ਸੋਮਵਾਰ, ਨਵੰਬਰ 2, 2026 06:26 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

‘ਆਪ’ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ‘ਤੇ ਆਪਣੇ ਹੀ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ, ਪਰ ਭਾਜਪਾ ਨੂੰ ਅਜਿਹੇ ਹੀ ਲੋਕਾਂ ਦੀ ਭਾਲ ਹੈ: ਕੁਲਦੀਪ ਸਿੰਘ ਧਾਲੀਵਾਲ

‘ਆਪ’ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ‘ਤੇ ਆਪਣੇ ਹੀ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ, ਪਰ ਭਾਜਪਾ ਨੂੰ ਅਜਿਹੇ ਹੀ ਲੋਕਾਂ ਦੀ ਭਾਲ ਹੈ: ਕੁਲਦੀਪ ਸਿੰਘ ਧਾਲੀਵਾਲ

by Pro Punjab Tv
ਨਵੰਬਰ 2, 2026
in Featured, Featured News, ਪੰਜਾਬ, ਰਾਜਨੀਤੀ
0

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵਿਰੋਧੀ ਧਿਰਾਂ, ਖਾਸਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪਾਰਟੀ ਛੱਡ ਕੇ ਜਾਣ ਵਾਲੇ ਭ੍ਰਿਸ਼ਟ ਤੇ ਅਨੁਸ਼ਾਸਨਹੀਣ ਆਗੂਆਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਵਿੱਚੋਂ ਭ੍ਰਿਸ਼ਟਾਚਾਰ ਦਾ ਗੰਦ ਸਾਫ਼ ਕਰਨ ਲਈ ਬਣੀ ਸੀ। ਪਾਰਟੀ ਨੇ ਪਹਿਲੇ ਦਿਨ ਤੋਂ ਹੀ ਸਾਫ਼ ਕਰ ਦਿੱਤਾ ਸੀ ਕਿ ਇੱਥੇ ਕੁਰਸੀ ਜਾਂ ਸੱਤਾ ਦੇ ਭੁੱਖਿਆਂ ਲਈ ਕੋਈ ਥਾਂ ਨਹੀਂ ਹੈ। ‘ਆਪ’ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ‘ਤੇ ਦੋਸ਼ ਲੱਗਣ ‘ਤੇ ਬਿਨਾਂ ਝਿਜਕ ਸਖ਼ਤ ਕਾਰਵਾਈ ਕੀਤੀ ਅਤੇ ਜੇਲ੍ਹ ਭੇਜਿਆ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਵਿਧਾਇਕ ਕੁਲਦੀਪ ਧਾਲੀਵਾਲ ਨੇ ਆਗੂਆਂ ਦੇ ਪਾਰਟੀ ਛੱਡਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਿਧਾਇਕਾਂ ‘ਤੇ ਗੰਭੀਰ ਦੋਸ਼ ਲੱਗੇ, ਪੁਲਿਸ ‘ਤੇ ਫਾਇਰਿੰਗ ਵਰਗੇ ਪਰਚੇ ਦਰਜ ਹੋਏ ਜਾਂ ਜਿਨ੍ਹਾਂ ਨੇ ਅਨੁਸ਼ਾਸਨ ਤੋੜਿਆ, ਉਨ੍ਹਾਂ ਨੂੰ ਪਾਰਟੀ ਨੇ ਪਹਿਲਾਂ ਹੀ ਸੁਸਪੈਂਡ ਕਰਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ। ਹਾਲ ਹੀ ਵਿੱਚ ਜਾਰੀ ਕੀਤੀ 40 ਉਮੀਦਵਾਰਾਂ ਦੀ ਲਿਸਟ ਤੋਂ ਬਾਅਦ ਵਿਰੋਧੀ ਧਿਰਾਂ ਵਿੱਚ ਬੁਖਲਾਹਟ ਸਾਫ਼ ਦਿਖਾਈ ਦੇ ਰਹੀ ਹੈ। ਜਿਹੜੇ ਬੰਦੇ ਸੱਤਾ ਦੇ ਭੁੱਖੇ ਹਨ, ਉਹ ਲੰਮੀ ਰੇਸ ਦੇ ਘੋੜੇ ਨਹੀਂ ਸਨ ਅਤੇ ਪੰਜਾਬ ਦੇ ਹਿੱਤਾਂ ਲਈ ਲੜਾਈ ਲੜਨ ਦੀ ਬਜਾਏ ਭੱਜ ਰਹੇ ਹਨ।

ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਧਾਲੀਵਾਲ ਨੇ ਕਿਹਾ ਕਿ ਅੱਜ ਭਾਜਪਾ ਪੰਜਾਬ ਅੰਦਰ ਕੋਈ ਪਾਰਟੀ ਨਹੀਂ, ਸਗੋਂ ਇਕ ‘ਕਬਾੜਖਾਨੇ ਦੀ ਦੁਕਾਨ’ ਬਣ ਚੁੱਕੀ ਹੈ। ਭਾਜਪਾ ਦਾ ਪੰਜਾਬ ਵਿੱਚ ਆਪਣਾ ਕੋਈ ਜਨ-ਆਧਾਰ ਨਹੀਂ ਹੈ। ਚਾਹੇ ਕਾਂਗਰਸੀ ਹੋਣ, ਅਕਾਲੀ ਦਲ ਦੀ ਰਹਿਮ-ਖੂਹੰਦ ਹੋਵੇ ਜਾਂ ‘ਆਪ’ ਵਿੱਚੋਂ ਕੱਢੇ ਹੋਏ ਦਾਗੀ ਚਿਹਰੇ, ਭਾਜਪਾ ਦੂਜੀਆਂ ਪਾਰਟੀਆਂ ਦਾ ਰੱਦ ਕੀਤਾ ਮਾਲ-ਮੱਤਾ ਇਕੱਠਾ ਕਰਕੇ ਆਪਣੀ ਹੋਂਦ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਇੱਥੋਂ ਤੱਕ ਕਿ ਭਾਜਪਾ ਕੋਲ ਪੰਜਾਬ ਵਿੱਚ ਆਪਣਾ ਪ੍ਰਧਾਨ ਜਾਂ ਅਹੁਦੇਦਾਰ ਬਣਾਉਣ ਲਈ ਵੀ ਕੋਈ ਆਪਣਾ ਆਗੂ ਨਹੀਂ ਹੈ, ਸਭ ਬਾਹਰੋਂ ਫੜ ਕੇ ਲਿਆਂਦੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਬਗਾਨੇ ਮਾਲ ਨਾਲ ਕਦੇ ਸਿਆਸੀ ਜੰਗ ਨਹੀਂ ਜਿੱਤੀ ਜਾਂਦੀ। ਇਸੇ ਕਬਾੜਖਾਨੀ ਨੀਤੀ ਕਰਕੇ ਹੀ ਭਾਜਪਾ ਦੀ ਨਸ਼ਾ ਵਿਰੋਧੀ ਮੁਹਿੰਮ ਠੁੱਸ ਹੋਈ ਅਤੇ ਅਮਿਤ ਸ਼ਾਹ ਦੀ ਜਲੰਧਰ ਰੈਲੀ ਸੁਪਰ ਫਲਾਪ ਸਾਬਤ ਹੋਈ, ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ ਦੀ ਅਸਲ ਸੱਚਾਈ ਜਾਣ ਚੁੱਕੇ ਹਨ। ਆਮ ਆਦਮੀ ਪਾਰਟੀ 2027 ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਭਾਰੀ ਬਹੁਮਤ ਨਾਲ ਦੁਬਾਰਾ ਪੰਜਾਬ ਵਿੱਚ ਸਰਕਾਰ ਬਣਾਏਗੀ।

