High Court: ਸ਼ਨੀਵਾਰ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਸਿਹਤ ਵਿਭਾਗ ਵੱਲੋਂ ਡੋਪ ਟੈਸਟ ਕੀਤੇ ਗਏ। ਕਰੀਬ 4000 ਕੈਦੀਆਂ ਵਾਲੀ ਇਸ ਜੇਲ ‘ਚ ਇਕ ਦਿਨ ‘ਚ 1900 ਕੈਦੀਆਂ ਦੇ ਟੈਸਟ ਕੀਤੇ ਗਏ, ਜਿਸ ਦੀ ਰਿਪੋਰਟ ਸ਼ਨੀਵਾਰ ਰਾਤ ਨੂੰ ਤਿਆਰ ਹੋ ਗਈ ਅਤੇ ਐਤਵਾਰ ਸਵੇਰੇ ਇਸ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਭ ਤੋਂ ਸੁਰੱਖਿਅਤ ਕਹੀ ਜਾਂਦੀ ਇਸ ਜੇਲ੍ਹ ਦੇ ਅੰਦਰ 50% ਕੈਦੀ ਨਸ਼ੇ ਦੇ ਆਦੀ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਡੋਪ ਟੈਸਟ ਕੀਤੇ ਜਾਣ। ਜੇਲ੍ਹਾਂ ਅੰਦਰ ਨਸ਼ਾ ਜਾਂ ਫ਼ੋਨ ਆਦਿ ਨੂੰ ਰੋਕਣ ਲਈ ਕਈ ਉਪਰਾਲੇ ਕੀਤੇ ਗਏ ਹਨ। ਪਿਛਲੇ ਸਾਲ ਜੇਲ੍ਹਾਂ ਦੇ ਅੰਦਰ ਸੀਆਰਪੀਐਫ ਵੀ ਤਾਇਨਾਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਨਸ਼ਾ ਅੰਦਰ ਜਾਣ ਤੋਂ ਨਹੀਂ ਰੁਕਿਆ।
ਸਿਹਤ ਵਿਭਾਗ ਨੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਟੈਸਟ ਲਈ ਸੈਂਪਲ ਲਏ। 4000 ਕੈਦੀਆਂ ਵਿੱਚੋਂ 1900 ਕੈਦੀਆਂ ਦੇ ਪਿਸ਼ਾਬ ਦੇ ਨਮੂਨੇ ਲਏ ਗਏ। ਦੇਰ ਰਾਤ ਤੱਕ ਸੈਂਪਲਾਂ ਦੀ ਰਿਪੋਰਟ ਆ ਗਈ, ਜੋ ਹੈਰਾਨੀਜਨਕ ਸੀ। 1900 ਵਿੱਚੋਂ 900 ਦੇ ਕਰੀਬ ਕੈਦੀ ਸਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟਾਂ ਆਉਣ ਤੋਂ ਬਾਅਦ ਵੀ ਜੇਲ੍ਹ ਪ੍ਰਸ਼ਾਸਨ ਆਪਣਾ ਪੱਖ ਰੱਖਣ ਵਿੱਚ ਦੇਰੀ ਨਹੀਂ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜੰਮੂ ‘ਚ ਸ਼ਹੀਦ ਹੋਏ ਜਵਾਨ ਚਮਕੌਰ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਜੱਦੀ ਪਿੰਡ, ਪਰਿਵਾਰ ਦਾ ਰੋ-ਰੋ ਬੁਰਾ ਹਾਲ