ਼ੋਅ ‘ਹਸਲ’, ‘ਡਾਂਸ ਇੰਡੀਆ ਡਾਂਸ’ ਤੇ ‘ਰੋਡੀਜ਼’ ਨੂੰ ਜੱਜ ਕਰਨਾ ਸ਼ੁਰੂ ਕੀਤਾ।