Tags: Aam Aadmi PartyAAP showed the way out to its own MLAs for working against the interests of Punjablatest newspro punjab tvpunjab news
Share197Tweet123Share49

Related Posts

ਵੱਡੀ ਖ਼ਬਰ : ਪਠਾਣਮਾਜਰਾ ਨੇ ਵਿਧਾਇਕੀ ਤੋਂ ਵੀ ਦਿੱਤਾ ਅਸਤੀਫ਼ਾ

ਨਵੰਬਰ 2, 2026

‘ਯੁੱਧ ਨਸ਼ਿਆਂ ਵਿਰੁੱਧ’ ਬਾਈਕ ਰੈਲੀ ‘ਚ ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਤੱਕ ਨੌਜਵਾਨਾਂ ਦਾ ਉਮੜਿਆ ਸੈਲਾਬ, ਨਸ਼ਾ ਮੁਕਤ ਪੰਜਾਬ ਦਾ ਲਿਆ ਅਹਿਦ

ਨਵੰਬਰ 2, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਏਆਈਵਿਸਕਾਰ 2026 ਨੇ ਭਾਰਤ ਦੇ ਏਆਈ ਇਨੋਵੇਸ਼ਨ ਪਰਿਦ੍ਰਿਸ਼ ਨੂੰ ਦਿੱਤੀ ਨਵੀਂ ਦਿਸ਼ਾ

ਨਵੰਬਰ 1, 2026

ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

ਨਵੰਬਰ 1, 2026

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਫਾਈਬਰ ਆਪਟਿਕਸ ਦੇ ਖੋਜੀ ਡਾ.ਨਰਿੰਦਰ ਸਿੰਘ ਕਪਾਨੀ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਭਾਰਤ ਦੀ ਪਹਿਲੀ ‘ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਦੀ ਸਥਾਪਨਾ, ਵਿਗਿਆਨਕ ਖੋਜ ਕਰਨ ਲਈ ਹਰ ਸਾਲ 1 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ

ਨਵੰਬਰ 1, 2026

ਆਮ ਆਦਮੀ ਪਾਰਟੀ ਨੇ ਪੰਜਾਬ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਨਵੰਬਰ 1, 2026
Load More

Recent News

ਵੱਡੀ ਖ਼ਬਰ : ਪਠਾਣਮਾਜਰਾ ਨੇ ਵਿਧਾਇਕੀ ਤੋਂ ਵੀ ਦਿੱਤਾ ਅਸਤੀਫ਼ਾ

ਨਵੰਬਰ 2, 2026

‘ਯੁੱਧ ਨਸ਼ਿਆਂ ਵਿਰੁੱਧ’ ਬਾਈਕ ਰੈਲੀ ‘ਚ ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਤੱਕ ਨੌਜਵਾਨਾਂ ਦਾ ਉਮੜਿਆ ਸੈਲਾਬ, ਨਸ਼ਾ ਮੁਕਤ ਪੰਜਾਬ ਦਾ ਲਿਆ ਅਹਿਦ

ਨਵੰਬਰ 2, 2026

‘ਆਪ’ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ‘ਤੇ ਆਪਣੇ ਹੀ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ, ਪਰ ਭਾਜਪਾ ਨੂੰ ਅਜਿਹੇ ਹੀ ਲੋਕਾਂ ਦੀ ਭਾਲ ਹੈ: ਕੁਲਦੀਪ ਸਿੰਘ ਧਾਲੀਵਾਲ

ਨਵੰਬਰ 2, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਏਆਈਵਿਸਕਾਰ 2026 ਨੇ ਭਾਰਤ ਦੇ ਏਆਈ ਇਨੋਵੇਸ਼ਨ ਪਰਿਦ੍ਰਿਸ਼ ਨੂੰ ਦਿੱਤੀ ਨਵੀਂ ਦਿਸ਼ਾ

ਨਵੰਬਰ 1, 2026

ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

ਨਵੰਬਰ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.