Stock Market Update: ਗਲੋਬਲ ਸੈਂਟੀਮੈਂਟਸ ਦੇ ਕਾਰਨ ਘਰੇਲੂ ਬਾਜ਼ਾਰਾਂ ਦੀ ਸ਼ੁਰੂਆਤ ਕਮਜ਼ੋਰ ਰਹੀ। ਬੀਐੱਸਈ ਦਾ ਸੈਂਸੈਕਸ (BSE’s Sensex) ਕਰੀਬ 300 ਅੰਕਾਂ ਦੇ ਨੁਕਸਾਨ ਨਾਲ ਖੁੱਲ੍ਹਿਆ। ਨਿਫਟੀ (Nifty) 18100 ਅੰਕਾਂ ਦੇ ਹੇਠਾਂ ਖੁੱਲ੍ਹਿਆ। ਅੱਜ ਦੇ ਕਾਰੋਬਾਰੀ ਸੈਸ਼ਨ ‘ਚ ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ।
ਸੈਂਸੈਕਸ ‘ਚ 302.97 ਅੰਕ ਯਾਨੀ 0.50 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਸੂਚਕ ਅੰਕ 60730.58 ਦੇ ਪੱਧਰ ‘ਤੇ ਖੁੱਲ੍ਹਿਆ। ਇਸ ਤੋਂ ਇਲਾਵਾ ਨਿਫਟੀ 50 ‘ਚ 95.80 ਅੰਕ ਯਾਨੀ 0.53 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਹ ਇੰਡੈਕਸ 18061.20 ਦੇ ਪੱਧਰ ‘ਤੇ ਖੁੱਲ੍ਹਿਆ ਹੈ।
ਅੱਜ ਦੇ ਕਾਰੋਬਾਰੀ ਸੈਸ਼ਨ ‘ਚ 935 ਸ਼ੇਅਰਾਂ ‘ਚ ਖਰੀਦਾਰੀ ਅਤੇ 935 ਸ਼ੇਅਰਾਂ ‘ਚ ਵਿਕਰੀ ਹੋਈ। ਜਦਕਿ 139 ਸ਼ੇਅਰਾਂ ‘ਚ ਕੋਈ ਬਦਲਾਅ ਨਹੀਂ ਹੋਇਆ। ਇਸ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਲਗਾਤਾਰ ਤਿੰਨ ਦਿਨ ਚੱਲਣ ਤੋਂ ਬਾਅਦ 2 ਤੋਂ 2.5 ਫੀਸਦੀ ਦੇ ਵਿਚਕਾਰ ਡਿੱਗਿਆ। ਡਾਓ ਜੋਂਸ 650 ਅੰਕ ਅਤੇ ਨੈਸਡੈਕ 260 ਅੰਕ ਟੁੱਟ ਕੇ ਦਿਨ ਦੇ ਹੇਠਲੇ ਪੱਧਰ ‘ਤੇ ਬੰਦ ਹੋਇਆ। ਇਸ ਦੇ ਨਾਲ ਹੀ SGX ਨਿਫਟੀ ‘ਚ ਵੀ ਕਮਜ਼ੋਰੀ ਦੇਖਣ ਨੂੰ ਮਿਲੀ। ਇਹ ਲਗਭਗ 50 ਅੰਕਾਂ ਦੀ ਗਿਰਾਵਟ ਦੇ ਨਾਲ 18150 ਦੇ ਆਸਪਾਸ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h