ਗਾਜ਼ੀਆਬਾਦ ਥਾਣਾ ਨੰਦਗ੍ਰਾਮ ਖੇਤਰ ਦੀ ਰਾਜਨਗਰ ਐਕਸਟੇਂਸ਼ਨ ਦੀ ਚਾਮਰਸ ਕਾਉਂਟੀ ਸੋਸਾਰਿਟੀ ਦੀ ਲਿਫਟ ‘ਚ ਸੋਮਵਾਰ ਨੂੰ ਇੱਕ ਔਰਤ ਦੇ ਪਾਲਤੂ ਕੁੱਤੇ ਨੇ ਬੱਚੇ ਨੂੰ ਕੱਟ ਲਿਆ।ਦੋਸ਼ ਹੈ ਕਿ ਬੱਚੇ ਨੂੰ ਸੰਭਾਲਣ ਜਾਂ ਪੁੱਛਣ ਦੇ ਬਜਾਏ ਔਰਤ ਚੁੱਪਚਾਪ ਖੜੀ ਰਹੀ ਤੇ ਬੱਚਾ ਦਰਦ ਨਾਲ ਕਰਾਉਂਦਾ ਰਿਹਾ।ਬੱਚੇ ਦੇ ਪਿਤਾ ਨੇ ਪੁਲਿਸ ‘ਚ ਔਰਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਨੌ ਸਾਲਾ ਬੇਟਾ ਚੌਥੀ ਕਲਾਸ ‘ਚ ਪੜਦਾ ਹੈ ਤੇ ਸੋਮਵਾਰ ਸ਼ਾਮ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ।ਲਿਫਟ ‘ਚ ਜਦੋਂ ਉਹ ਜਾਂਦਾ ਹੈ ਤਾਂ ਇੱਕ ਔਰਤ ਆਪਣੇ ਪਾਲਤੂ ਕੁੱਤੇ ਦੇ ਨਾਲ ਲਿਫਟ ‘ਚ ਜਾਂਦੀ ਹੈ।
ਗਾਜ਼ੀਆਬਾਦ : ਰਾਜਨਗਰ ਐਕਸਟੈਨਸ਼ਨ ਸਥਿਤ ਚਾਰਮਜ਼ ਕੇਸਰ ਸੋਸਾਇਟੀ ਦੀ ਇੱਕ ਵੀਡੀਓ ਨੇ ਲੋਕਾਂ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਹਨ। ਸੋਸਾਇਟੀ ਦੀ ਲਿਫਟ ਵਿੱਚ ਕੁੱਤੇ ਨੇ ਇੱਕ ਬੱਚੇ ਨੂੰ ਵੱਢ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕੁੱਤੇ ਦੇ ਨਾਲ ਖੜ੍ਹੀ ਔਰਤ ਨੇ ਨਾ ਤਾਂ ਕੁੱਤੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਬੱਚੇ ਨੂੰ ਦੇਖਣ ਦੀ ਖੇਚਲ ਕੀਤੀ pic.twitter.com/5Um3mU9EDw
— Pro Punjab Tv (@propunjabtv) September 6, 2022
ਇਹ ਵੀ ਪੜ੍ਹੋ : ਖੁਸ਼ ਖ਼ਬਰੀ : ਆਸਟ੍ਰੇਲੀਆ ਜਾ ਕੇ ਕੰਮ ਕਰਨ ਵਾਲਿਆਂ ਲਈ ਵਧਾਈ ਗਈ ਇਹ ਸੀਮਾਂ ! ਪੜ੍ਹੋ ਖ਼ਬਰ
- ਜਦੋਂ ਔਰਤ ਕੁੱਤੇ ਦੇ ਨਾਲ ਲਿਫਟ ਵਿੱਚ ਪਿੱਛੇ ਵੱਲ ਆਉਂਦੀ ਹੈ ਤਾਂ ਬੱਚਾ ਕੁੱਤੇ ਤੋਂ ਬਚਣ ਲਈ ਲਿਫਟ ਵਿੱਚ ਅੱਗੇ ਚਲਾ ਜਾਂਦਾ ਹੈ। ਇਸ ਦੌਰਾਨ ਕੁੱਤੇ ਨੇ ਬੱਚੇ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਲੱਕ ਦੇ ਕੋਲ ਉਸ ਨੂੰ ਕੱਟ ਲਿਆ। ਬੱਚਾ ਦਰਦ ਨਾਲ ਚੀਕਦਾ ਹੈ ਅਤੇ ਕੱਟੇ ਹੋਏ ਹਿੱਸੇ ਨੂੰ ਫੜ ਲੈਂਦਾ ਹੈ। ਦਰਦ ਕਾਰਨ ਉਹ ਆਪਣੇ ਪੈਰ ਜ਼ਮੀਨ ‘ਤੇ ਵੀ ਨਹੀਂ ਰੱਖ ਪਾਉਂਦਾ ਅਤੇ ਲੰਗੜਾ ਕਰਨ ਲੱਗ ਜਾਂਦਾ ਹੈ।ਔਰਤ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ।ਬੱਚਾ ਜਦੋਂ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ। ਜਦੋਂ ਬੱਚੇ ਦਾ ਪਿਤਾ ਸੋਸਾਇਟੀ ਪਹੁੰਚਿਆ ਤਾਂ ਉਕਤ ਔਰਤ ਆਪਣੇ ਕੁੱਤੇ ਨੂੰ ਘੁੰਮਦੀ ਹੋਈ ਮਿਲੀ। ਪੁੱਛਣ ‘ਤੇ ਔਰਤ ਨੇ ਉਸ ਨਾਲ ਠੀਕ ਤਰ੍ਹਾਂ ਗੱਲ ਨਹੀਂ ਕੀਤੀ ਅਤੇ ਉਸ ਦੇ ਫਲੈਟ ‘ਚ ਚਲੀ ਗਈ।
- ਮਾਲਕ ‘ਤੇ ਪੁਲਿਸ ਨੇ ਦਰਜ ਕੀਤਾ ਕੇਸ
ਬੱਚੇ ਦੇ ਪਿਤਾ ਦੀਆਂ ਸ਼ਿਕਾਇਤ ‘ਤੇ ਪੁਲਿਸ ਨੇ ਬੱਚੇ ਦਾ ਇਲਾਜ ਕਰਾਇਆ।ਘਟਨਾ ਦੇ ਬਾਅਦ ਸੋਸਾਇਟੀ ਦੇ ਲੋਕਾਂ ‘ਚ ਰੋਸ ਹੈ।ਇਹ ਵੀਡੀਓ 5 ਸਤੰਬਰ ਸ਼ਾਮ 6 ਵਜੇ ਦਾ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ :ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ ਦੀ ਅੱਜ ਚੰਡੀਗੜ੍ਹ ‘ਚ ਪੇਸ਼ੀ