ਕੈਲੇਫੋਰਨੀਆ: ਦਮਦਮੀ ਟਕਸਾਲ ਜੱਥਾ ਭਿੰਡਰਾ (Damdami Taksal Jatha Bhindra) ਦੀ ਰਹਿਨੁਮਾਈ ਅਧੀਨ ਚਲਾਏ ਜਾ ਰਹੇ “ਗੁਰਦੁਆਰਾ ਗੁਰ ਨਾਨਕ ਪ੍ਰਕਾਸ਼” (Gurdwara Gur Nanak Prakash) ਫਰਿਜ਼ਨੋ, ਕੈਲੇਫੋਰਨੀਆ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ (Bandi Chhor Diwas and Diwali) ਨੂੰ ਮਨਾਉਂਦੇ ਹੋਏ ਵੱਡੇ ਪੱਧਰ ‘ਤੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਗੁਰੂ ਘਰ ਵਿੱਚ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਹਨਾਂ ਦੀ ਆਰੰਭਤਾ ਇਲਾਕੇ ਦੇ ਹਰਮਨ ਪਿਆਰੇ ਕੀਰਤਨੀਏ ਭਾਈ ਅਵਤਾਰ ਸਿੰਘ ਜੀ ਦੇ ਜੱਥੇ ਨੇ ਗੁਰਬਾਣੀ ਕੀਰਤਨ ਕਰਦੇ ਹੋਏ ਕੀਤੀ।
ਇਸੇ ਦੌਰਾਨ ਗੁਰੂਘਰ ਦੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਗੁਰਬਿੰਦਰ ਸਿੰਘ ਦੇ ਜੱਥੇ ਨੇ ਹਾਜ਼ਰੀ ਭਰੀ। ਗਿਆਨੀ ਜਸਵਿੰਦਰ ਸਿੰਘ ਜੀ ਗੁਰੂਘਰ ਦੇ ਹੈੱਡ ਗ੍ਰੰਥੀ ਅਤੇ ਭਾਈ ਭੁਪਿੰਦਰ ਸਿੰਘ ਜੀ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਇਤਿਹਾਸ ਬਾਰੇ ਕਥਾ-ਵਿਚਾਰਾ ਰਾਹੀਂ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਹੋਰ ਗੁਰਸਿੱਖ ਬੁਲਾਰਿਆਂ ਅਤੇ ਸੰਗਤਾਂ ਨੇ ਧਾਰਮਿਕ ਵਿਚਾਰਾ ਦੀ ਸਾਂਝ ਪਾਈ।
ਗੁਰੂ ਘਰ ਵਿੱਚ ਇਸ ਦਿਨ ਦੀ ਵਿਸ਼ੇਸ਼ਤਾ ਨੂੰ ਮਨਾਉਂਦੇ ਹੋਏ ਲਾਈਟਾਂ ਅਤੇ ਦੀਵਿਆਂ ਨਾਲ ਦੀਪਮਾਲਾ ਕਰ ਸਜਾਇਆ ਗਿਆ ਸੀ। ਸੰਗਤਾਂ ਦੂਰ-ਦੁਰਾਡੇ ਤੋਂ ਪਹੁੰਚ ਇੱਥੇ ਮਿਠਾਈਆਂ ਦੇ ਪ੍ਰਸਾਦ ਲਿਆ, ਅਰਦਾਸਾਂ ਕਰ ਰਹੀਆਂ ਸਨ ਅਤੇ ਦੀਵੇ, ਮੋਮਬੱਤੀਆਂ ਆਦਿਕ ਜਗਾ ਰੋਸ਼ਨੀਆਂ ਦੇ ਤਿਉਹਾਰ ਨੂੰ ਹੋਰ ਰੋਸ਼ਨ ਕਰ ਰਹੀਆਂ ਸਨ। ਇਸੇ ਤਰ੍ਹਾਂ ਸੰਗਤਾਂ ਨੇ ਰਲ ਕੇ ਆਤਿਸ਼ਬਾਜੀ ਵੀ ਕੀਤੀ ਜਿਸ ਦੌਰਾਨ ਵੱਡੇ ਪੱਧਰ ‘ਤੇ ਪਟਾਕੇ, ਫੁਲਝੜੀਆਂ ਆਦਿਕ ਵੀ ਚਲਾਏ ਗਏ। ਇਸ ਸਮੇਂ ਪਟਾਕਿਆਂ ਦੀ ਗੂੰਜ ਅਤੇ ਆਤਿਸਬਾਜ਼ੀ ਦੇ ਰੰਗਾਂ ਨਾਲ ਟਿਮਟਮਾਉਦੇ ਅਸਮਾਨ ਦਾ ਸੰਗਤਾਂ ਨੇ ਰੱਜ ਕੇ ਅਨੰਦ ਮਾਣਿਆ।
ਗੁਰੂਘਰ ਅੰਦਰ ਲੱਗੇ ਬਹੁ-ਭਾਂਤੀ ਖਾਣਿਆਂ ਦੇ ਸਟਾਲ ਵੀ ਸਭ ਲਈ ਖਿੱਚ ਦਾ ਕੇਂਦਰ ਰਹੇ। ਗੁਰੂਘਰ ਵਿੱਚ ਹਜ਼ਾਰਾਂ ਸੰਗਤਾਂ ਦਾ ਇਕੱਠ ਪੰਜਾਬੀ ਭਾਈਚਾਰੇ ਅਤੇ ਗੁਰਸਿੱਖਾਂ ਦੀ ਚੜਦੀਕਲਾ ਦਾ ਸੁਨੇਹਾ ਦੇ ਰਿਹਾ ਸੀ, ਜੋ ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆਂ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h