ਭਲਕੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਮੁਫਤ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾਵੇਗਾ। ਜੇ ਗੱਲ ਕਰੀਏ ਤਾਂ ਕੱਲ ਅੰਤਰਾਸ਼ਟਰੀ ਯੋਗ ਦਿਵਸ ਵੀ ਹੈ |ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਜੂਨ ਨੂੰ ਇਸ ਦਾ ਐਲਾਨ ਕੀਤਾ ਸੀ। ਜੋ ਹੁਣ ਕੱਲ ਤੋਂ ਲਾਗੂ ਹੋਵੇਗਾ | ਸਰਕਾਰੀ ਹਸਪਤਾਲ ਦੇ ਵਿੱਚ ਟੀਕਾਕਰਨ ਕਰਾਉਣ ਤੇ ਤੁਹਾਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਨੇ ਟੀਕਾਕਰਨ ਲਈ ਨਵੀਂ ਗਾਈਡਲਾਈਨ ਵੀ ਜਾਰੀ ਕੀਤੀ ਸੀ, ਜੋ ਕਿ ਭਲਕੇ ਤੋਂ ਲਾਗੂ ਹੋਣ ਜਾ ਰਹੀ ਹੈ।
ਕੇਂਦਰ ਰਾਜਾਂ ਨੂੰ ਉਨ੍ਹਾਂ ਦੀ ਆਬਾਦੀ, ਕੋਰੋਨਾ ਕੇਸਾਂ ਅਤੇ ਟੀਕਾਕਰਨ ਦੀ ਗਤੀ ਦੇ ਅਧਾਰ ‘ਤੇ ਟੀਕਾ ਸਪਲਾਈ ਕਰੇਗਾ। ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਰਾਜਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਟੀਕਾ ਬਰਬਾਦ ਕੀਤਾ ਜਾਵੇ ਤਾਂ ਸਪਲਾਈ ਘੱਟ ਕੀਤੀ ਜਾ ਸਕਦੀ ਹੈ। ਯਾਨੀ ਟੀਕੇ ਦੀਆਂ ਵਧੇਰੇ ਖੁਰਾਕਾਂ ਪ੍ਰਾਪਤ ਕਰਨ ਲਈ, ਰਾਜਾਂ ਨੂੰ ਘੱਟੋ ਘੱਟ ਬਰਬਾਦੀ ਕਰਦਿਆਂ ਵਧੇਰੇ ਰਫਤਾਰ ਨਾਲ ਟੀਕਾਕਰਣ ਕਰਨਾ ਪਏਗਾ।
ਭਲਕੇ ਤੋਂ ਸਰਕਾਰੀ ਟੀਕਾਕਰਨ ਕੇਂਦਰ ਤੋਂ ਟੀਕਾ ਲੈ ਰਹੇ ਹੋ, ਤਾਂ ਤੁਹਾਨੂੰ ਟੀਕੇ ਲਈ ਕੋਈ ਕੀਮਤ ਨਹੀਂ ਦੇਣੀ ਪਏਗੀ। ਹਾਲਾਂਕਿ, ਤੁਹਾਨੂੰ ਨਿੱਜੀ ਹਸਪਤਾਲਾਂ ਵਿੱਚ ਟੀਕੇ ਲਈ ਭੁਗਤਾਨ ਕਰਨਾ ਪਏਗਾ। ਵੱਖ ਵੱਖ ਟੀਕਿਆਂ ਦੇ ਵੱਖ ਵੱਖ ਭਾਅ ਨਿੱਜੀ ਹਸਪਤਾਲਾਂ ਵਿੱਚ ਹੋਣਗੇ।
ਸਿਹਤ ਮੰਤਰਾਲੇ ਦੇ ਅਨੁਸਾਰ, ਕੋਵਿਸ਼ੀਲਡ ਨਿੱਜੀ ਹਸਪਤਾਲਾਂ ਵਿੱਚ 780 ਰੁਪਏ ਵਿੱਚ ਉਪਲਬਧ ਹੋਵੇਗੀ। ਮੌਜੂਦਾ ਸਮੇਂ ਦੇਸ਼ ਵਿਚ ਦਿੱਤੀਆਂ ਜਾ ਰਹੀਆਂ ਤਿੰਨ ਟੀਕਿਆਂ ਵਿਚੋਂ ਇਹ ਸਭ ਤੋਂ ਘੱਟ ਕੀਮਤ ਹੈ। ਇਸ ਤੋਂ ਇਲਾਵਾ, ਤੁਹਾਨੂੰ ਕੋਵੋਕਸਿਨ ਲਈ 1410 ਰੁਪਏ ਅਤੇ ਸਪੂਤਨਿਕ-ਵੀ ਲਈ 1145 ਰੁਪਏ ਦੇਣੇ ਪੈਣਗੇ। ਇਹ ਟੀਕੇ ਦੀ ਇੱਕ ਖੁਰਾਕ ਦੀ ਕੀਮਤ ਹੈ। ਨਾਲ ਹੀ, ਪ੍ਰਾਈਵੇਟ ਹਸਪਤਾਲ ਤੁਹਾਨੂੰ ਸਰਵਿਸ ਚਾਰਜ ਵਜੋਂ 150 ਰੁਪਏ ਲੈ ਸਕਦੇ ਹਨ।