Importance Of Lip Care Routine: ਪ੍ਰਦੂਸ਼ਣ ਤੋਂ ਲੈ ਕੇ ਖਾਣ-ਪੀਣ ਦੀਆਂ ਆਦਤਾਂ ਅਤੇ ਡੀਹਾਈਡ੍ਰੇਸ਼ਨ ਤੱਕ, ਸਾਡੇ ਬੁੱਲ੍ਹ ਵੀ ਉਨ੍ਹਾਂ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੇ ਹਨ ਜੋ ਸਾਡੇ ਚਿਹਰੇ ਦੀ ਚਮੜੀ ਨੂੰ ਪ੍ਰਭਾਵਿਤ ਕਰਦੇ ਹਨ। ਫਟੇ, ਸੁੱਕੇ ਬੁੱਲ ਇਹ ਦੱਸਦੇ ਹਨ ਕਿ ਬੁੱਲ੍ਹਾਂ ਦੇ ਨਾਲ-ਨਾਲ ਤੁਹਾਡੀ ਸਿਹਤ ਦੀ ਵੀ ਦੇਖਭਾਲ ਦੀ ਲੋੜ ਹੈ। ਇਸ ਲਈ ਸਿਹਤ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਬੁੱਲ੍ਹਾਂ ਦੀ ਦੇਖਭਾਲ ਲਈ ਕੁਝ ਵਾਧੂ ਕੋਸ਼ਿਸ਼ ਵੀ ਕਰੋ। ਚਮੜੀ ਦੀ ਦੇਖਭਾਲ ਦੀ ਰੁਟੀਨ ਵਾਂਗ ਬੁੱਲ੍ਹਾਂ ਦੀ ਦੇਖਭਾਲ ਦੀ ਰੁਟੀਨ ਬਣਾਓ ਅਤੇ ਇਸਦਾ ਪਾਲਣ ਕਰੋ। ਜਾਣੋ ਬੁੱਲ੍ਹਾਂ ਲਈ ਕੁਝ ਖਾਸ ਟਿਪਸ।
ਟਿਪਸ ਫਾਰ ਲਿਪਸ: ਬੁੱਲ੍ਹਾਂ ਦੇ ਲਈ ਬਾਜ਼ਾਰ ‘ਚ ਆਉਣ ਵਾਲੇ ਮਾਚੁਸਚਰਾਇਜ਼ਰ ਦੀ ਵਰਤੋਂ ਕਰਨ ਦਾ ਸਮਾਂ ਹੁਣ ਹੈ।ਬੁੱਲ੍ਹਾਂ ‘ਤੇ ਮਾਚੁਸਚਰਾਇਜ਼ਰ ਲਗਾਓ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ, ਇਹ ਬੁੱਲ੍ਹਾਂ ਨੂੰ ਨਰਿਸ਼ਮੈਂਟ ਦੇਵੇਗਾ ਇਸ ਨਾਲ ਬਲੱਡ ਸਰਕੁਲੇਸ਼ਨ ਵਧੇਗਾ ਤੇ ਬੁੱਲ੍ਹ ਫਟਣਗੇ ਨਹੀਂ।
