iPhone 14 Price:ਅੱਜ ਦੀ ਜਨਰੇਸ਼ਨ ਦਾ ਸਭ ਤੋਂ ਪਸੰਦੀਦਾ ਫੋਨ ਆਈਫੋਨ ਬਣਿਆ ਹੋਇਆ ਹੈ।ਆਈਫੋਨ 13 ਤੋਂ ਬਾਅਦ ਹੁਣ ਆਈਫੋਨ 14 ਜਲਦ ਲਾਂਚ ਹੋ ਰਿਹਾ ਹੈ।ਜਿਸ ਨੂੰ ਬੇਸ਼ੱਕ ਟੈਕਨੋਲੋਜੀ ਦੇ ਖੇਤਰ ਵਿੱਚ Apple ਦਾ ਕੋਈ ਮੁਕਾਬਲਾ ਨਹੀਂ ਪਰ ਫਿਰ ਵੀ Apple ਆਪਣੇ ਹਰ ਪ੍ਰੋਡਕਟ ਨੂੰ ਜ਼ਰਾ ਹਟਕੇ ਬਣਾਉਣ ਲਈ ਕੰਮ ਕਰ ਰਿਹਾ ਹੈ। ਆਉਣ ਵਾਲੀ 7 ਸਤੰਬਰ 2022 ਨੂੰ Apple Event ‘ਚ Apple ਆਪਣੇ ਲੇਟੈਸਟ iPhone 14 ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
- Apple ਪ੍ਰੋਡਕਟਸ ਦੀ ਗੱਲ ਕਰੀਏ ਤਾਂ ਹਰ ਕੋਈ iPhone 14 ਅਤੇ ਇਸਦੀਆਂ ਕੀਮਤਾਂ ਨੂੰ ਲੈ ਕੇ ਇੰਟਰਨੈੱਟ ‘ਤੇ ਖੋਜ ਕਰ ਰਿਹਾ ਹੈ। ਇਸ ਤੋਂ ਪਹਿਲਾਂ iPhone 13 ਮਾਰਕੀਟ ‘ਚ ਵਿਕ ਰਿਹਾ ਹੈ ਅਤੇ ਇਸਦੀ ਕੀਮਤ ਕੁੱਝ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦੀ ਹੈ। ਪਰ ਜੇਕਰ iPhone 14 ਦੀ ਗੱਲ ਕਰੀਏ ਤਾਂ ਕੁੱਝ ਲੋਕ ਕਹਿ ਰਹੇ ਹਨ ਕਿ ਇਹ iPhone 13 ਨਾਲੋਂ ਸਸਤਾ ਹੋਵੇਗਾ ਜਦਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ iPhone 13 ਨਾਲੋਂ ਮਹਿੰਗਾ ਹੋਵੇਗਾ।
ਇਹ ਵੀ ਪੜ੍ਹੋ : ਲਿਫਟ ‘ਚ ਬੱਚੇ ਨੂੰ ਕੁੱਤੇ ਨੇ ਕੱਟਿਆ, ਦਰਦ ਨਾਲ ਤੜਫਦੀ ਰਹੀ ਬੱਚੀ, ਮਾਲਕਿਨ ਨੂੰ ਨਹੀਂ ਆਇਆ ਰਹਿਮ, ਦੇਖੋ ਵੀਡੀਓ
ਅਸੀਂ ਤੁਹਾਡੀ ਇਸ ਪ੍ਰੇਸ਼ਾਨੀ ਦਾ ਹੱਲ ਲੈ ਕੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ‘ਚ iPhone 14, iPhone 14 Max, iPhone 14 Pro ਅਤੇ iPhone 14 Pro Max ਨੂੰ ਪੇਸ਼ ਕੀਤਾ ਜਾਵੇਗਾ। ਕੁਝ ਰਿਪੋਰਟਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਈਫੋਨ 14 ਮਿਨੀ ਨੂੰ ਵੀ ਈਵੈਂਟ ਵਿੱਚ ਪੇਸ਼ ਕੀਤਾ ਜਾਵੇਗਾ।
