ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦੀਆਂ ਖ਼ਬਰਾਂ ਦੇ ਵਿਚਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਹਾਮਣੇ ਆਇਆ। ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਜਦੋਂ ਤੱਕ ਮੁਆਫੀ ਨਹੀਂ ਉਦੋਂ ਤੱਕ ਮੁਲਾਕਾਤ ਨਹੀਂ। ਜਦੋਂ ਤੱਕ ਨਵਜੋਤ ਸਿੱਧੂ ਆਪਣੇ ਪੁਰਾਣੇ ਬਿਆਨਾਂ ਲਈ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਨਵਜੋਤ ਸਿੱਧੂ ਨਾਲ ਮੁਲਕਾਤ ਨਹੀਂ ਕਰਾਂਗਾ। ਕੈਪਟਨ ਨੇ ਕਿਹਾ ਕਿ ਜਨਤਕ ਤੌਰ ‘ਤੇ ਮੁਆਫੀ ਮੰਗਣ ਸਿੱਧੂ ਤੇ ਅੱਪਣੇ ਪੁਰਾਣੇ ਟਵੀਟਜ਼ ‘ਤੇ ਮੁਆਫੀ ਮੰਗਣ।
ਮੁੱਖ ਮੰਤਰੀ ਕੈਪਟਨ ਨੇ ਬੇਸ਼ੱਕ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਕਹਿ ਦਿੱਤਾ ਕਿ ਕਾਂਗਰਸ ਹਾਈਕਮਾਂਡ ਜਿਸਨੂੰ ਜੋ ਅਹੁਦਾ ਦੇਣਾ ਚਾਹੇ ਦੇ ਸਕਦੀ ਹੈ, ਉਨਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਕੈਪਟਨ ਦੇ ਮਨ ‘ਚ ਸਿੱਧੂ ਲਈ ਨਰਾਜ਼ਗੀ ਬਰਕਰਾਰ ਹੈ। ਮੁੱਖਮੰਤਰੀ ਕੈਪਟਨ ਦੇ ਤਾਜ਼ਾ ਬਿਆਨ ਨੇ ਸਿੱਧ ਕਰ ਦਿੱਤਾ ਹੈ।
ਗੌਰਤਲਬ ਹੈ ਕਿ ਹਰੀਸ਼ ਰਾਵਤ ਨੇ ਵੀ ਕਿਹਾ ਸੀ ਕਿ ਕੈਪਟਨ-ਸਿੱਧੂ 2022 ‘ਚ ਇਕੱਠੇ ਕੰਮ ਕਰਨਗੇ ਉਥੇ ਹੀ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਇੱਕੋ ਫਰੇਮ ‘ਚ ਫਿੱਟ ਹੋਣਗੇ ਸਿੱਧੂ-ਕੈਪਟਨ ਪਰ ਕੈਪਟਨ ਸਿੱਧੂ ਵਿਚਾਲੇ ਦੂਰੀਆਂ ਘੱਟ ਨਹੀਂ ਹੋ ਰਹੀਆਂ ॥ਕੈਪਟਨ ਨੇ ਕਿਹਾ ਕਿ ਜਦੋਂ ਤੱਕ ਸਿੱਧੂ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਮੈਂ ਸਿੱਧੂ ਨੂੰ ਨਹੀਂ ਮਿਲਾਂਗਾ।