ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸਨ ਸੱਦਿਆ ਗਿਆ ਸੀ ਪਰ ਸੈਸ਼ਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਧਾਨਸਭਾ ‘ਚ ਹੰਗਾਮਾ ਸ਼ੁਰੂ ਹੋ ਗਆ। ਇਸ ਹੰਗਾਮੇ ਦਾ ਮੁੱਖ ਕਾਰਨ ਸੈਸ਼ਨ ਨੂੰ 3 ਅਕਤੂਬਰ ਤੱਕ ਚਲਾਏ ਜਾਣ ਦਾ ਫੈਸਲਾ ਸੀ। ਜਿਸ ਤੋਂ ਬਾਅਦ ਵਿਧਾਨਸਭਾ ‘ਚ ਵਿਰੋਧੀ ਨੇਤਾਵਾਂ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ।
ਵਿਰੋਧੀ ਧਿਰ ਪਹਿਲਾਂ ਕਹਿੰਦੀ ਸੀ ਕਿ ਸੈਸ਼ਨ ਬੁਲਾਇਆ ਜਾਵੇ,ਸਾਨੂੰ ਆਪਣੀ ਗੱਲ ਰੱਖਣ ਦਾ ਟਾਇਮ ਦਿੱਤਾ ਜਾਵੇ,ਜਦੋਂ ਹੁਣ ਸੈਸ਼ਨ ਬੁਲਾਇਆ ਗਿਆ ਤੇ ਸਪੀਕਰ ਸਾਹਬ ਵੱਲੋਂ ਵਿਰੋਧੀ ਧਿਰ ਨੂੰ ਵਿਸ਼ਵਾਸ ਵੀ ਦਿਵਾਇਆ ਗਿਆ ਕਿ ਤੁਹਾਨੂੰ ਸੱਤਾ ਪੱਖ ਤੋਂ ਵੱਧ ਸਮਾਂ ਦਿੱਤਾ ਜਾਵੇਗਾ।
ਇਸਦੇ ਬਾਵਜੂਦ ਵੀ ਵਿਰੋਧੀ ਧਿਰ ਵੱਲੋਂ ਅੱਜ ਹੁੱਲੜਬਾਜੀ ਕੀਤੀ ਗਈ. pic.twitter.com/d8vF6NbxHs— Malvinder Singh Kang (@KangMalvinder) September 27, 2022
ਇਸ ਹੰਗਾਮੇ ਤੋਂ ਬਾਅਦ ਹੁਣ ਆਪ ਵਿਧਾਇਕ ਮਾਲਵਿੰਦਰ ਸਿੰਘ ਕੰਗ ਦਾ ਬਿਆਨ ਦੇਖਣ ਨੂੰ ਮਿਲਿਆ ਹੈ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਪਹਿਲਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਸਨ ਕੀ ਸੈਸ਼ਨ ਬੁਲਾਇਆ ਜਾਵੇ ਤੇ ਸਾਨੂੰ ਆਪਣੀ ਗੱਲ ਰੱਖਣ ਦਾ ਟਾਇਮ ਦਿੱਤਾ ਜਾਵੇ। ਜਦੋਂ ਹੁਣ ਸੈਸ਼ਨ ਬੁਲਾਇਆ ਗਿਆ ਤੇ ਸਪੀਕਰ ਸਾਹਬ ਵੱਲੋਂ ਵਿਰੋਧੀ ਧਿਰ ਨੂੰ ਵਿਸ਼ਵਾਸ ਵੀ ਦਿਵਾਇਆ ਗਿਆ ਕਿ ਤੁਹਾਨੂੰ ਸੱਤਾ ਪੱਖ ਤੋਂ ਵੱਧ ਸਮਾਂ ਦਿੱਤਾ ਜਾਵੇਗਾ। ਇਸਦੇ ਬਾਵਜੂਦ ਵੀ ਵਿਰੋਧੀ ਧਿਰ ਵੱਲੋਂ ਅੱਜ ਹੁੱਲੜਬਾਜੀ ਕੀਤੀ ਗਈ।