ਇਹ ਇੱਕ ਹੱਡੀਆਂ ਦੀ ਬਿਮਾਰੀ ਹੈ। ਜੋ ਕਿ ਖਾਸ ਤੌਰ ‘ਤੇ ਇੱਕ ਜਾਂ ਇੱਕ ਤੋਂ ਵਧ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ। ਜੋੜਾਂ ਦੇ ਦੁਆਲੇ ਇੱਕ ਰਖਿਅਕ ਪਰਤ ਹੁੰਦੀ ਹੈ। ਜਿਸ ਨੂੰ ਸਾਇਨੋਵੀਅਲ ਕੈਵਿਟੀ(ਮੈਂਬਰੇਨ) ਝਿੱਲੀ ਹੁੰਦੀ ਹੈ। ਇਸ ਬਿਮਾਰੀ ਨਾਲ ਉਸ ਵਿੱਚ ਸੋਜ ਆ ਜਾਂਦੀ ਹੈ ਤੇ ਉਹ ਲਾਲ ਹੋ ਜਾਂਦੀ ਹੈ, ਇਸ ਅਵਸਥਾ ਨੂੰ ਸਇਨੋਵਾਇਟਿਸ ਕਿਹਾ ਜਾਂਦਾ ਹੈ।
ਗਠੀਆ ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ ਹੋ ਜਾਂਦੀ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਗਠੀਆ ਦੀ ਬਿਮਾਰੀ ਦੇ ਲੱਛਣ: ਗਠੀਆ ਦੀ ਬਿਮਾਰੀ ਦੀ ਜਕੜ ਵਿੱਚ ਸਭ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਦੇ ਛੋਟੇ ਜੋੜ ਆਉਂਦੇ ਹਨ। ਮਰੀਜ਼ ਇਨ੍ਹਾਂ ਜੋੜਾਂ ਵਿੱਚ ਦਰਦ, ਸੋਜ ਤੇ ਜਕੜਨ ਮਹਿਸੂਸ ਕਰਦਾ ਹੈ। ਫਿਰ ਗੁੱਟ, ਮੋਢੇ, ਗੋਡੇ ਦੇ ਜੋੜਾਂ ਉੱਤੇ ਬਿਮਾਰੀ ਪਕੜ ਕਰਦੀ ਹੈ। ਜਕੜਨ ਸਵੇਰ ਵੇਲੇ ਵੱਧ ਹੁੰਦੀ ਹੈ। ਹੌਲੀ ਹੌਲੀ ਮਾਸਪੇਸ਼ੀਆਂ ਦਾ ਦਰਦ ਤੇ ਕਮਜ਼ੋਰੀ, ਥਕਾਵਟ ਅਤੇ ਜੋੜਾਂ ਦਾ ਬੇਢੰਗਾ ਹੋਣਾ ਆਦਿ ਲੱਛਣ ਦੇਖਣ ਨੂੰ ਮਿਲਦੇ ਹਨ।
ਗਠੀਆ ਦੇ ਕਾਰਨ: ਇਮਿਊਨ ਸਿਸਟਮ (ਸਰੀਰ ਦੀ ਬਾਹਰੀ ਰੋਗਾਂ ਦੇ ਨਾਲ ਲੜਨ ਦੀ ਸ਼ਕਤੀ) ਦੀ ਗੜਬੜੀ ਕਰਕੇ ਗਠੀਆ ਦੀ ਸ਼ੁਰੂਆਤ ਹੁੰਦੀ ਹੈ। ਇਮਿਊਨ ਸਿਸਟਮ ਦੇ ਅਜਿਹੇ ਢੰਗ ਨਾਲ ਕੰਮ ਕਰਨ ਦਾ ਕਾਰਨ ਕੁਝ ਕੀਟਾਣੂ ਜਿਵੇਂ ਵਾਇਰਸ, ਮਨੁੱਖੀ ਜੀਨਜ਼, ਹਾਰਮੋਨਜ ਅਤੇ ਤਣਾਅ ਆਦਿ ਹੁੰਦੇ ਹਨ। ਆਮ ਕਰਕੇ ਵਾਇਰਸ ਦੇ ਹਮਲੇ ਤੋਂ ਕਾਫ਼ੀ ਸਮੇਂ ਬਾਅਦ ਸੰਭਾਵਿਤ ਵਿਅਕਤੀ (ਜਿਸ ਦੇ ਸ਼ਰੀਰ ਵਿੱਚ ਜੀਨਜ਼ ਹੁੰਦੇ ਹਨ), ਵਿੱਚ ਗਠੀਆ ਦੀ ਸ਼ੁਰੂਆਤ ਹੁੰਦੀ ਹੈ। ਇਸ ਬਿਮਾਰੀ ਵਿੱਚ ਇਮਿਊਨ ਸਿਸਿਟਮ ਜੋੜਾਂ ਵਿਚਕਾਰ ਪਈ ਝਿੱਲੀ ਜਾਂ ਸਾਇਨੋਵਿਅਲ ਮੈਬਰੇਨ ਉੱਤੇ ਹਮਲਾ ਕਰ ਦਿੰਦਾ ਹੈ। ਨਤੀਜੇ ਵੱਜੋਂ ਝਿੱਲੀ ਸੁੱਜ ਜਾਂਦੀ ਹੈ। ਫਿਰ ਹੱਡਾਂ ਦੀ ਆਪਸੀ ਰਗੜ ਵਾਲੀ ਥਾਂ ਉੱਤੇ ਖੁਰਦਲੇ ਸੈੱਲਾਂ ਦੀ ਬੇਲੋੜੀ ਪਰਤ ਬਣਨ ਲਗਦੀ ਹੈ। ਇਹ ਹੌਲੀ ਹੌਲੀ ਹੱਡੀਆਂ ਨੂੰ ਭੋਰਨ ਲਗਦੀ ਹੈ। ਹੱਡਾਂ ਦੇ ਵਿਚਕਾਰ ਆਪਸੀ ਵਿੱਥ ਘਟ ਜਾਂਦੀ ਹੈ। ਬਾਹਰੀ ਤੌਰ ‘ਤੇ ਵੇਖਣ ਨੂੰ ਮਰੀਜ਼ ਦੇ ਜੋੜ ਬੇਢੰਗੇ ਨਜ਼ਰ ਆਉਣ ਲਗਦੇ ਹਨ।
ਗਠੀਏ ਦੇ ਦਰਦ ਦੇ ਘਰੇਲੂ ਉਪਾਅ
ਅਰੰਡੀ ਦਾ ਤੇਲ
ਜੋੜਾਂ ‘ਚ ਜ਼ਿਆਦਾ ਤੇਜ਼ ਦਰਦ ਹੋਣ ‘ਤੇ ਅਰੰਡੀ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ ਅਤੇ ਨਾਲ ਹੀ ਸੋਜ ਵੀ ਘੱਟ ਹੋਵੇਗੀ।
ਅਸ਼ਵਗੰਧਾ ਦਾ ਚੂਰਣ
ਅਸ਼ਵਗੰਧਾ, ਸ਼ਤਾਵਰੀ ਅਤੇ ਆਮਲਕੀ ਦਾ ਚੂਰਣ ਮਿਲਾ ਕੇ ਸਵੇਰੇ ਪਾਣੀ ਦੇ ਨਾਲ ਲਓ। ਇਸ ਨਾਲ ਤੁਹਾਨੂੰ ਗਠੀਏ ਦੌਰਾਨ ਹੋਣ ਵਾਲੇ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ। ਨਾਲ ਹੀ ਇਸ ਨਾਲ ਜੋੜਾਂ ‘ਚ ਮਜ਼ਬੂਤੀ ਆਵੇਗੀ।
ਐਲੋਵੇਰਾ ਜੈੱਲ
ਗਠੀਆ ਕਾਰਨ ਹੋਣ ਵਾਲੀ ਦਰਦ ਤੋਂ ਰਾਹਤ ਪਾਉਣ ਲਈ ਐਲੋਵੇਰਾ ਜੈੱਲ ਨੂੰ ਉਸ ‘ਤੇ ਲਗਾਓ ਇਸ ਨਾਲ ਤੁਹਾਡਾ ਦਰਦ ਬਹੁਤ ਜਲਦੀ ਠੀਕ ਹੋ ਜਾਵੇਗਾ।
ਲਸਣ
ਗਠੀਏ ਦੇ ਰੋਗੀ ਲਈ ਲਸਣ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਕੱਚਾ ਲੱਸਣ ਖਾਣਾ ਪਸੰਦ ਨਹੀਂ ਤਾਂ ਇਸ ‘ਚ 2-2 ਗ੍ਰਾਮ ਸੇਂਧਾ ਨਮਕ, ਜੀਰਾ,ਹਿੰਗ, ਪਿੱਪਲ, ਕਾਲੀ ਮਿਰਚ ਅਤੇ ਸੌਂਠ ਮਿਲਾ ਕੇ ਪੇਸਟ ਬਣਾਓ। ਇਸ ਨੂੰ ਅਰੰਡੀ ਦੇ ਤੇਲ ‘ਚ ਭੁੰਨ ਕੇ ਦਰਦ ਵਾਲੀ ਥਾਂ ‘ਤੇ ਲਗਾਓ।
ਬਾਥੂ ਦੇ ਪੱਤਿਆਂ ਦਾ ਰਸ
ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਬਾਥੂ ਦਾ ਰਸ ਕਾਫੀ ਕਾਰਗਰ ਹੈ। ਰੋਜ਼ਾਨਾ 15 ਗ੍ਰਾਮ ਤਾਜ਼ੇ ਬਾਥੂ ਦੇ ਪੱਤਿਆਂ ਦਾ ਰਸ ਪੀਓ ਪਰ ਇਸ ਦੇ ਸੁਆਦ ਲਈ ਇਸ ‘ਚ ਕੁਝ ਨਾ ਮਿਲਾਓ।
ਆਲੂ ਦਾ ਰਸ
ਰੋਜ਼ਾਨਾ 100 ਮਿਲੀਲੀਟਰ ਆਲੂ ਦਾ ਰਸ ਪੀਣ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ ਪਰ ਇਸ ਨੂੰ ਖਾਣਾ ਖਾਣ ਤੋਂ ਪਹਿਲਾਂ ਹੀ ਪੀਓ।
ਜੈਤੂਨ ਦਾ ਤੇਲ
ਗਠੀਏ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਟੀਮ ਬਾਥ ਲਓ। ਇਸ ਤੋਂ ਬਾਅਦ ਜੋੜਾਂ ‘ਤੇ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰੋ।
ਅਦਰਕ
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਵੀ ਬਹੁਤ ਹੀ ਵਧੀਆ ਉਪਾਅ ਹੈ। ਜਿਨ੍ਹਾਂ ਲੋਕਾਂ ਨੂੰ ਗਠੀਏ ਦੀ ਸਮੱਸਿਆ ਹੈ ਉਨ੍ਹਾਂ ਨੂੰ ਹਰ ਰੋਜ਼ ਦਿਨ ‘ਚ ਦੋ ਵਾਰ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ।