Balaghat MP: ਮੱਧ ਪ੍ਰਦੇਸ਼ ਦੇ ਬਾਲਾਘਾਟ (balaghat) ਜ਼ਿਲ੍ਹੇ ‘ਚ ਇੱਕ ਚੋਰ ਨੂੰ ਚੋਰੀ ਕਰਨ ਤੋਂ ਬਾਅਦ ਕਾਫੀ ਦੁੱਖ ਤੇ ਪਛਤਾਵਾ ਹੋਇਆ ਤੇ ਉਸਨੇ ਇਸ ਘਟਨਾ ਨੂੰ ਲੈ ਕੇ ਲੋਕਾਂ ਤੋਂ ਮਾਫੀ ਮੰਗੀ।ਚੋਰ ਨੇ ਪਛਤਾਵਾ ਪ੍ਰਗਟਾਉਂਦੇ ਹੋਏ ਘਟਨਾ ‘ਤੇ ਮੁਆਫੀ ਮੰਗੀ ਤੇ ਚੋਰੀ ਕੀਤਾ ਹੋਇਆ ਸਾਮਾਨ ਵਾਪਸ ਕਰ ਦਿੱਤਾ।ਬਾਲਾਘਾਟ ਦੇ ਲਾਮਤਾ ‘ਚ ਇਸ ਚੋਰ ਨੇ ਬੀਤੇ ਦਿਨੀਂ ਇਕ ਜੈਨ ਮੰਦਰ ‘ਚ ਹੱਥ ਸਾਫ ਕੀਤਾ ਸੀ ਤੇ ਉਥੋਂ ਲੱਖਾਂ ਦੇ ਚਾਂਦੀ ਦੇ ਛਤਰ ਤੇ ਚਾਂਦੀ ਦੇ ਭਾਂਡੇ ਚੋਰ ਕੀਤੇ ਸਨ ਪਰ ਬਾਅਦ ‘ਚ ਚੋਰ ਦਾ ਦਿਲ ਪਸੀਜ਼ ਗਿਆ ਤੇ ਉਸਨੇ ਮੰਦਿਰ ਦਾ ਸਾਰਾ ਸਾਮਾਨ ਵਾਪਸ ਕਰ ਦਿੱਤਾ।
ਚੋਰ ਨੇ ਲਿਖਿਆ ਕਿ ਇਸ ਨਾਲ ਮੈਨੂੰ ਬਹੁਤ ਨੁਕਸਾਨ ਹੋਇਆ ਹੈ ਤੇ ਇਸ ਕਾਰਨ ਮੈਂ ਮੁਆਫੀ ਮੰਗਦਾ ਹਾਂ।ਚੋਰ ਨੇ ਚੋਰੀ ਕੀਤੇ ਗਏ ਸਮਾਨ ਨੂੰ ਇੱਕ ਥੈਲੇ ‘ਚ ਪੈਕ ਕੀਤਾ ਤੇ ਉਸਦੇ ਉਪਰ ਇਕ ਪੇਪਰ ‘ਚ ਮਾਫੀਨਾਮਾ ਲਿਖ ਕੇ ਪੰਚਾਇਤ ਭਵਨ ਦੇ ਕੋਲ ਇੱਕ ਗੱਡੇ ‘ਚ ਰੱਖ ਦਿੱਤਾ ਸੀ।
ਕੀ ਬੋਲੀ ਪੁਲਿਸ?
ਬਾਲਾਘਾਰ ਜ਼ਿਲ੍ਹੇ ਦੀ ਪੁਲਿਸ ਅਧਿਕਾਰੀ ਵਿਜੇ ਡਾਬਰ ਨੇ ਐਤਵਰ ਨੂੰ ਦੱਸਿਆ ਕਿ ਥਾਣਾ ਲਾਮਟਾ ਦੇ ਬਾਜ਼ਾਰ ਚੌਕ ਸਥਿਤ ਸ਼ਾਂਤੀਨਾਥ ਦਿਗੰਬਰ ਜੈਨ ਮੰਦਿਰ ਤੋਂ 24 ਅਕਤੂਬਰ ਦੀ ਰਾਤ ਨੂੰ ਅਣਪਛਾਤੇ ਚੋਰ ਨੇ ਚਾਂਦੀ ਦੇ ਨੌ ਛਤਰ ਸਮੇਤ ਮਹਿੰਗੇ ਧਾਤੂ ਤੇ ਪਿੱਤਲ ਦੀਆਂ ਤਿੰਨ ਚੀਜ਼ਾਂ ਚੋਰੀ ਕੀਤੀਆਂ ਸਨ।
ਇਹ ਵੀ ਪੜ੍ਹੋ : OMG! 8 ਕਿਲੋ ਦਾ ‘ਬਾਹੁਬਲੀ’ ਸਮੋਸਾ, ਖਾਣ ਵਾਲੇ ਨੂੰ 51 ਹਜ਼ਾਰ ਦਾ ਇਨਾਮ, ਬਸ ਪੂਰੀ ਕਰਨੀ ਪਵੇਗੀ ਇਹ ਸ਼ਰਤ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h