ਤੇਲੰਗਾਨਾ ਦੇ ਕਾਜੀਪੇਟ ‘ਚ ਤੇਜ ਰਫਤਾਰ ਟ੍ਰੇਨ ਦੇ ਕੋਲ ਇੰਸਟਾਗ੍ਰਾਮ ਰੀਲ ਬਣਾਉਣਾ ਨੌਜਵਾਨ ਨੂੰ ਭਾਰੀ ਪੈ ਗਿਆ।ਦੱਸ ਦੇਈਏ ਕਿ ਨੌਜਵਾਨ ਚੱਲਦੀ ਟ੍ਰੇਨ ਨੂੰ ਆਪਣੇ ਬੈਕਗ੍ਰਾਊਂਡ ‘ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।ਸਟੰਟ ਦੌਰਾਨ ਟ੍ਰੇਨ ਦੀ ਟੱਕਰ ਨਾਲ ਉਹ ਹਵਾ ‘ਚ ੳੁੱਡਿਆ ਤੇ ਰੇਲਵੇ ਟ੍ਰੈਕ ਦੇ ਕੋਲ ਹੀ ਡਿੱਗ ਗਿਆ।ਇਸ ਹਾਦਸੇ ‘ਚ ਨੌਜਵਾਨ ਗੰਭੀਰ ਜਖਮੀ ਹੋਇਆ ਹੈ।ਇਹ ਪੂਰੀ ਘਟਨਾ ਮੋਬਾਇਲ ਦੇ ਕੈਮਰੇ ‘ਚ ਰਿਕਾਰਡ ਹੋ ਗਈ।ਨੌਜਵਾਨ ਦਾ ਵੀਡੀਓ ਉਸਦਾ ਦੋਸਤ ਬਣਾ ਰਿਹਾ ਸੀ।
ਇਹ ਵੀ ਪੜ੍ਹੋ : CANADA:ਗੈਂਗਸਟਰਾਂ ਨੇ ਕਰਵਾਇਆ ਗੈਂਗਸਟਰਵਾਦ ਖ਼ਿਲਾਫ਼ ਫ਼ਿਲਮਾਂ ਬਣਾਉਣ ਵਾਲੇ ਦਾ ਕਤਲ ?
ਜਖਮੀ ਨੌਜਵਾਨ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ।ਨੌਜਵਾਨ ਦੀ ਪਛਾਣ 17 ਸਾਲ ਦੇ ਅਕਸ਼ੈ ਰਾਜ ਦੇ ਵਜੋਂ ਹੋਈ ਹੈ।ਅਕਸ਼ੈ ਵਾਡੇਪੱਲੀ ਦੇ ਕਾਲਜ ‘ਚ ਫਸਟਈਅਰ ਦਾ ਵਿਦਿਆਰਥੀ ਹੈ।ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਜਾਣਕਾਰੀ ਮੁਤਾਬਕ ਅਕਸ਼ੈ ਆਪਣੇ ਦੋਸਤ ਦੇ ਨਾਲ ਰੇਲਵੇ ਟ੍ਰੈਕ ਦੇ ਕੋਲ ‘ਰੀਲ’ ਬਣਾਉਣ ਦੇ ਲਈ ਆਇਆ ਸੀ।ਜਿਵੇਂ ਹੀ ਦੋਸਤ ਨੇ ਵੀਡੀਓ ਬਣਾਉਣਾ ਸ਼ੁਰੂ ਕੀਤਾ, ਅਕਸ਼ੈ ਰੇਲਵੇ ਟ੍ਰੈਕ ਦੇ ਕੋਲ ਖੜਾ ਹੋ ਗਿਆ, ਤਾਂ ਪਿੱਛੋਂ ਤੇਜ ਰਫਤਾਰ ਟ੍ਰੇਨ ਆਈ।ਅਕਸ਼ੈ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਇਹ ਰੀਲ ਬਣਾਉਣਾ ਉਸ ਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ।
ਜਿਵੇਂ ਹੀ ਟ੍ਰੇਨ ਅਕਸ਼ੈ ਦੇ ਨੇੜੇ ਪਹੁੰਚੀ, ਉਸ ਨੂੰ ਟੱਕਰ ਮਾਰ ਕੇ ਅੱਗੇ ਨਿਕਲ ਗਈ।
ਅਕਸ਼ੈ ਝਟਕਾ ਲੱਗਣ ਨਾਲ ਟ੍ਰੈਕ ‘ਤੇ ਹੀ ਡਿੱਗ ਪਿਆ।ਉਸ ਨੂੰ ਕਾਫੀ ਸੱਟਾਂ ਲੱਗੀਆਂ।ਡਾਕਟਰਾਂ ਮੁਤਾਬਕ ਅਜੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਇਲਾਜ ਜਾਰੀ ਹੈ।ਇਸ ਤੋਂ ਪਹਿਲਾਂ ਬਿਹਾਰ ਦੇ ਕਟਿਹਾਰ ‘ਚ ਵੀ ਅਜਿਹਾ ਹੀ ਮਿਲਦਾ ਜੁਲਦਾ ਮਾਮਲਾ ਸਾਹਮਣੇ ਆਇਆ ਸੀ।
ਜਿੱਥੇ ਚਲਦੀ ਟ੍ਰੇਨ ਦੇ ਸਾਹਮਣੇ ਰੀਲ ਬਣਾਉਣਾ ਦੋ ਲੜਕਿਆਂ ਨੂੰ ਮਹਿੰਗਾ ਪੈ ਗਿਆ।ਦੋਵਾਂ ਦੀ ਟ੍ਰੇਨ ਦੀ ਚਪੇਟ ‘ਚ ਆਉਣ ਨਾਲ ਮੌਤ ਹੋ ਗਈ ਸੀ।ਘਟਨਾ ਬਾਰਸੋਈ ਥਾਣਾ ਖੇਤਰ ਦੇ ਲਹਿਗਰੀਆਂ ਪੰਚਾਇਤ ਇਲਾਕੇ ਦੀ ਹੈ।ਇਸ ਹਾਦਸੇ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਇਆ ਸੀ।
ਇਹ ਵੀ ਪੜ੍ਹੋ : Teachers Day 2022: ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ? ਜਾਣੋ ਇਸਦਾ ਇਤਿਹਾਸ ਤੇ ਮਹੱਤਵ