ਦੇਰ ਰਾਤ ਦਾ ਖਾਣਾ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਕਈ ਵਾਰ ਜੇਕਰ ਤੁਸੀਂ ਸਮੇਂ ਦੀ ਕਮੀ ਕਾਰਨ ਦੇਰ ਨਾਲ ਖਾਣਾ ਖਾਂਦੇ ਹੋ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਤੁਸੀਂ ਹਰ ਰੋਜ਼ ਦੇਰ ਰਾਤ ਖਾਣਾ ਖਾਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਜੀ ਹਾਂ, ਰਾਤ ਨੂੰ 8 ਵਜੇ ਤੋਂ ਬਾਅਦ ਰਾਤ ਦਾ ਖਾਣਾ ਹਰ ਤਰ੍ਹਾਂ ਨਾਲ ਤੁਹਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ।ਇਸਦਾ ਕਾਰਨ ਹੈ ਕਿ ਦੇਰ ਰਾਤ ਖਾਣਾ ਖਾਣ ਨਾਲ ਭੋਜਨ ਠੀਕ ਤਰ੍ਹਾਂ ਨਾਲ ਨਹੀਂ ਪਚਦਾ ਹੈ ਅਤੇ ਸਰੀਰ ਦਾ ਮੇਟਾਬੋਲਿਜ਼ਮ ਹੌਲੀ ਰਫਤਾਰ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਲੇਟ ਨਾਈਟ ਡਿਨਰ ਕਰਨ ਦੇ ਕੀ ਨੁਕਸਾਨ ਹਨ?
ਇਹ ਵੀ ਪੜ੍ਹੋ : ‘ਮੇਰਾ ਭਰਾ ਬੱਬੂ ਮਾਨ, ਦੁੱਖ-ਸੁੱਖ ‘ਚ ਹਮੇਸ਼ਾ ਖੜ੍ਹਦਾ ਰਿਹਾ’ ਭੈਣਾਂ ਦੇ ਵਿਆਹ ‘ਚ ਮੇਰੇ ਤੋਂ ਵੀ ਅੱਗੇ ਹੋ ਕੇ ਖੜ੍ਹਿਆ
ਪਾਚਨ ਕਿਰਿਆ ‘ਚ ਮੁਸ਼ਕਿਲ: ਦੇਰ ਨਾਲ ਖਾਣਾ ਖਾਣ ਨਾਲ ਖਾਣ ਪਚਣ ‘ਚ ਪ੍ਰੇਸ਼ਾਨੀ ਹੁੰਦੀ ਹੈ ਜਿਸ ਕਾਰਨ ਸਵੇਰੇ ਪੇਟ ਸਹੀ ਤਰ੍ਹਾਂ ਸਾਫ ਨਹੀਂ ਹੁੰਦਾ।ਜੇਕਰ ਤੁਸੀਂ ਲਗਾਤਾਰ ਲੇਟ ਨਾਈਟ ਡਿਨਰ ਕਰਦੇ ਹੋ ਤਾਂ ਤੁਹਾਨੂੰ ਕਬਜ਼ ਦੀ ਸ਼ਿਕਾਇਤ ਹੋਣ ਲੱਗਦੀ ਹੈ।ਅਜਿਹਾ ਇਸ ਲਈ ਹੁੰਦਾ ਕਿਉਂਕਿ ਦੇਰ ਨਾਲ ਖਾਧਾ ਗਿਆ ਖਾਣਾ ਆਸਾਨੀ ਨਾਲ ਨਹੀਂ ਪਚਦਾ।
ਭਾਰ ਵੱਧ ਸਕਦਾ ਹੈ:ਲਗਾਤਾਰ ਲੇਟ ਖਾਣ ਖਾਨ ਨਾਲ ਤੇਜੀ ਨਾਲ ਭਾਰ ਵੱਧਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ।ਦੂਜੇ ਪਾਸੇ ਜੇ ਤੁਸੀਂ ਭਾਰ ਕੰਟਰੋਲ ‘ਚ ਰੱਖਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਤੇ ਸੌਣ ਦੇ ਵਿਚਾਲੇ 3 ਘੰਟੇ ਦਾ ਗੈਪ ਜ਼ਰੂਰ ਰੱਖੋ।ਲੇਟ ਨਾਈਟ ਡਿਨਰ ਤੋਂ ਬਚੋ।ਇਸ ਦੇ ਨਾਲ ਹੀ ਰਾਤ ਨੂੰ ਫਾਸਟ ਫੂਡ ਖਾਣ ਤੋਂ ਬਚੋ।
ਨੀਂਦ ਨਾ ਆਉਣਾ : ਲੇਟ ਨਾਈਟ ਖਾਣ ਕਾਰਨ ਨੀਂਦ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ।ਲੇਟ ਨਾਈਟ ਖਾਣ ਨਾਲ ਸਰੀਰ ਦੀ ਨੈਚੁਰਲ ਸਾਇਕਲ ‘ਤੇ ਅਸਰ ਪੈਂਦਾ ਹੈ।ਜਿਸ ਕਾਰਨ ਸੌਂਦੇ ਸਮੇਂ ਤੁਹਾਨੂੰ ਬੈਚੇਨੀ ਵੀ ਮਹਿਸੂਸ ਹੁੰਦੀ ਹੈ ਜਿਸ ਕਾਰਨ ਤੁਹਾਨੂੰ ਨਹੀਂ ਆਉਂਦੀ।
ਬਲੱਡ ਪ੍ਰੈਸ਼ਰ ਦੀ ਸਮੱਸਿਆ : ਲਗਾਤਾਰ ਲੇਟ ਖਾਣਾ ਖਾਣ ਤੋਂ ਬਲੱਡ ਪ੍ਰੈਸ਼ਰ ਵਧਣ, ਕੈਲਾਸਟ੍ਰਾਲ ਤੇ ਡਾਇਬਟੀਜ਼ ਦੀ ਸਮੱਸਿਆ ਪੈਦਾ ਹੋ ਸਕਦੀ ਹੈ।ਇੰਨਾ ਹੀ ਨਹੀਂ ਇਸ ਕਾਰਨ ਤੁਸੀਂ ਹਾਰਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
ਇਹ ਵੀ ਪੜ੍ਹੋ : ਇਸ ਸਾਬਕਾ ਵਿਧਾਇਕ ਦੀ ਗੱਡੀ ਵਿਜੀਲੈਂਸ ਨੇ ਕੀਤੀ ਜ਼ਬਤ, ਘੁਟਾਲੇ ਦੇ ਪੈਸੇ ਨਾਲ ਖਰੀਦੀ ਗਈ ਸੀ ਕਾਰ