Debit ਜਾਂ Credit Card Rules : Debit ਜਾਂ Credit Card ਦੀ ਵਰਤੋਂ ਅੱਜਕਲ ਹਰੇਕ ਤੀਸਰਾ ਵਿਅਕਤੀ ਕਰ ਰਿਹਾ ਹੈ। ਇਸ ਲਈ ਇਹਨਾਂ ਕਾਰਡਾਂ ਦਾ ਇਸਤੇਮਾਲ ਕਰਨ ਵਾਲੇ ਹਰੇਕ ਵਿਅਕਤੀ ਨੂੰ ਉਸ ‘ਚ ਹੋਣ ਵਾਲੇ ਬਦਲਾਵ ਦਾ ਪਤਾ ਹੋਣਾ ਬਹੁਤ ਜਰੂਰੀ ਹੈ। ਦਸ ਦਈਏ ਕਿ ਇਹ Debit ਜਾਂ Credit Card ਦੀ ਵਰਤੋਂ ਕਰਨ ਵਾਲਿਆ ਲਈ ਇੱਕ ਵੱਡੀ ਖਬਰ ਹੈ। RBI 1 ਅਕਤੂਬਰ ਤੋਂ ਕਾਰਡ ਨਿਯਮਾਂ ਕੁੱਝ ਬਦਲਾਵ ਕਰਨ ਜਾ ਰਹੀ ਹੈ।
ਦੱਸ ਦਈਏ ਕਿ 1 ਅਕਤੂਬਰ ਤੋਂ ਬੈਕਿੰਗ ਸੈਕਟਰ ‘ਚ ਜੁੜੇ ਨਿਯਮਾਂ ‘ਚ ਖ਼ਾਸ ਬਦਲਾਵ ਹੋਣ ਜਾ ਰਹੇ ਹਨ। RBI ਨੇ ਇਸ ਲਈ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। RBI ਨੇ ਦੱਸਿਆ ਕਿ 1 ਤਰੀਕ ਤੋਂ Cof Card Tokenisation ਨਿਯਮ ਲਾਗੂ ਕਰ ਰਿਹਾ ਹੈ। ਕਾਰਡ ਹੋਲਡਰਸ ਨੂੰ ਇਸ ਨਿਯਮ ਦਾ ਕਾਫੀ ਲਾਭ ਹੋਵੇਗਾ।
ਇਹ ਵੀ ਪੜ੍ਹੋ : 56 ਕਰੋੜ ਦੀ ਕਾਰ ਦੀ ਇਸ ਯੂਟਿਊਬਰ ਨੇ ਲਈ ਟੈਸਟ ਡ੍ਰਾਈਵ , ਵੀਡਿਓ ਹੋ ਗਈ ਵਾਇਰਲ
ਇਸ ਨਿਯਮ ਦੀ ਜਾਣਕਾਰੀ ਦਿੰਦੇ RBI ਨੇ ਦੱਸਿਆ ਕਿ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਕਾਰਡ ਹੋਲਡਰਸ ਨੂੰ ਜਿਆਦਾ ਸੁਵਿਧਾ ਅਤੇ ਸੁਰਕਸ਼ਾ ਮਿਲੇਗੀ। ਕਾਰਡ ਹੋਲਡਰਸ ਦੇ ਵਰਤੋਂ ‘ਚ ਵੀ ਸੁਧਾਰ ਆਵੇਗਾ ਅਤੇ ਇਸਦੇ ਨਾਲ ਧੋਖਾ ਧੜੀ ਦੇ ਮਾਮਲੇ ਵੀ ਘਟ ਜਾਣਗੇ।
ਬੈਂਕ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਬੈਂਕ ਦਾ ਮਕਸਦ ਪੇਮੈਂਟ ਦੇ ਸਿਸਟਮ ਨੂੰ ਹੋਰ ਸੁਰਕਸ਼ਿਤ ਕਰਨਾ ਹੈ। ਦਰਅਸਲ ਕੁੱਝ ਦਿਨਾਂ ਤੋਂ ਇਹਨਾਂ ਕਾਰਡਾਂ ਦੀ ਧੋਖਾ ਧੜੀ ਦੇ ਮਾਮਲੇ ਕਾਫੀ ਸਾਹਮਣੇ ਆ ਰਹੇ ਨੇ। ਇਸ ਲਈ RBI ਨੇ ਇੱਕ ਠੋਸ ਕਦਮ ਚੁੱਕਣ ਦਾ ਫ਼ੈਸਲਾ ਲਿਆ ਜਿਸ ਨਾਲ ਇਹਨਾਂ ਕਾਰਡਾਂ ਦੀ ਸੁਰਕਸ਼ਾ ਵਿੱਚ ਕਾਫੀ ਬਦਲ ਹੋਵੇਗਾ।
ਇਹ ਵੀ ਪੜ੍ਹੋ : Snake Farming : ਗਾਂ-ਮੱਝਾਂ-ਬੱਕਰੀ ਨਹੀਂ ਸਗੋਂ ਹਰ ਸਾਲ 30 ਲੱਖ ਜ਼ਹਿਰੀਲੇ ਸੱਪ ਪਾਲਦੇ ਹਨ ਇਸ ਪਿੰਡ ਦੇ ਲੋਕ
ਹੁਣ ਇਸ ਨਵੇਂ ਸਿਸਟਮ ਤਹਿਤ ਇਹਨਾਂ ਕਾਰਡਾਂ ਦਾ ਪੁਰਾ ਡੇਟਾ ਇੱਕ ਟੋਕਨ ਵਿੱਚ ਬਦਲ ਜਾਵੇਗਾ। ਇਸਦੇ ਨਾਲ ਤੁਹਾਡੇ ਕਾਰਡ ਦੀ ਜਾਣਕਾਰੀ ਨੂੰ ਇੱਕ device ‘ਚ hide ਕਰਕੇ ਰੱਖਿਆ ਜਾਵੇਗਾ। ਕਾਰਡ ਨੂੰ ਟੋਕਨ ਕਰਨ ਲਈ ਕਾਰਡ ਹੋਲਡਰਸ ਨੂੰ ਕੋਈ ਸ਼ੁਲਕ ਨਹੀਂ ਦੇਣਾ ਪਵੇਗਾ।
By Isha Garg