ਹਰਿਆਣਾ ਦੇ ਪਲਵਲ ਇਲਾਕੇ ‘ਚ ਇੱਕ 67 ਸਾਲਾ ਵਿਅਕਤੀ ਨੇ 19 ਸਾਲਾ ਲੜਕੀ ਨਾਲ ਵਿਆਹ ਕੀਤਾ ਹੈ ਅਤੇ ਹੁਣ ਹਾਈਕੋਰਟ ਤੋਂ ਸੁਰੱਖਿਆ ਮੰਗੀ ਹੈ।ਇਸ ‘ਤੇ ਸਵਾਲ ਚੁੱਕਦੇ ਹੋਏ ਹਾਈਕੋਰਟ ਦਾ ਕਹਿਣਾ ਹੈ ਕਿ ਇਹ ਕੋਈ ਆਮ ਗੱਲ ਨਹੀਂ ਹੈ, ਅਜਿਹੀ ਸਥਿਤੀ ‘ਚ ਲੜਕੀ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ ਕਿ ਕੀ ਉਸ ਨੇ ਕਿਸੇ ਦਬਾਅ ‘ਚ ਆ ਕੇ ਵਿਆਹ ਤਾਂ ਨਹੀਂ ਕੀਤਾ।ਹਾਲਾਂਕਿ ਦੋਵੇਂ ਮੁਸਲਮਾਨ ਹਨ।ਅਜਿਹੀ ਸਥਿਤੀ ‘ਚ ਹਾਈਕੋਰਟ ਨੇ 67 ਸਾਲਾ ਵਿਅਕਤੀ ਬਾਰੇ ਵੀ ਜਾਣਕਾਰੀ ਮੰਗੀ ਹੈ ਕਿ ਉਸ ਸਖਸ਼ ਨੇ ਪਹਿਲਾਂ ਵਿਆਹ ਨਹੀਂ ਕੀਤਾ।ਜੇ ਉਸਨੇ ਪਹਿਲਾਂ ਵਿਆਹ ਕਰਵਾਇਆ ਹੈ ਤਾਂ ਇਹ ਉਸਦਾ ਕਿੰਨਵਾਂ ਵਿਆਹ ਹੈ।