ਹਾਈਡ੍ਰੇਸ਼ਨ ਹੈ ਬਹੁਤ ਜ਼ਰੂਰੀ; ਅਗਲੇ ਸਟੈਪ ‘ਚ ਆਉਂਦਾ ਹੈ ਹਾਈਡ੍ਰੇਸ਼ਨ, ਇਸ ਲਈ ਬਾਜ਼ਾਰ ‘ਚ ਮਿਲਣ ਵਾਲੇ ਲਿਪ ਬਾਮ ਯੂਜ਼ ਕੀਤੇ ਜਾ ਸਕਦੇ ਹਨ।ਸੁੱਕੇ ਬੁੱਲ੍ਹਾਂ ਨੂੰ ਲਿਕ ਕਰਨਾ ਭਾਵ ਜੀਭ ਨਾਲ ਚੱਟਣਾਂ ਬਹੁਤ ਹੀ ਨੁਕਸਾਨਦਾਇਕ ਆਦਤ ਹੈ, ਇਸ ਨਾਲ ਬੁੱਲ੍ਹ ਹੋਰ ਫਟਦੇ ਹਨ।ਅਜਿਹੇ ਕਦੇ ਵੀ ਨਾ ਕਰੋ।ਮਾਚੁਸਚਰਾਇਜ਼ਰ ਦੇ ਉਪਰ ਲਿਪ ਬਾਮ ਲਾਓ ਤੇ ਉਸਦੇ ਉਤੇ ਆਪਣੀਆਂ ਮਨਪਸੰਦ ਲਿਪਸਿਟਿਕ ਜਾਂ ਲਿਪ ਬਾਮ ਦੇ ਕਲਰ ਨਾਲ ਹੀ ਖੁਸ਼ ਹੋ ਤਾਂ ਉਹੀ ਰਹਿਣ ਦਿਓ
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ: ਲਿਪ ਬਾਮ ਲੈਂਦੇ ਸਮੇਂ ਦੇਖ ਲਓ ਡੇਅ ਲਈ ਜਾਂ ਨਾਈਟ ਦੇ ਲਈ।ਡੇਅ ਦੇ ਲਈ ਬਾਮ ‘ਚ ਐਸਪੀਐਫ ਹੋਣਾ ਜ਼ਰੂਰੀ ਹੈ ਤਾਂ ਕਿ ਯੂਵੀ ਰੇਜ਼ ਨਾਲ ਤੁਹਾਡੇ ਬੁੱਲ੍ਹਾਂ ਨੂੰ ਪ੍ਰੋਟੈਕਸ਼ਨ ਮਿਲ ਸਕੇ।ਐਕਸਫੋਲਿਏਸ਼ਨ ਵਧੀਆ ਚੀਜ਼ ਹੈ ਤੇ ਇਹ ਰੋਜ਼ ਨਹੀਂ ਕਰਨਾ ਚਾਹੀਦਾ, ਇਸ ਨਾਲ ਬੁਲ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।ਹਫਤੇ ‘ਚ ਦੋ ਵਾਰ ਜਾਂ ਵਧੇਰੇ ਤਿੰਨ ਵਾਰ ਤੋਂ ਜਿਆਦਾ ਬੁਲ੍ਹ ਸਕਰਬ ਨਾ ਕਰੋ।
ਇਹ ਵੀ ਯਾਦ ਰੱਖੋ ਕਿ ਲਿਪਸ ਦਾ ਧਿਆਨ ਰੱਖਣ ਨਾਲ ਉਨ੍ਹਾਂ ਦਾ ਕਲਰ ਨਹੀਂ ਚੇਂਜ ਹੋ ਜਾਵੇਗਾ।ਇਹ ਸਕਿਨ ਕਲਰ ਦੀ ਤਰ੍ਹਾਂ ਸਭ ਦੇ ਵੱਖ ਵੱਖ ਰੰਗ ਹੁੰਦੇ ਹਨ।ਹਾਲਾਂਕਿ ਰੂਟੀਨ ਫਾਲੋ ਕਰਨ ਨਾਲ ਬੁੱਲ੍ਹ ਸਿਹਤਮੰਦ ਹੁੰਦੇ ਹਨ ਤੇ ਉਨ੍ਹਾਂ ਤੋਂ ਡੈਡ ਸਕਿਨ ਹਟਾਉਣ ਨਾਲ ਉਹ ਹੈਲਦੀ ਦਿਸਦੇ ਹਨ।
ਬੁੱਲ੍ਹਾਂ ‘ਤੇ ਸ਼ਹਿਦ ਦੀ ਮਾਲਿਸ਼ ਜਾਂ ਮਾਸਕ ਵੀ ਬਹੁਤ ਫਾਇਦੇਮੰਦ ਰਹਿੰਦਾ ਹੈ।ਇਸ ਹਫਤੇ ‘ਚ ਦੋ ਵਾਰ ਲਗਾਓ।