ਇੰਗਲੈਂਡ ਖਿਲਾਫ ਪੰਜਵੇਂ ਟੈਸਟ ਮੈਚ ‘ਚ ਟੀਮ ਇੰਡੀਆ ਮਜ਼ਬੂਤ ਸਥਿਤੀ ‘ਚ ਪਹੁੰਚ ਗਈ ਹੈ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 416 ਦੌੜਾਂ ਬਣਾਈਆਂ ਸਨ।
ਜਵਾਬ ‘ਚ ਇੰਗਲੈਂਡ ਦੀ ਟੀਮ 284 ਦੌੜਾਂ ‘ਤੇ ਢੇਰ ਹੋ ਗਈ।
ਇਸ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 125 ਦੌੜਾਂ ਬਣਾਈਆਂ। ਪਹਿਲੀ ਪਾਰੀ ਦੇ ਆਧਾਰ ‘ਤੇ ਟੀਮ ਇੰਡੀਆ ਦੀ ਬੜ੍ਹਤ 257 ਦੌੜਾਂ ਹੋ ਗਈ ਹੈ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਫਲਾਪ ਰਹੇ ਹਨ। ਵਿਰਾਟ 40 ਗੇਂਦਾਂ ‘ਚ 20 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੀ ਵਿਕਟ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਲਈ। ਇਹ 5ਵੀਂ ਵਾਰ ਸੀ ਜਦੋਂ ਸਟੋਕਸ ਨੇ ਕੋਹਲੀ ਨੂੰ ਆਪਣਾ ਸ਼ਿਕਾਰ ਬਣਾਇਆ।
ਵਿਰਾਟ ਦੀਆਂ ਲਗਾਤਾਰ ਅਸਫਲਤਾਵਾਂ ਦਾ ਸਿਲਸਿਲਾ ਕਰੀਬ ਤਿੰਨ ਸਾਲ ਦਾ ਹੋ ਗਿਆ ਹੈ। ਉਸਨੇ 23 ਨਵੰਬਰ 2019 ਨੂੰ ਬੰਗਲਾਦੇਸ਼ ਦੇ ਖਿਲਾਫ ਟੈਸਟ ਵਿੱਚ ਸੈਂਕੜਾ ਲਗਾਇਆ ਸੀ। ਇਸ ਤੋਂ ਬਾਅਦ ਉਹ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਇੱਕ ਵੀ ਸੈਂਕੜਾ ਨਹੀਂ ਲਗਾ ਸਕਿਆ ਹੈ. ਸਵਾਲ ਇਹ ਵੀ ਉੱਠਣ ਲੱਗੇ ਹਨ ਕਿ ਕੀ ਵਿਰਾਟ ਕੋਹਲੀ ਕ੍ਰਿਕਟਰ ਦੇ ਤੌਰ ‘ਤੇ ਕਦੋ ਮੁੜ ਤੋਂ ਵਾਪਸੀ ਕਰਨਗੇ ?
23 ਨਵੰਬਰ 2019 ਤੋਂ, ਵਿਰਾਟ ਕੋਹਲੀ ਵਨਡੇ ਕ੍ਰਿਕਟ ਵਿੱਚ , ਇਸ ਦੌਰਾਨ ਉਨ੍ਹਾਂ ਨੇ 21 ਵਨਡੇ ਖੇਡੇ ਅਤੇ 37.66 ਦੀ ਔਸਤ ਨਾਲ ਸਿਰਫ 791 ਦੌੜਾਂ ਹੀ ਬਣਾ ਸਕੇ। ਇਸ ‘ਚ 10 ਅਰਧ ਸੈਂਕੜੇ ਜ਼ਰੂਰ ਹਨ ਪਰ ਇਕ ਵੀ ਸੈਂਕੜਾ ਨਹੀਂ।