Aadhar Card Big Update: ਤੁਹਾਡਾ ਆਧਾਰ ਤੁਹਾਡੀ ਵੱਡੀ ਪਛਾਣ ਹੈ, ਸਰਕਾਰੀ ਸਕੀਮਾਂ ਸਮੇਤ ਤੁਹਾਡੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤੁਹਾਡਾ ਆਧਾਰ ਨੰਬਰ ਲਾਜ਼ਮੀ ਹੈ। ਹੁਣ ਆਧਾਰ ਨੂੰ ਲੈ ਕੇ ਸਭ ਤੋਂ ਵੱਡਾ ਅਪਡੇਟ ਜਾਰੀ ਕੀਤਾ ਗਿਆ ਹੈ, ਜਿਸ ਦੇ ਤਹਿਤ ਹੁਣ ਤੁਹਾਨੂੰ ਹਰ ਦਸਵੇਂ ਸਾਲ ਆਪਣਾ ਆਧਾਰ ਕਾਰਡ ਅਪਡੇਟ ਕਰਨਾ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ ਸਾਰੀ ਜਾਣਕਾਰੀ ਵੀ ਅਪਡੇਟ ਕਰਨੀ ਪਵੇਗੀ। ਇਹ ਸਾਰੀ ਜਾਣਕਾਰੀ ਤੁਹਾਡੇ ਆਧਾਰ ਕਾਰਡ ਨਾਲ ਮਿਲਦੀ ਹੋਣੀ ਚਾਹਿਦੀ ਹੈ।
ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਆਧਾਰ ਕਾਰਡ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਕਦਮ ਨਾਲ ਵੱਡੇ ਪੱਧਰ ‘ਤੇ ਧੋਖਾਧੜੀ ਦੇ ਮੁੱਦੇ ‘ਤੇ ਨਕੇਲ ਕੱਸਣ ‘ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਜੇਕਰ ਡਾਟਾ ਅਪਡੇਟ ਹੋ ਜਾਵੇ ਤਾਂ ਲੋਕਾਂ ਨੂੰ ਸਰਕਾਰੀ ਸਕੀਮਾਂ ਸਮੇਤ ਹੋਰ ਸਕੀਮਾਂ ਦਾ ਲਾਭ ਉਠਾਉਣਾ ਆਸਾਨ ਹੋ ਜਾਵੇਗਾ।
ਜਾਣੋ ਨੋਟੀਫਿਕੇਸ਼ਨ ‘ਚ ਕੀ ਕਿਹਾ-
ਜਿਨ੍ਹਾਂ ਲੋਕਾਂ ਦਾ ਆਧਾਰ ਕਾਰਡ 10 ਸਾਲ ਪੁਰਾਣਾ ਹੈ, ਉਨ੍ਹਾਂ ਲੋਕਾਂ ਨੂੰ ਹੁਣ ਆਪਣੇ ਆਧਾਰ ਕਾਰਡ ਦੇ ਸਾਰੇ ਵੇਰਵੇ ਅਪਡੇਟ ਕਰਨੇ ਪੈਣਗੇ। ਆਧਾਰ ਕਾਰਡ ਧਾਰਕਾਂ ਨੂੰ ਆਪਣੇ ਪਛਾਣ ਪ੍ਰਮਾਣ ਅਤੇ ਪਤੇ ਦੇ ਸਬੂਤ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਵੀ ਅਪਡੇਟ ਕਰਨਾ ਹੋਵੇਗਾ।
ਆਧਾਰ ਨੂੰ ਆਨਲਾਈਨ ਅਤੇ ਆਫਲਾਈਨ ਦੋਹਾਂ ਤਰ੍ਹਾਂ ਨਾਲ ਅਪਡੇਟ ਕੀਤਾ ਜਾ ਸਕਦਾ ਹੈ।
UIDAI ਦੇ ਮੁਤਾਬਕ, ਜਿਨ੍ਹਾਂ ਲੋਕਾਂ ਦਾ ਆਧਾਰ 10 ਸਾਲ ਪਹਿਲਾਂ ਬਣਾਇਆ ਗਿਆ ਸੀ ਅਤੇ ਜਿਨ੍ਹਾਂ ਨੇ ਇਸ ਵਿਚਕਾਰ ਇੱਕ ਵਾਰ ਵੀ ਅਪਡੇਟ ਨਹੀਂ ਕੀਤਾ, ਉਨ੍ਹਾਂ ਲੋਕਾਂ ਨੂੰ ਆਧਾਰ ਅਪਡੇਟ ਕਰਨਾ ਹੋਵੇਗਾ।
UIDAI ਦੇ ਮੁਤਾਬਕ, ਆਧਾਰ ਨੂੰ ਆਨਲਾਈਨ ਅਪਡੇਟ ਕਰਨ ਲਈ ‘ਮਾਈ ਆਧਾਰ ਪੋਰਟਲ’ ‘ਤੇ ਜਾਣਾ ਪਵੇਗਾ। ਜਦਕਿ ਆਧਾਰ ਧਾਰਕ ਆਧਾਰ ਕੇਂਦਰ ‘ਤੇ ਜਾ ਕੇ ਵੀ ਇਸ ਨੂੰ ਅਪਡੇਟ ਕਰ ਸਕਦੇ ਹਨ।
ਦਰਅਸਲ, ਕਈ ਲੋਕਾਂ ਨੇ ਆਧਾਰ ਕਾਰਡ ਬਣਾਉਂਦੇ ਸਮੇਂ ਆਪਣੇ ਦਸਤਾਵੇਜ਼ ਜਮ੍ਹਾ ਨਹੀਂ ਕਰਵਾਏ ਸੀ, ਜਿਸ ਕਾਰਨ ਉਨ੍ਹਾਂ ਦਾ ਡਾਟਾ ਸਹੀ ਢੰਗ ਨਾਲ ਸੁਰੱਖਿਅਤ ਨਹੀਂ ਹੋ ਸਕਿਆ ਹੈ।
ਸਰਕਾਰ ਨੇ ਹੁਣ ਸਾਰਿਆਂ ਨੂੰ ਆਧਾਰ ਕਾਰਡ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ।
UIDAI ਦੇ ਮੁਤਾਬਕ ਜਿਨ੍ਹਾਂ ਲੋਕਾਂ ਨੇ ਆਪਣੇ ਪਤੇ, ਫ਼ੋਨ ਨੰਬਰ ਜਾਂ ਹੋਰ ਜਾਣਕਾਰੀ ਵਿੱਚ ਬਦਲਾਅ ਕੀਤਾ ਹੈ, ਉਨ੍ਹਾਂ ਨੂੰ ਅਪਡੇਟ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ : Petrol Diesel Price Today : ਪੈਟਰੋਲ-ਡੀਜ਼ਲ ਦੀ ਕੀਮਤ ਅੱਪਡੇਟ, ਜਾਣੋ ਤੁਹਾਡੇ ਸ਼ਹਿਰ ਵਿੱਚ ਇੱਕ ਲੀਟਰ ਤੇਲ ਦੀ ਕੀਮਤ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h