ਕੈਨੇਡੀਅਨ ਰੈਪਰ ਅਤੇ ਗੀਤਕਾਰ ਡਰੇਕ (Drake) ਨੇ ਆਪਣਾ ਯੰਗ ਮਨੀ ਰੀਯੂਨੀਅਨ ਸ਼ੋਅ ਰੱਦ ਕੀਤੇ
ਇਸਦੀ ਵਜ੍ਹਾਂ ਕੋਰੋਨਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਡਰੇਕ ਕੋਵਿਡ ਪੌਜ਼ਟਿਵ ਪਾਏ ਗਏ ਹਨ ਇਸ ਕਾਰਨ ਉਨ੍ਹਾਂ ਨੇ ਆਪਣਾ ਸ਼ੋਅ ਰੱਦ ਕਰ ਦਿੱਤਾ।
ਇਸ ਬਾਰੇ ਡਰੇਕ ਨੇ ਆਪਣੀ ਇੰਸਟਾਗ੍ਰਾਮ `ਤੇ ਸਟੋਰੀ ਪਾ ਕੇ ਪ੍ਰਸ਼ੰਸ਼ਕਾ ਨੂੰ ਸੂਚਿਤ ਕੀਤਾ ਹੈ।
ਇਥੇ ਦੱਸਣਯੋਗ ਹੈ ਕਿ ਡਰੇਕ ਕੌਮਾਂਤਰੀ ਪੱਧਰ ਦੇ ਸਿੰਗਰ ਸਿੱਧੂ ਮੂਸੇਵਾਲਾ ਆਪਣੇ ਇੱਕ ਮਿਊਜ਼ਿਕ ਕੰਸਰਟ `ਚ ਸਿੱਧੂ ਮੂਸੇਵਾਲਾ ਦੇ ਨਾਂ ਤੇ ਫ਼ੋਟੋ ਵਾਲੀ ਟੀ ਸ਼ਰਟ ਪਹਿਨੀ ਸੀ, ਜਿਸ ਦਾ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ। ਜਿਸਨੂੰ ਨਾ ਸਿਰਫ ਸਿੱਧੂ ਦੇ ਫੈਨਜ਼ ਬਲਕਿ ਕਈ ਵਿਦੇਸ਼ੀਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਗਿਆ ਸੀ।
ਜਾਣਕਾਰੀ ਹੈ ਕਿ ਯੰਗ ਮਨੀ ਰੀਯੂਨੀਅਨ ਕੰਸਰਟ ਵਿੱਚ ਦਿੱਗਜ ਸਿੰਗਰ ਤੇ ਰੈਪਰ ਹਿੱਸਾ ਲੈ ਰਹੇ ਹਨ, ਪਰ ਹੁਣ ਇਸ ਨੂੰ ਰੱਦ ਕਰ ਦਿਤਾ ਗਿਆ ਹੈ। ਉਸ ਦੇ ਕੰਸਰਟ ਵਿੱਚ ਨਿੱਕੀ ਮਿਨਾਜ ਤੇ ਲਿਲ ਵੇਨ ਵੀ ਹਿੱਸਾ ਲੈਣ ਵਾਲੇ ਸਨ। ਡਰੇਕ ਦਾ “ਅਕਤੂਬਰ ਵਰਲਡ ਵੀਕਐਂਡ” ਇੱਕ ਤਿੰਨ ਦਿਨਾਂ ਦਾ ਇਵੈਂਟ ਸੀ ਜੋ 28 ਜੁਲਾਈ ਨੂੰ “ਆਲ ਕੈਨੇਡੀਅਨ ਨੌਰਥ ਸਟਾਰਸ” ਪ੍ਰਦਰਸ਼ਨ ਨਾਲ ਸ਼ੁਰੂ ਹੋਇਆ ਸੀ ਅਤੇ 29 ਵੇਂ ਦਿਨ ਲਿਲ ਵੇਨ ਅਤੇ ਕ੍ਰਿਸ ਬ੍ਰਾਊਨ ਦੀ ਵਿਸ਼ੇਸ਼ਤਾ ਵਾਲੇ ਇੱਕ ਸ਼ੋਅ ਨਾਲ ਜਾਰੀ ਰਿਹਾ।
ਸੋਮਵਾਰ ਰਾਤ ਦਾ ਸ਼ੋਅ ਟੋਰਾਂਟੋ ਵਿੱਚ ਬਡਵਾਈਜ਼ਰ ਸਟੇਜ ‘ਤੇ ਸ਼ੋਅ ਦੀ ਸਤਰ ਨੂੰ ਖਤਮ ਕਰਨ ਲਈ ਤਹਿ ਕੀਤਾ ਗਿਆ ਸੀ