ਵਾਤਾਵਰਨ ਦੀ ਦੇਖਭਾਲ ਇਸ ਸਮੇਂ ਪੂਰੇ ਵਿਸ਼ਵ ਦੀ ਸੱਮਸਿਆ ਬਣੀ ਹੋਈ ਹੈ। ਭਾਰਤ ਦੇਸ਼ ਵੀ ਇਸ ਸੱਮਸਿਆ ਨਾਲ ਘਿਰਿਆ ਹੋਇਆ ਹੈ। ਪੰਜਾਬ ‘ਚ ਵੀ ਪਰਾਲੀ ਦੀ ਅੱਗ ਸਮੇਂ-ਸਮੇਂ ‘ਤੇ ਚਰਚਾ ਦਾ ਵਿਸ਼ਾ ਰਹੀ ਹੈ। ਇਸ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਈ ਉਪਰਾਲੇ ਕੀਤੇ ਜਾ ਚੁੱਕੇ ਹਨ। ਇਸੇ ਵਿਚਾਲੇ ਇਕ ਸਕੂਲ ਦੀਆਂ ਬੱਚੀਆਂ ਵੱਲੋਂ ਕਵੀਸ਼ਰੀ ਰਾਹੀਂ ਵਾਤਾਵਰਨ ਬਚਾਉਣ ਦਾ ਕਮਾਲ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਦੀਆਂ ਕੁੱਝ ਲਾਈਣਾਂ ਇਸ ਤਰ੍ਹਾਂ ਹਨ ‘ਖੇਤਾਂ ‘ਚ ਨੱਚਦੀ ਹੈ ਅਗਨੀ ਬਣਕੇ ਮੌਤ ਦੀ ਮਾਸ਼ੀ’ ‘ਨਿੱਤ ਫੁੱਕੇ ਲੰਕਾ ਨੂੰ, ਲੱਖਾਂ ਜੀਵ ਜੰਤੂ ਲਈ ਫਾਂਸੀ’ ‘ਮੱਸਿਆ ਦੇ ਕੋਇਲੇ ਨੇ ਧੂੰਆ ਬਣ ਕੇ ਅਸਮਾਨੀ ਚੜਦੇ, ਨਾ ਫੂਕ ਪਰਾਲੀ ਨੂੰ ਲੱਖਾਂ ਕੀੜੇ ਮਕੇੜੇ ਸੜਦੇ।
ਇਸ ਸਕੂਲ ਦੀਆਂ ਪਿਆਰੀਆਂ ਬੱਚੀਆਂ ਨੇ ਕਵੀਸ਼ਰੀ ਰਾਂਹੀ ਵਾਤਾਵਰਣ ਬਚਾਉਣ ਦਾ ਕਮਾਲ ਦਾ ਸੁਨੇਹਾ ਦਿੱਤਾ ਹੈ..ਬੇਟੀਆਂ ਨੂੰ 51000 ਸਨਮਾਨ ਰਾਸ਼ੀ ਅਤੇ ਸਮੂਹ ਸਟਾਫ਼ ਨੂੰ ਪ੍ਰਸੰਸਾ ਪੱਤਰ ..ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ… pic.twitter.com/rzrvtMbtj3
— Bhagwant Mann (@BhagwantMann) October 16, 2022
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਇਹ ਵੀਡੀਓ ਆਪਣੇ ਟਵਿੱਟਰ ਦੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਗਈ ਹੈ ਜਿਸ ‘ਚ ਉਨ੍ਹਾਂ ਇਨ੍ਹਾਂ ਬੱਚੀਆਂ ਦਾ ਹੌਂਸਲਾ ਵਧਾਉਣ ਲਈ ਇਨ੍ਹਾਂ ਨੂੰ 51000 ਸਨਮਾਨ ਰਾਸ਼ੀ ਅਤੇ ਸਮੂਹ ਸਟਾਫ਼ ਨੂੰ ਪ੍ਰਸੰਸਾ ਪੱਤਰ ਦੇਣ ਦੀ ਗੱਲ ਕਹੀ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਇਸ ਸਕੂਲ ਦੀਆਂ ਪਿਆਰੀਆਂ ਬੱਚੀਆਂ ਨੇ ਕਵੀਸ਼ਰੀ ਰਾਂਹੀ ਵਾਤਾਵਰਣ ਬਚਾਉਣ ਦਾ ਕਮਾਲ ਦਾ ਸੁਨੇਹਾ ਦਿੱਤਾ ਹੈ..ਬੇਟੀਆਂ ਨੂੰ 51000 ਸਨਮਾਨ ਰਾਸ਼ੀ ਅਤੇ ਸਮੂਹ ਸਟਾਫ਼ ਨੂੰ ਪ੍ਰਸੰਸਾ ਪੱਤਰ ..ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ…