ਲੋਕ ਸਭਾ ਵਿੱਚ ਅੱਜ ਵਿਰੋਧੀ ਪਾਰਟੀਆਂ ਵੱਲੋਂ ਰੱਖੇ ਵੱਖ ਵੱਖ ਮਾਮਲਿਆਂ ’ਤੇ ਸਪੀਕਰ ਵੱਲੋਂ ਚਰਚਾ ਕਰਵਾਉਣ ਦੀ ਮੰਗ ਰੱਦ ਕਰਨ ਕਾਰਨ ਸਦਨ ਵਿੱਚ ਰੌਲਾ ਰੱਪਾ ਪੈ ਗਿਆ। ਪਹਿਲਾ ਸਵੇਰੇ ਸਦਨ ਜੁੜਨ ਸਾਰ ਰੌਲਾ ਪੈਣ ਕਾਰਨ ਸਪੀਕਰ ਓਮ ਬਿਰਲਾ ਨੇ ਸਦਨ ਦੁਪਹਿਰ 12 ਵਜੇ ਤੱਕ ਉਠਾਇਆ ਤੇ ਜਦੋਂ ਸਦਨ ਮੁੜ ਜੁੜਿਆ ਤਾਂ ਹਾਲਾਤ ਪਹਿਲਾਂ ਵਾਲੇ ਰਹੇ ਤੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।