ਸਿਰਸਾ ‘ਚ ਪੁਲਿਸ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ। ਪੁਲਿਸ ਨੇ ਕਿਸਾਨਾਂ ਨਾਲ ਕੁੱਟਮਾਰ ਵੀ ਕੀਤੀ ਹੈ। ਦਰਅਦਲ ਬੀਤੇ ਦਿਨੀਂ ਡਿਪਟੀ ਸਪੀਕਰ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ਼ ਦੇਸ਼ ਧ੍ਰੋਹ ਦਾ ਮੁਕਦਮਾ ਦਰਜ ਕੀਤਾ ਗਿਆ ਸੀ ਤੇ ਪੁਲਿਸ ਨੇ 5 ਕਿਸਾਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਇਸੇ ਦੇ ਵਿਰੋਧ ‘ਚ ਅੱਜ ਸਿਰਸਾ ‘ਚ ਕਿਸਾਨਾਂ ਨੇ ਐੱਸਪੀ ਦਫ਼ਤਰ ਦੇ ਬਾਹਰ ਕਿਸਾਨ ਪ੍ਰਦਰਸ਼ਨ ਕੀਤਾ ਤੇ ਅਥੈੱਸਪੀ ਦਫ਼ਤਰ ਨੂੰ ਘੇਰਾ ਪਾਇਆ ਲਿਆ। ਪਰ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ । ਕਿਸਾਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨਾਲ ਪੁਲਿਸ ਨੇ ਮਾੜਾ ਸਲੂਕ ਕੀਤਾ। ਜਦੋਂ ਪੁਲਿਸ ਨਾਲ ਗਲਬਾਤ ਕੀਤੀ ਜਾ ਰਹੀ ਸੀ ਤਾਂ ਪੁਲਿਸ ਨੇ ਭੱਦੀ ਸ਼ਬਦਾਵਲੀ ਵਰਤੀ ਜਿਸ ਕਾਰਨ ਪੁਲਿਸ ਨਾਲ ਕਿਸਾਨਾਂ ਭਿੜ ਗਏ ਤੇ ਇਸ ਦੌਰਾਨ ਪੁਲਿਸ ਨੇ ਕਿਸਾਨਾਂ ਦੇ ਥੱਪੜ ਮਾਰੇ ਤੇ ਉਨ੍ਹਾਂ ਨੂੰ ਰਿਹਾਸਤ ‘ਚ ਲੈ ਲਿਆ ਜਿਸਤੋਂ ਬਾਅਦ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਹਾਲਾਂਕਿ ਹੁਣ ਖ਼ਬਰ ਹੈ ਕਿ ਕਿਸਾਨਾਂ ਨੇ ਅੱਜ ਦਾ ਧਰਨਾ ਖ਼ਤਮ ਕਰ ਦਿੱਤਾ ਪਰ ਹੁਣ ਕਿਸਾਨ 17 ਜੁਲਾਈ ਨੂੰ ਸਿਰਸਾ ‘ਚ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਤੇ ਇਸ ਪ੍ਰਦਰਸ਼ਨ ‘ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਸ਼ਾਮਿਲ ਹੋਣਗੇ ਤੇ ਵੱਡੇ ਪੱਧਰ ‘ਤੇ ਪੂਰੇ ਹਰਿਆਣੇ ਚੋਂ ਕਿਸਾਨ ਪਹੁੰਚਣਗੇ।