LPG Latest Price : ਇਸ ਰੱਖੜੀ ‘ਤੇ ਆਮ ਆਦਮੀ ਦੀ ਜੇਬ ਦਾ ਬੋਝ ਥੋੜ੍ਹਾ ਜਿਹਾ ਹਲਕਾ ਹੋਵੇਗਾ ਕਿਉਂਕਿ ਰੱਖੜੀ ਵਾਲੇ ਦਿਨ ਤੁਹਾਨੂੰ ਘਰੇਲੂ ਰਸੋਈ ਗੈਸ ਸਿਲੰਡਰ ਸਿਰਫ 750 ਰੁਪਏ ‘ਚ ਮਿਲੇਗਾ।ਇਹ ਸਕੀਮ ਕੰਪੋਜ਼ਿਟ ਸਿਲ਼ੰਡਰ ਦੀ ਕੀਮਤ ਲਈ ਹੈ।ਇਸ ਸਿਲੰਡਰ ‘ਚ ਸਿਰਫ 10 ਕਿਲੋ ਗੈਸ ਹੁੰਦੀ ਹੈ ਤੇ ਇਸ ‘ਚ ਗੈਸ ਦਿਖਾਈ ਵੀ ਦਿੰਦੀ ਹੈ।
ਇਹ ਵੀ ਪੜ੍ਹੋ : ਲੱਖਾਂ ਰੁਪਏ ਲਾ ਕੇ ਬੇਟੇ ਦੀ ਕੈਨੇਡਾ PR ਕੁੜੀ ਨਾਲ ਕੀਤਾ ਵਿਆਹ, ਸੱਚ ਸਾਹਮਣੇ ਆਇਆ ਤਾਂ ਉੱਡੇ ਸਭ ਦੇ ਹੋਸ਼
ਦੱਸ ਦੇਈਏ ਕਿ 1 ਅਗਸਤ 2022 ਨੂੰ ਕਮਰਸ਼ੀਅਲ ਸਿਲੰਡਰ ਸਸਤੇ ਹੋਏ ਸਨ ਤੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 6 ਜੁਲਾਈ ਨੂੰ ਬਦਲੀਆਂ ਗਈਆਂ ਸਨ।ਸ਼ਹਿਰਾਂ ‘ਚ 10 ਕਿਲੋ ਕੰਪੋਜ਼ਿਟ ਸਿਲੰਡਰ ਦੇ ਭਾਅ ਇਸ ਪ੍ਰਕਾਰ ਹਨ-
ਦਿੱਲੀ 750 ਰੁਪਏ
ਮੁੰਬਈ 750 ਰੁਪਏ
ਕੋਲਕਾਤਾ 765 ਰੁਪਏ
ਚੇਨੱਈ 761 ਰੁਪਏ
ਲਖਨਊ 777 ਰੁਪਏ
ਜੈਪੁਰ 753 ਰੁਪਏ
ਪਟਨਾ 817 ਰੁਪਏ
ਇੰਦੌਰ 770 ਰੁਪਏ
ਅਹਿਮਦਾਬਾਦ 755 ਰੁਪਏ
ਪੁਣੇ 752 ਰੁਪਏ
ਗੋਰਖਪੁਰ 794 ਰੁਪਏ
ਆਗਰਾ 761 ਰੁਪਏ
ਰਾਂਚੀ 798 ਰੁਪਏ
ਜ਼ਿਕਰਯੋਗ ਹੈ ਕਿ ਹਾਲ ਹੀ ‘ਚ 19 ਕਿਲੋ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 36 ਰੁਪਏ ਘਟਾ ਕੇ 1,976.50 ਰੁਪਏ ਹੋ ਗਈ ਹੈ।ਵਪਾਰਕ ਐਲਪੀਜੀ ਦੀ ਵਰਤੋਂ ਵੱਡੇ ਅਦਾਰਿਆਂ ਜਿਵੇਂ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਕੰਮਾਂ ਲਈ ਕੀਤੀ ਜਾਂਦੀ ਹੈ।ਮਈ ਤੋਂ ਬਾਅਦ ਵਪਾਰਕ ਐਲਪੀਜੀ ਦਰਾਂ ‘ਚ ਇਹ ਚੌਥੀ ਕਟੌਤੀ ਹੈ।
ਦੱਸਣਯੋਗ ਹੈ ਕਿ ਘਰੇਲੂ ਰਸੋਈ ‘ਚ ਵਰਤੀ ਜਾਣ ਵਾਲੀ ਐੱਲਪੀਜੀ ਗੈਸ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਦਿੱਲੀ ਦੌਰਾ, ਨੀਤੀ ਆਯੋਗ ਦੀ ਮੀਟਿੰਗ ‘ਚ PM ਸਾਹਮਣੇ MSP ਕਮੇਟੀ ਦਾ ਮੁੱਦਾ ਉਠਾਉਣਗੇ…