ਬੁਖਾਰ ਦੇ ਇਲਾਜ ‘ਚ ਕੰਮ ਆਉਣ ਵਾਲੀ ਦਵਾਈ ਡੋਲੋ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਚਰਚਾ ‘ਚ ਹੈ।ਕੋਰੋਨਾ ਮਹਾਮਾਰੀ ਦੇ ਦੌਰਾਨ ਡੋਲੋ ਦੀ ਵਿਕਰੀ ‘ਚ ਬੰਪਰ ਤੇਜੀ ਦੇਖਣ ਨੂੰ ਮਿਲੀ ਸੀ।ਹਰ ਕਿਸੇ ਨੂੰ ਡਾਕਟਰ ਡੋਲੋ-650 ਦਵਾਈ ਲਿਖ ਰਹੇ ਸਨ ਅਤੇ ਲੋਕ ਵੱਡੇ ਪੈਮਾਨੇ ‘ਤੇ ਇਸਦੀ ਵਰਤੋਂ ਕਰ ਰਹੇ ਸੀ।
- ਹਾਲ ਇੱਥੋਂ ਤੱਕ ਹੋ ਗਿਆ ਸੀ ਕਿ ਉਸ ਦੌਰਾਨ ਡੋਲੋ-650 ਨੂੰ ਭਾਰਤੀਆਂ ਦਾ ਪਸੰਦੀਦਾ ਸਨੈਕਸ ਦੱਸਿਆ ਜਾਣ ਲੱਗਿਆ ਸੀ।ਹੁਣ ਇੱਕ ਵਾਰ ਫਿਰ ਤੋਂ ਇਹ ਦਾਅਵਾ ਅਤੇ ਇਸ ਨੂੰ ਬਣਾਉਣ ਵਾਲੀ ਕੰਪਨੀ ਮਾਈਕ੍ਰੋ ਲੈਬਸ ਲਿਮਿਟੇਡ ਚਰਚਾ ‘ਚ ਹੈ।ਦਰਅਸਲ ਹੁਣ ਇਹ ਗੱਲ ਬਾਹਰ ਆ ਰਹੀ ਹੈ ਕਿ ਕਿਉਂ ਡਾਕਟਰ ਹਰ ਕਿਸੇ ਨੂੰ ਇਹ ਦਵਾਈ ਲਿਖ ਰਹੇ ਸੀ।
- ਸੁਪਰੀਮ ਕੋਰਟ ‘ਚ ਚੱਲ ਰਹੀ ਸੁਣਵਾਈ ਦੌਰਾਨ ਮੈਡੀਕਲ ਰਿਪ੍ਰੇਜੇਟੇਟਿਵਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਦਵਾਈ ਬਣਾਉਣ ਵਾਲੀ ਕੰਪਨੀ ਨੇ ਮਰੀਜਾਂ ਨੂੰ ਡੋਲੋ-650 ਦਵਾਈ ਲਿਖਣ ਲਈ ਡਾਕਟਰਾਂ ਨੂੰ 1000 ਕਰੋੜ ਰੁਪਏ ਤੋਂ ਜਿਆਦਾ ਦੇ ਤੋਹਫੇ ਦਿੱਤੇ ਸਨ।ਫੈਡਰੇਸ਼ਨ ਆਫ ਮੈਡੀਕਲ ਐਂਡ ਸੈਲਸ ਰਿਪ੍ਰੇਜਂੇਟੇਟਿਵਸ ਆਫ ਇੰਡੀਆ ਦੀ ਪੈਰਵੀ ਕਰ ਰਹੇ ਸੀਨੀਅਰ ਐਡਵੋਕੇਟ ਸੰਜੇ ਪਾਰਿਖ ਨੇ ਸੁਣਵਾਈ ਦੌਰਾਨ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਜ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ।ਰਿਪੋਰਟ ਅਨੁਸਾਰ ‘ਡੋਲੋ ਕੰਪਨੀ ਨੇ ਡੋਲੋ-650 ਦਵਾਈ ਲਿਖਣ ਲਈ ਡਾਕਟਰਾਂ ਨੂੰ 1000 ਕਰੋੜ ਰੁਪਏ ਤੋਂ ਜਿਆਦਾ ਉਪਹਾਰ ਦਿੱਤੇ।ਡਾਕਟਰ ਮਰੀਜਾਂ ਨੂੰ ਗਲਤ ਡੋਜ਼ ਪ੍ਰੈਸਕ੍ਰਾਈਬ ਕਰ ਰਹੇ ਸਨ।
- ਇਹ ਵੀ ਪੜ੍ਹੋ : ਮਨੀਸ਼ ਸਿਸੋਦੀਆ ਦੇ ਘਰ CBI ਵੱਲੋਂ ਕੀਤੀ ਰੇਡ ‘ਤੇ ਬੋਲੇ CM ਮਾਨ, ਕਿਹਾ- ਇਸ ਤਰ੍ਹਾਂ ਦੇਸ਼ ਕਿਵੇਂ ਅੱਗੇ ਵਧੇਗਾ ?
ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਨੂੰ ਹੈੱਡ ਕਰ ਰਹੇ ਜਸਟਿਸ ਡੀਵਾਈ ਚੰਦਰਚੂੜ ਨੇ ਇਸ ਦੌਰਾਨ ਆਪਣਾ ਅਨੁਭਵ ਸਾਂਝਾ ਕੀਤਾ।ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕੋਵਿਡ-19 ਹੋਇਆ ਸੀ, ਤਾਂ ਉਨ੍ਹਾਂ ਨੂੰ ਵੀ ਡਾਕਟਰਾਂ ਨੇ ਡੋਲੋ-650 ਲੈਣ ਨੂੰ ਕਿਹਾ ਸੀ।ਬੈਂਚ ‘ਚ ਜਸਟਿਸ ਚੰਦਰਚੂੜ ਤੋਂ ਇਲਾਵਾ ਜਸਟਿਸ ਏਐੱਸ ਬੋਪੰਨਾ ਵੀ ਸ਼ਾਮਿਲ ਸਨ।ਦਲੀਲਾਂ ਸੁਣਨ ਤੋਂ ਬਾਅਦ, ‘ਇਹ ਇੱਕ ਗੰਭੀਰ ਮੁੱਦਾ ਹੈ।ਇਸ ਨੂੰ ਆਮ ਮੁਕੱਦਮੇਬਾਜ਼ੀ ਦੀ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ ਹੈ।ਅਸੀਂ ਇਸ ਮਾਮਲੇ ‘ਤੇ ਜ਼ਰੂਰ ਸੁਣਵਾਈ ਕਰਾਂਗੇ।ਹੁਣ ਇਸ ਮਾਮਲੇ ‘ਤੇ ਅਗਲੀ ਸੁਣਵਾਈ 10 ਦਿਨਾਂ ਬਾਅਦ ਹੋਣ ਵਾਲੀ ਹੈ।
ਡੋਲੋ ਕੰਪਨੀ ਦੇ ਵਿਰੁੱਧ ਜਨਹਿਤ ਪਟੀਸ਼ਨ
ਫੈਡਰੇਸ਼ਨ ਆਫ ਮੈਡੀਕਲ ਐਂਡ ਸੈੱਲਸ ਰਿਪ੍ਰੇਜੇਂਟੇਟਿਵਸ ਐਸੋਸੀਏਸ਼ਨ ਆਫ ਇੰਡੀਆ ਨੇ ਡੋਲੋ ਕੰਪਨੀ ਦੀ ਇਸ ਹਰਕਤ ਨੂੰ ਲੈ ਕੇ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ।ਸੁਪਰੀਮ ਕੋਰਟ ‘ਚ ਉਸੇ ਪਟੀਸ਼ਨ ‘ਤੇ ਸੁਣਵਾਈ ਹੋ ਰਹੀ ਸੀ।ਪਟੀਸ਼ਨ ‘ਚ ਡਰੱਗ ਫਾਰਮੂਲੇਸ਼ਨ ਅਤੇ ਦਵਾਈਆਂ ਦੀਆਂ ਕੀਮਤਾਂ ‘ਤੇ ਕੰਟਰੋਲ ਨੂੰ ਲੈ ਕੇ ਸਵਾਲ ਉਠਾਏ ਗਏ ਹਨ।ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਜਨਹਿਤ ਪਟੀਸ਼ਨ ‘ਤੇ ਇੱਕ ਹਫਤੇ ਦੇ ਅੰਦਰ ਅੰਦਰ ਆਪਣੀ ਪ੍ਰਤੀਕਿਰਿਆ ਦੇਣ ਨੂੰ ਕਿਹਾ ਹੈ।ਪਟੀਸ਼ਨ ‘ਚ ਇਹ ਵੀ ਮੰਗ ਕੀਤੀ ਗਈ ਹੈ ਕਿ ਕੋਈ ਖਾਸ ਦਵਾਈ ਲਿਖਣ ਲਈ ਡਾਕਟਰਾਂ ਨੂੰ ਮਿਲਣ ਵਾਲੇ ਤੋਹਫੇ ਨੂੰ ਲੈ ਕੇ ਕੰਪਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਕਈ ਹੋਰ ਦਵਾਈਆਂ ਨੂੰ ਲੈ ਕੇ ਵੀ ਚੱਲ ਰਹੀ ਗੜਬੜੀ
ਐਡਵੋਕੇਟ ਪਾਰਿਖ ਨੇ ਇਸ ਮਾਮਲੇ ਨੂੰ ਲੈ ਕੇ ਅੱਗੇ ਦੱਸਿਆ ਕਿ ਡੋਲੋ ਸਿਰਫ ਇੱਕ ਉਦਾਹਰਨ ਹੈ, ਕਿਉਂਕਿ ਇਹ ਸਭ ਤੋਂ ਤਾਜ਼ਾ ਹੈ।ਉਨਾਂ੍ਹ ਨੇ ਕਿਹਾ , ‘500 ਐਮਜੀ ਪੈਰਾਸਿਟਾਮੋਲ ਲਈ ਡਰੱਗ ਪ੍ਰਾਈਸਿੰਗ ਅਥਾਰਿਟੀ ਕੀਮਤਾਂ ਤੈਅ ਕਰਦੀਆਂ ਹਨ।ਪਰ ਜਿਵੇਂ ਹੀ ਡੋਜ਼ ਨੂੰ ਵਧਾ ਕੇ 650 ਐਮਜੀ ਕੀਤਾ ਜਾਂਦਾ ਹੈ।ਇਹ ਨਿਯੰਰਿਤ ਕੀਮਤ ਦੇ ਦਾਇਰੇ ਤੋਂ ਬਾਹਰ ਹੋ ਜਾਂਦਾ ਹੈ।ਇਸੇ ਕਾਰਨ 650 ਐਮਜੀ ਦੀਆਂ ਦਵਾਈਆਂ ਨੂੰ ਇੰਨਾ ਵਧਾਵਾ ਦਿੱਤਾ ਜਾਂਦਾ ਹੈ।ਬਾਜ਼ਾਰ ‘ਚ ਅਜਿਹੇ ਕਈ ਐਂਟੀਬਾਇਓਟਿਕਸ ਹਨ, ਜਿਨ੍ਹਾਂ ਦੀ ਲੋੜ ਨਹੀਂ ਹੋਣ ਦੇ ਬਾਅਦ ਡਾਕਟਰ ਉਸ ਨੂੰ ਖਾਣ ਦੀ ਸਲਾਹ ਮਰੀਜਾਂ ਨੂੰ ਦਿੰਦੇ ਹਨ