ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦੀ ਵਧਾਈ ਦਿੱਤੀ ਹੈ | ਇਸ ਦੇ ਨਾਲ ਹੀ ਕੈਪਟਨ ਨੇ 4 ਕਾਰਜਕਾਰੀ ਪ੍ਰਧਾਨਾਂ ਨੂੰ ਵੀ ਵਧਾਈ ਦਿੱਤੀ ਹੈ | ਇਸ ਮੌਕੇ ਕੈਪਟਨ ਨੇ ਕਿਹਾ ਕਿ ਮੇਰਾ 1963 ਤੋਂ ਨਵਜੋਤ ਸਿੱਧੂ ਦੇ ਪਰਿਵਾਰ ਨਾਲ ਪੁਰਾਣਾ ਰਿਸ਼ਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਮੈਂ 1970 ‘ਚ ਫ਼ੋਜ ਛੱਡ ਕੇ ਆਇਆ ਸੀ ਤਾਂ ਭਗਵੰਤ ਸਿੰਘ ਸਿੱਧੂ ਨੇ ਮੇਰੀ ਮਾਂ ਦੇ ਕਹਿਣ ‘ਤੇ ਮੇਰਾ ਕਦਮ ਸਿਆਸਤ ਦੇ ਵਿੱਚ ਰੱਖਵਾਇਆ ਸੀ | ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਸਿਆਸਤ ‘ਚ ਮੈਂ ਅਤੇ ਸਿੱਧੂ ਇਕੱਠੇ ਚੱਲਾਂਗੇ |ਇਸ ਲਈ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ | ਕੈਪਟਨ ਨੇ ਕਿਹਾ ਕਿ ਹਕੂਮਤਾਂ ਹੁੰਦੀਆਂ ਨੇ ਪਾਰਟੀਆਂ ਹਮੇਸ਼ਾ ਚੱਲਦੀਆਂ ਰਹਿੰਦੀਆਂ | ਇਸ ਲਈ ਨਵੀਂ ਪੀੜੀ ਆਪਣੇ ਮੋਢਿਆਂ ਤੇ ਬੋਝ ਲੈ ਕੇ ਪੰਜਾਬ ਅਤੇ ਦੇਸ਼ ਨੂੰ ਬਰਕਰਾਰ ਰੱਖੇ ਅਤੇ ਦੁਸ਼ਮਣਾ ਦਾ ਡਟ ਕੇ ਮੁਕਾਬਲਾ ਕਰੇ | ਇਸ ਦੌਰਾਨ ਕੈਪਟਨ ਨੇ ਅਕਾਲੀ ਅਤੇ ‘ਆਪ’ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਲੋਕਾਂ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਬਚਣ |