VITAMIN D: ਵਿਟਾਮਿਨ ਡੀ (VITAMIN D) ਦੀ ਕਮੀ ਨਾਲ ਸਾਡਾ ਸਰੀਰ ਕਮਜ਼ੋਰ ਹੋਣ ਲੱਗਦਾ ਹੈ, ਜਿਸ ਨਾਲ ਦਿਨ ਭਰ ਥਕਾਣ ਮਹਿਸੂਸ ਹੋਣ ਲੱਗਦੀ ਹੈ।ਇਸ ਤੋਂ ਬਚਣ ਲਈ ਤੁਸੀਂ ਰੋਜ਼ਾਨਾ 15 ਤੋਂ 20 ਮਿੰਟ ਧੁੱਪ ‘ਚ ਰਹੋ ਜਾਂ ਅੰਡਾ, ਦਹੀ, ਸੰਤਰਾ ਤੇ ਗਾਂ ਦਾ ਦੁੱਧ ਪੀਓ।
ਹੇਅਰ ਫਾਲ ਮੌਜੂਦਾ ਦੌਰ ਦੀ ਆਮ ਪ੍ਰੇਸ਼ਾਨੀ ਬਣ ਚੁੱਕੀ ਹੈ।ਜਿਸਦੀ ਵਜ੍ਹਾ ਨਾਲ ਕਾਫੀ ਲੋਕਾਂ ਨੂੰ ਘੱਟ ਉਮਰ ‘ਚ ਗੰਜ਼ੇਪਣ ਦਾ ਸ਼ਿਕਾਰ ਹੋਣਾ ਪੈਂਦਾ ਹੈ।ਵਿਟਾਮਿਨ ਡੀ ਹੇਅਰ ਫਾਲ (Hair Fall) ਨੂੰ ਵਧਾਉਂਦਾ ਹੈ।ਜੇਕਰ ਸ਼ਰੀਰ ‘ਚ ਵਿਟਾਮਿਨ ਡੀ ਦੀ ਕਮੀ ਹੋ ਜਾਵੇ ਤਾਂ ਵਾਲ ਤੇਜੀ ਨਾਲ ਟੁੱਟ ਕੇ ਡਿਗਣ ਲੱਗਦੇ ਹਨ।
ਇਹ ਵੀ ਪੜ੍ਹੋ : Diabetes : ਜੇਕਰ ਸ਼ੂਗਰ ਹੈ ਤਾਂ ਇਸ ਦਾ ਅਸਰ ਹੱਥਾਂ ‘ਤੇ ਵੀ ਦੇਵੇਗਾ ਦਿਖਾਈ
ਜੇਕਰ ਸਰੀਰ ‘ਚ ਵਿਟਾਮਿਨ ਡੀ (VITAMIN D)ਦੀ ਕਮੀ ਹੁੰਦੀ ਹੈ ਤਾਂ ਇਸ ਨਾਲ ਕੈਲਸ਼ੀਅਮ ਦੇ ਆਬਜ਼ਰਵੇਸ਼ਨ ‘ਚ ਦਿੱਕਤਾਂ ਆਉਣ ਲੱਗਦੀਆਂ ਹਨ।ਜਿਸਦੇ ਕਾਰਨ ਸਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਤੇ ਇਸ ‘ਚ ਦਰਦ ਪੈਦਾ ਹੋ ਜਾਂਦਾ ਹੈ।ਤੁਸੀਂ ਹੱਡੀਆਂ ਦੀ ਸਿਹਤ ਦੇ ਲਈ ਕਿੰਨਾ ਵੀ ਕੈਲਸ਼ੀਅਮ ਰਿਚ ਫੂਡ ਕਿਉਂ ਨਾ ਖਾ ਲਓ ਬਿਨ੍ਹਾਂ ਵਿਟਾਮਿਨ ਡੀ ਹਾਸਿਲ ਕੀਤੇ ਇਸਦਾ ਲਾਭ ਨਹੀਂ ਹੋਵੇਗਾ।
ਬਹੁਤ ਘੱਟ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਵਿਟਾਮਿਨ ਡੀ ਦੀ ਕਮੀ ਦਾ ਅਸਰ ਸਾਡੇ ਮੈਂਟਲ ਹੈਲਥ ‘ਤੇ ਵੀ ਪੈਂਦਾ ਹੈ, ਜਿਸਦੇ ਕਾਰਨ ਮੂਡ ਖਰਾਬ ਹੋਣਾ, ਤਣਾਅ ‘ਚ ਰਹਿਣਾ,ਐਗਜ਼ਾਇਟੀ ਮਹਿਸੂਸ ਕਰਨਾ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਦੋਂ ਬਾਡੀ ‘ਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਤਾਂ ਅਜਿਹੇ ‘ਚ ਚੋਟ ਲੱਗਣ ਤੋਂ ਬਾਅਦ ਇਹ ਜਲਦੀ ਠੀਕ ਨਹੀਂ ਹੁੰਦੀ, ਇਸਦੇ ਇਲਾਵਾ ਜਖਮ ਭਰਨ ‘ਚ ਵੀ ਦੇਰ ਲੱਗਦੀ ਹੈ।ਦਰਅਸਲ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵਿਟਾਮਿਨ ਡੀ ਜਖਮ ਭਰਨ ਤੇ ਸੱਟ ਠੀਕ ਕਰਨ ‘ਚ ਮੱਦਦ ਕਰਦਾ ਹੈ।
Disclaimer: ਇਹ ਸਮੱਗਰੀ, ਸਲਾਹ ਸਮੇਤ, ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ। ਪ੍ਰੋ ਪੰਜਾਬ ਟੀਵੀ ਇਸ ਜਾਣਕਾਰੀ ਦੀ ਜ਼ਿੰਮੇਵਾਰੀ ਨਹੀਂ ਲੈਂਦਾ।
ਇਹ ਵੀ ਪੜ੍ਹੋ : Faridkot jail : ਫਰੀਦਕੋਟ ਜੇਲ੍ਹ ‘ਚੋਂ ਬਰਾਮਦ ਹੋਏ ਚਾਰ ਮੋਬਾਇਲ, ਨਹੀਂ ਰਿਹਾ ਜੇਲ੍ਹਾਂ ਚੋਂ ਫ਼ੋਨ ਮਿਲਣ ਦਾ ਸਿਲਸਿਲਾ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h