ਕਿਸਾਨ ਅੰਦੋਲਨ ਨੂੰ ਲਗਭਗ 7 ਮਹੀਨੇ ਪੂਰੇ ਹੋ ਚੱਲੇ ਹਨ | ਜੇ ਗੱਲ ਕਰੀਏ ਟੋਲ ਪਲਾਜਾ ‘ਤੇ ਕਿਸਾਨਾਂ ਦੇ ਧਰਨੇ ਦੀ ਤਾਂ ਉਸ ਨੂੰ ਤਾਂ ਕਾਫੀ ਲੰਬਾ ਸਮਾਂ ਹੋ ਚੱਲਿਆ ਹੈ | ਇਸ ਅੰਦੋਲਨ ਨੂੰ ਹਰ ਪੱਖੋ ਸਾਥ ਮਿਲ ਰਿਹਾ ਹੈ ਚਾਹੇ ਉਹ ਲੋਕ ਵਿਦੇਸ਼ ਬੈਠੇ ਹਨ ਜਾਂ ਫਿਰ ਕਿਸੇ ਵੀ ਵਰਗ ਦੇ ਲੋਕ ਸਾਡੇ ਦੇਸ਼ ‘ਚ ਹਨ| ਪੰਜਾਬੀ ਇਡੰਸਟਰੀ ਦੇ ਵੱਲੋਂ ਵੀ ਕਿਸਾਨੀ ਅੰਦੋਲਨ ਨੂੰ ਦਾ ਸ਼ੁਰੂ ਤੋਂ ਸਾਥ ਦਿੱਤਾ ਗਿਆ ਹੈ |
ਇਸ ਅੰਦੋਲਨ ਨੂੰ ਹੋਰ ਮਜਬੂਤ ਕਰਨ ਅਤੇ ਕਿਸਾਨਾਂ ਨੂੰ ਦਿੱsਲੀ ਜਾਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬੀ ਗਾਇਕ ਜੱਸ ਬਾਜਵਾ ਵੱਲੋਂ ‘ਹੋਕਾ ਮੁਹਿੰਮ’ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਜੱਸ ਬਾਜਵਾ ਅੱਜ ਸਮਰਾਲਾ ਪੁੱਜੇ। ਉਨ੍ਹਾਂ ਟੋਲ ਪਲਾਜਾ ਘੁਲਾਲ ਵਿਖੇ ਧਰਨੇ ‘ਤੇ ਬੈਠੇ ਕਿਸਾਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨਾਲ ਕੁਲਵੀਰ ਮੁਸਕਾਬਾਦ ਵੀ ਸਨ। ਇਸ ਮੌਕੇ ਜੱਸ ਬਾਜਵਾ ਨੇ ਕਿਹਾ ਕਿ ”ਅੱਜ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੋੜ ਹੈ। ਇਸ ਲਈ ਸਾਨੂੰ ਬਾਰਡਰਾਂ ‘ਤੇ ਬੈਠੇ ਬਜ਼ੁਰਗਾਂ ਦਾ ਸਾਥ ਦੇਣਾ ਚਾਹੀਦਾ ਹੈ। ਵੱਧ ਤੋਂ ਵੱਧ ਨੌਜਵਾਨ ਦਿੱਲੀ ਜਾਣ ਅਤੇ ਮੋਰਚਾ ਸੰਭਾਲਣ। ਕਿਸਾਨ ਅੰਦੋਲਨ ਕਮਜ਼ੋਰ ਪੈਣ ਦੀਆਂ ਅਫ਼ਵਾਹਾਂ ‘ਤੇ ਜੱਸ ਬਾਜਵਾ ਨੇ ਕਿਹਾ ਕਿ ਅੰਦੋਲਨ ਕਮਜ਼ੋਰ ਨਹੀਂ ਪਿਆ ਅਤੇ ਨਾ ਹੀ ਪੈਣ ਦੇਣਾ।”
ਇਸ ਤੋਂ ਇਲਾਵਾ ਜੱਸ ਬਾਜਵਾ ਨੇ ਚੋਣਾਂ ਲੜਨ ਦੇ ਮੁੱਦੇ ‘ਤੇ ਕਿਹਾ ਕਿ ”ਹਰ ਘਰ ਦੀ ਆਵਾਜ਼ ਹੈ ਕਿ ਕਿਸਾਨਾਂ ਦੀ ਆਪਣੀ ਪਾਰਟੀ ਅਤੇ ਸਰਕਾਰ ਹੋਣੀ ਚਾਹੀਦੀ ਹੈ। ਪਹਿਲਾਂ ਜੰਗ ਕਾਲੇ ਕਾਨੂੰਨਾਂ ਖ਼ਿਲਾਫ਼ ਹੈ। ਜੇ 2022 ਤੱਕ ਇਹ ਜਿੱਤ ਲਈ ਤਾਂ ਜ਼ਰੂਰ ਇਸ ਪਾਸੇ ਸੰਯੁਕਤ ਕਿਸਾਨ ਮੋਰਚੇ ਨੂੰ ਸੋਚਣਾ ਚਾਹੀਦਾ ਹੈ।”