Science Behind Chilli’s Spiciness: ਮਿਰਚ ਇੱਕ ਅਜਿਹੀ ਚੀਜ ਹੈ, ਜਿਸ ਨੂੰ ਦੁਨੀਆ ‘ਚ ਕਈ ਲੋਕ ਵੱਡੇ ਸ਼ੌਂਕ ਨਾਲ ਖਾਂਦੇ ਹਨ। ਇਸ ਦਾ ਸੁਆਦ ਤਿੱਖਾ ਹੁੰਦਾ ਹੈ, ਪਰ ਫਿਰ ਵੀ ਇਸ ਤੋਂ ਬਗੈਰ ਕੋਈ ਵੀ ਪਕਵਾਨ ਫੀਕਾ ਹੀ ਰਹਿੰਦਾ ਹੈ। ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮਿਰਚ ਦਾ ਨਾਂ ਕੈਪਸਿਕਮ ਮਿਰਚ ਹੈ, ਜਿਸ ਨੂੰ ਸਾਰੇ ਪਕਵਾਨਾਂ ‘ਚ ਪਾਇਆ ਜਾਂਦਾ ਹੈ। ਆਓ ਹੁਣ ਜਾਣਦੇ ਹਾਂ ਕਿ ਅਖੀਰ ਇਹ ਮਿਰਚ ਸਾਡੇ ਖਾਣ ਪੀਣ ਵਾਲਿਆਂ ਚੀਜਾਂ ਲਈ ਇੰਨੀ ਜ਼ਰੂਰੀ ਕਿਉਂ ਹੈ?
ਕੀ ਤੁਸੀਂ ਕਦੇ ਸੋਚਿਆ ਹੈ ਕਿ ਮਿਰਚਾਂ ਵਿੱਚ ਅਜਿਹਾ ਕੀ ਹੁੰਦਾ ਹੈ ਕਿ ਜਦੋਂ ਵੀ ਮਿਰਚ ਜੀਭ, ਚਮੜੀ ਜਾਂ ਅੱਖਾਂ ਨੂੰ ਛੂਹਦੀਂ ਹੈ, ਤਾਂ ਬਹੁਤ ਜਲਣ ਹੋਣ ਲੱਗਦੀ ਹੈ। ਪਰ ਪੰਛੀ ਪੂਰੀ ਮਿਰਚ ਖਾ ਜਾਂਦੇ ਹਨ ਅਤੇ ਉਨ੍ਹਾਂ ਨਾਲ ਅਜਿਹਾ ਕੁਝ ਵੀ ਨਹੀਂ ਹੁੰਦਾ।
ਤਿੱਖੀ ਕਿਉਂ ਹੁੰਦੀ ਹੈ ਮਿਰਚ ?
ਮਿਰਚਾਂ ਦੇ ਅੰਦਰ ਤਿੱਖਾਪਨ ਇੱਕ ਵਿਸ਼ੇਸ਼ ਤੱਤ ਕਾਰਨ ਹੁੰਦਾ ਹੈ, ਜਿਸ ਨੂੰ ‘ਕੈਪਸਾਈਸਿਨ’ (Capsaicin) ਕਿਹਾ ਜਾਂਦਾ ਹੈ। ਜਿਵੇਂ ਹੀ ਇਹ ਕੈਪਸਾਈਨ ਸਾਡੇ ਮੂੰਹ ਵਿੱਚ ਜਾਂਦਾ ਹੈ, ਤਾਂ ਇਹ TRPV1 ਰੀਸੈਪਟਰਾਂ ਨੂੰ ਟ੍ਰਿਗਰ ਕਰਦਾ ਹੈ। ਕੈਪਸਾਈਨ ਤੇਜ਼ ਜਲਣ ਨੂੰ ਪੈਦਾ ਕਰਦਾ ਹੈ। ਇਸ ਕਰਕੇ ਇਹ ਜੀਭ ਅਤੇ ਅੱਖਾਂ ‘ਚ ਇੰਨੀ ਜ਼ਿਆਦਾ ਜਲਣ ਪੈਦਾ ਕਰ ਸਕਦੀ ਹੈ ਕਿ ਵਿਅਕਤੀ ਤੜਫ ਉੱਠਦਾ ਹੈ।
ਸਿਰਫ਼ ਪਾਣੀ ਹੀ ਨਹੀਂ ਕਰਦਾ ਮਿਰਚ ਦੀ ਜਲਣ ਨੂੰ ਸ਼ਾਂਤ
ਮਿਰਚ ਦੀ ਖੋਜ ਕ੍ਰਿਸਟੋਫਰ ਕੋਲੰਬਸ (Christopher Columbus) ਨੇ ਸਾਲ 1492 ਵਿੱਚ ਕੀਤੀ ਸੀ। ਇਹ 6000 ਸਾਲ ਪਹਿਲਾਂ ਉੱਤਰੀ ਮੱਧ ਅਮਰੀਕਾ ਵਿੱਚ ਵਰਤਿਆ ਗਿਆ ਸੀ। ਇਸਦੇ ਤਿੱਖੇਪਨ ਨੂੰ ਸਕੋਵਿਲ ਤਾਪ (Scoville temperature) ਵਿੱਚ ਮਾਪਿਆ ਜਾਂਦਾ ਹੈ।ਦੱਸ ਦਈਏ ਕਿ ਦੁਨੀਆ ਦੀ ਸਭ ਤੋਂ ਤਿੱਖੀ ਮਿਰਚ ਕੈਰੋਲੀਨਾ ਰੀਪਰ ਹੈ।
ਇਸ ਦੇ ਨਾਲ ਹੀ ਜੇਕਰ ਤੁਸੀਂ ਸੋਚਦੇ ਹੋ ਕਿ ਮਿਰਚਾਂ ਦੀ ਤਿੱਖੀ ਮਾਤਰਾ ਨੂੰ ਪਾਣੀ ਸ਼ਾਂਤ ਕਰ ਸਕਦਾ ਹੈ, ਤਾਂ ਅਜਿਹਾ ਨਹੀਂ ਹੈ। ਕਿਉਂਕਿ ਇਸ ਦੇ ਜਲਣ ਨੂੰ ਖੰਡ, ਸ਼ਹਿਦ, ਮਿੱਠੇ ਦਹੀਂ ਜਾਂ ਮਿੱਠੇ ਪਾਣੀ ਨਾਲ ਸ਼ਾਂਤ ਕੀਤਾ ਜਾਂਦਾ ਹੈ।
ਇਹ ਵੀ ਪੜੋ : ਜੇਕਰ ਤੁਸੀ ਵੀ ਹੋ ਅਜੀਬ ਚੀਜ਼ਾਂ ਦੇ ਸ਼ੌਕਿਨ ਤਾਂ ਜਾਣੋ ਦੁਨੀਆਂ ਦੇ ਸਭ ਤੋਂ ਅਜੀਬ ਰੈਸਟੋਰੈਂਟ ਬਾਰੇ, ਜਿੱਥੇ ਜਾ ਕਰੋਗੇ ‘ਹਾਏ ਤੌਬਾ’
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h