ਥੋੜ੍ਹੀ ਦੇਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਹੋਵੇਗਾ।ਪਰਿਵਾਰ ਵਾਲੇ ਸੂਰੀ ਦੀ ਮ੍ਰਿਤਕ ਦੇਹ ਨੂੰ ਯਾਤਰਾ ਲਈ ਲੈ ਕੇ ਨਿਕਲ ਚੁੱਕੇ ਹਨ।ਸ਼ਵ ਯਾਤਰਾ ‘ਚ ਸੂਰੀ ਦੇ ਸਮਰਥਕਾਂ ਦਾ ਹਜ਼ੂਮ ਉਮੜਿਆ ਹੋਇਆ।ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।ਦੱਸ ਦੇਈਏ ਕਿ ਪਹਿਲਾਂ ਪਰਿਵਾਰ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਪਰ ਸਰਕਾਰ ਤੇ ਪ੍ਰਸ਼ਾਸਨ ਨਾਲ ਸਹਿਮਤੀ ਬਣਨ ਤੋਂ ਬਾਅਦ ਮੰਨ ਗਏ।ਅੱਜ ਨਜ਼ਰਬੰਦ ਕੀਤੇ ਗਏ ਹਿੰਦੂ ਆਗੂਆਂ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।