AAP Government: ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੀਆਂ ਔਰਤਾਂ ਦੇ ਲਈ ਮਹਿਲਾ ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇੱਥੇ ਔਰਤਾਂ ਦੇ ਲਈ ਖਾਸ ਤੌਰ ‘ਤੇ ਇਸਤਰੀ ਰੋਗ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ, ਦਵਾਈਆਂ ਤੇ ਟੈਸਟ ਮੁਫ਼ਤ ਉਪਲਬਧ ਹੋਣਗੇ।ਇਸਦੇ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਲਿਖਿਆ-ਦਿੱਲੀ ਦੀਆਂ ਔਰਤਾਂ ਦੇ ਕਈ ਖੁਸ਼ਖਬਰੀ, ਅੱਜ ਤੋਂ ਦਿੱਲੀ ਦੀ ਵਿਸ਼ਵਪੱਧਰੀ ਸਿਹਤ ਸੇਵਾਵਾਂ ‘ਚ ਇੱਕ ਹੋਰ ਨਵੀਂ ਪਹਿਲ ਹੋਣ ਜਾ ਰਹੀ ਹੈ।ਸਰਕਾਰ ਔਰਤਾਂ ਦੇ ਲਈ ਵਿਸ਼ੇਸ਼ ‘ਮਹਿਲਾ ਮੁਹੱਲਾ ਕਲੀਨਿਕ’ ਸ਼ੁਰੂ ਕਰਨ ਜਾ ਰਹੀ ਹੈ ਜਿੱਥੇ ਔਰਤਾਂ ਨੂੰ ਆਪਣੇ ਇਸਤਰੀ ਰੋਗ ਵਿਸ਼ੇਸ਼ ਦੀਆਂ ਸੇਵਾਵਾਂ, ਜਾਂਚ, ਦਵਾਈਆਂ ਤੇ ਟੈਸਟ ਮੁਫਤ ਉਪਲਬਧ ਹੋਣਗੇ।
दिल्ली की महिलाओं के लिए ख़ुशखबरी
आज से दिल्ली की विश्वस्तरीय स्वास्थ्य सेवाओं में एक और नई पहल होने जा रही है। सरकार महिलाओं के लिए विशेष “महिला मोहल्ला क्लिनिक” शुरू करने जा रही है जहां महिलाओं को अपने स्त्री रोग विशेषज्ञ की सेवाएँ, जाँच, दवाइयाँ व टेस्ट मुफ़्त उपलब्ध होंगे। pic.twitter.com/Nx3exZphlY
— Arvind Kejriwal (@ArvindKejriwal) November 2, 2022
ਦੱਸਣਯੋਗ ਹੈ ਕਿ ਦਿੱਲੀ ਦੇ ਨਿਵਾਸੀਆਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਉਨ੍ਹਾਂ ਦੇ ਘਰ ਦੇ ਕੋਲ ਹੀ ਦੇਣ ਦੇ ਲਈ ਸਰਕਾਰ ਦੇ ਵਲੋਂ ਸਾਲ 2015 ‘ਚ ਮੁਹੱਲਾ ਕਲੀਨਿਕ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ।ਇਸਦੇ ਅਧੀਨ ਸੂਬੇ ‘ਚ ਥਾਂ ਥਾਂ ਕਲੀਨਿਕ ਦੀ ਸਥਾਪਨਾ ਕਰਕੇ ਪ੍ਰਦੇਸ਼ਵਾਸੀਆਂ ਦੇ ਲਈ ਸਿਹਤ ਸੁਵਿਧਾਵਾਂ ਉਪਲਬਧ ਕਰਾਈ ਗਈ ਹੈ।
ਮੁਹੱਲਾ ਕਲੀਨਿਕ ਨੂੰ ਮੁਹੱਲਾ ਕਲੀਨਿਕ ਯੋਜਨਾ ਵੀ ਕਿਹਾ ਜਾਂਦਾ ਹੈ।ਇਸ ਤੋਂ ਇਲਾਵਾ ਇਸ ਨੂੰ ਪ੍ਰਾਇਮਰੀ ਹੈਲਥ ਸੈਂਟਰ ਵੀ ਕਿਹਾ ਜਾਂਦਾ ਹੈ।ਮੁਹੱਲਾ ਕਲੀਨਿਕ ‘ਚ ਬੁਖਾਰ, ਜੁਕਾਮ ਵਰਗੀਆਂ ਮਾਮੂਲੀ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਲਈ ਸਰਵਿਸ ਡਾਕਟਰ ਦੇ ਵਲੋਂ ਦਿੱਤੀ ਜਾਂਦੀ ਹੈ।ਇੱਥੇ ਲੋਕਾਂ ਨੂੰ ਬਲੱਡ, ਯੂਰਿਨ, ਸਟੂਲ ਸਮੇਤ 212 ਪ੍ਰਕਾਰ ਦੇ ਟੈਸਟ ਤੇ ਸਾਰੀਆਂ ਬੇਸਿਕ ਦਵਾਈਆਂ, ਜਿਨ੍ਹਾਂ ‘ਚ 125 ਪ੍ਰਕਾਰ ਦੀਆਂ ਦਵਾਈਆਂ ਸ਼ਾਮਿਲ ਹਨ।ਇਸ ਤੋਂ ਇਲਾਵਾ ਇੱਥੇ ਸਾਰੇ ਪ੍ਰਕਾਰ ਦੀ ਪਹਿਲ ਦੇ ਆਧਾਰ ‘ਤੇ ਸਿਹਤ ਦੇਖਭਾਲ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ।
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h