ਰਾਜਸਥਾਨ ਦੇ ਚੁਰੂ ‘ਚ ਪੁਲਿਸ ਨੇ ਮਾਰਬਲ ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਹ ਫਿਰੌਤੀ ਗੈਂਗਸਟਰ ਸੰਪਤ ਨੇਹਰਾ ਦੇ ਨਾਮ ‘ਤੇ ਮੰਗੀ ਗਈ ਸੀ।ਫੋਨ ਕਰਨ ਵਾਲੇ ਨੇ ਫਿਰੌਤੀ ਨਹੀਂ ਦੇਣ ‘ਤੇ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਧਮਕੀ ਦਿੱਤੀ ਸੀ।ਗੈਂਗਸਟਰ ਸੰਪਤ ਨਹਿਰਾ ਦੇ ਖੌਫ ਨਾਲ ਪੀੜਤ ਵਪਾਰੀ ਨੇ ਚੋਰੀ ਛਿਪੇ ਐਸਪੀ ਦਫ਼ਤਰ ਪਹੁੰਚ ਕੇ ਮਾਮਲਾ ਦਰਜ ਕਰਾਇਆ ਸੀ।
ਇਹ ਵੀ ਪੜ੍ਹੋ : ਦਿੱਲੀ ਸ਼ਰਾਬ ਘੁਟਾਲਾ ਮਾਮਲਾ ਨੂੰ ਲੈ ਕੇ ED ਦੀ ਵੱਡੀ ਕਾਰਵਾਈ, 40 ਟਿਕਾਣਿਆਂ ‘ਤੇ ਛਾਪੇਮਾਰੀ
ਐਸਪੀ ਦਫ਼ਤਰ ਪਹੁੰਚੇ ਪੀੜਤ ਵਪਾਰੀ ਨੇ ਦੱਸਿਆ ਕਿ ਪਹਿਲਾ ਫੋਨ 31 ਅਗਸਤ ਨੂੰ ਆਇਆ ਸੀ।ਸੰਪਤ ਨਹਿਰਾ ਦਾ ਨਾਮ ਲੈ ਕੇ ਦੋ ਲੱਖ ਦੀ ਫਿਰੌਤੀ ਮੰਗੀ ਸੀ।ਮੈਂ ਉਸ ਨੂੰ ਮਜਾਕ ਸਮਝਿਆ, ਪਰ ਉਸਦੇ ਅਗਲੇ ਦਿਨ ਫਿਰ ਕਾਲ ਆਇਆ, ਕਾਲ ਕਰਨ ਵਾਲੇ ਨੇ ਧਮਕੀ ਵੀ ਦਿੱਤੀ।ਮੈਂ ਉਸ ਨੰਬਰ ਨੂੰ ਬਲਾਕ ਕਰ ਦਿੱਤਾ, ਤਾਂ ਦੂਜੇ ਨੰਬਰ ਤੋਂ ਕਾਲ ਆਉਣਾ ਸ਼ੁਰੂ ਹੋ ਗਿਆ।ਫਿਰ 10 ਲੱਖ ਦੀ ਮੰਗ ਕੀਤੀ ਗਈ।ਰੁਪਏ ਨਹੀਂ ਦੇਣ ‘ਤੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।ਉਸ ਨੇ ਅੱਗੇ ਦੱਸਿਆ ਕਿ 20 ਲੱਖ ਦੀ ਮੰਗ ਕੀਤੀ ਜਾ ਰਹੀ ਹੈ।ਜੇਲ੍ਹ ‘ਚ ਬੰਦ ਸੰਪਤ ਨੇਹਰਾ ਤੇ ਹਥਿਆਰਾਂ ਦੀ ਫੋਟੋ ਵਟ੍ਹਸਅਪ ‘ਤੇ ਭੇਜੀ ਜਾ ਰਹੀ ਹੈ।
ਵਟਸਅਪ ‘ਤੇ ਮੈਸੇਜ ਕਰ ਰਹੇ ਹਨ ਕਿ 20 ਲੱਖ ਰੁਪਏ ਦੇ ਨਹੀਂ ਤਾਂ ਤੇਰਾ ਹਾਲ ਸਿੱਧੂ ਮੂਸੇਵਾਲਾ ਵਰਗਾ ਕਰਾਂਗੇ।ਇਸ ਨਾਲ ਮੇਰਾ ਪਰਿਵਾਰ ਡਰਿਆ ਹੋਇਆ ਹੈ।ਮੇਰਾ ਕਾਰੋਬਾਰ ਤੇਲੰਗਾਨਾ ‘ਚ ਵੀ ਹੈ ਤੇ ਅਸੀਂ ਉਥੇ ਵੀ ਨਹੀਂ ਜਾ ਸਕਦੇ।ਮਾਮਲੇ ‘ਚ ਚੁਰੂ ਕੋਤਵਾਲੀ ਦੇ ਐਸਐਚਓ ਮਹਿੰਦਰ ਕੁਮਾਰ ਨੇ ਦੱਸਿਆ,” ਪੀੜਤ ਮਾਰਬਲ ਵਪਾਰੀ ਦੇ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਸੀ।ਪੁਲਿਸ ਨੇ ਤੁਰੰਤ ਕਾਰਵਾਈ ਕਰ ਕੇ ਰਾਜਗੜ ਨਾਲ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਅੱਗੇ ਦੀ ਜਾਂਚ ‘ਚ ਜੁਟ ਗਈ ਹੈ।
ਇਹ ਵੀ ਪੜ੍ਹੋ : Sidhu Moosewala: ਲਾਰੇਂਸ ਬਿਸ਼ਨੋਈ ਦੀਆਂ ਅੱਖਾਂ ‘ਚ ਰੜਕਦਾ ਹਾਂ ਮੈਂ, ਮੈਨੂੰ ਵੀ ਇੱਕ ਦਿਨ ਗੋਲੀ ਮਾਰ ਦੇਣਗੇ:ਬਲਾਕੌਰ ਸਿੰਘ