- ਹਾਲ ਹੀ ‘ਚ ਅਜਿਹੀ ਰਿਪੋਰਟ ਸਾਹਮਣੇ ਆਈ ਹੈ, ਜਿਸ ‘ਚ ਫੋਨ ਦੀ ਕੀਮਤ ਬਾਰੇ ਖੁਲਾਸਾ ਹੋਇਆ ਹੈ। TrendForce ਦੀ ਤਾਜ਼ਾ ਰਿਪੋਰਟ ਮੁਤਾਬਕ iPhone 14 ਨੂੰ iPhone 13 ਦੇ ਮੁਕਾਬਲੇ ਸਸਤੀ ਕੀਮਤ ‘ਤੇ ਪੇਸ਼ ਕੀਤਾ ਜਾਵੇਗਾ। ਪਿਛਲੀਆਂ ਕਈ ਰਿਪੋਰਟਾਂ ਵਿੱਚ, ਇਹ ਖੁਲਾਸਾ ਹੋਇਆ ਹੈ ਕਿ ਆਈਫੋਨ 14 ਦੀ ਕੀਮਤ ਆਈਫੋਨ 13 ਤੋਂ ਵੱਧ ਹੋਵੇਗੀ।
- ਦੱਸ ਦੇਈਏ ਕਿ iPhone 13 ਨੂੰ ਅਮਰੀਕਾ ਵਿੱਚ $799 ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਭਾਰਤ ਵਿੱਚ ਇਸਦੇ 128G ਸਟੋਰੇਜ ਦੀ ਕੀਮਤ 79,990 ਰੁਪਏ ਹੈ। ਨਵੀਂ ਰਿਪੋਰਟ ਦੇ ਅਨੁਸਾਰ, iPhone 14 ਨੂੰ $749 ਵਿੱਚ ਪੇਸ਼ ਕੀਤਾ ਜਾਵੇਗਾ, ਜੋ ਕਿ $50 ਸਸਤਾ ਹੋਵੇਗਾ। ਪਰ ਗੱਲ ਜੇਕਰ ਭਾਰਤ ਦੀ ਕਰੀਏ ਤਾਂ ਇੱਥੇ ਹਮੇਸ਼ਾਂ ਅਮਰੀਕਾ ਨਾਲੋਂ ਕੀਮਤ ਜ਼ਿਆਦਾ ਹੀ ਰਹਿੰਦੀ ਹੈ। ਅਜਿਹਾ ਭਾਰਤ ਵਿੱਚ ਲੱਗਣ ਵਾਲੇ ਟੈਕਸ ਕਰਕੇ ਹੁੰਦਾ ਹੈ।
ਫੀਚਰਸ ਨੂੰ ਲੈ ਕੇ ਹੈ ਚਰਚਾ
- ਕਿਹਾ ਜਾ ਰਿਹਾ ਹੈ ਕਿ ਇਸ ਵਾਰ iPhone ‘ਚ ਕੁੱਝ ਖਾਸ ਫੀਚਰ ਦੇਖਣ ਨੂੰ ਮਿਲਣ ਦੀ ਉਮੀਦ ਹੈ। ਇਸ ਵਾਰ iPhone ‘ਚ ਸੈਟੇਲਾਈਟ ਫੀਚਰ ਦੇਖਣ ਨੂੰ ਮਿਲ ਸਕਦਾ ਹੈ। ਕੁਝ ਦਿਨ ਪਹਿਲਾਂ ਆਈ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਐਪਲ ਆਉਣ ਵਾਲੇ ਆਈਫੋਨ 14 ‘ਚ ਸੈਟੇਲਾਈਟ ਕਨੈਕਟੀਵਿਟੀ ਫੀਚਰ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨ ਲਈ Apple ਨੂੰ ਕਈ ਸੈਟੇਲਾਈਟ ਮਾਲਕਾਂ ਨਾਲ ਸੌਦੇਬਾਜ਼ੀ ਕਰਨੀ ਪਵੇਗੀ।
ਇਹ ਵੀ ਪੜ੍ਹੋ : ਤੇਜ ਰਫ਼ਤਾਰ ਟ੍ਰੇਨ ਸਾਹਮਣੇ ਵੀਡੀਓ ਬਣਾਉਣਾ ਨੌਜਵਾਨ ਨੂੰ ਪਿਆ ਮਹਿੰਗਾ, ਟੱਕਰ ਲੱਗਦੇ ਹੀ ਹਵਾ ‘ਚ ਉੱਡਿਆ ਨੌਜਵਾਨ : ਵੀਡੀਓ