Gujarat Election: ਗੁਜਰਾਤ ਚੋਣਾਂ ‘ਚ ਚੰਡੀਗੜ੍ਹ ਦੀ ਸ਼ਰਾਬ ਸਪਲਾਈ ਕੀਤੀ ਜਾ ਰਹੀ ਹੈ।ਇਸ ਗੱਲ ਦਾ ਖੁਲਾਸਾ ਪੁਲਿਸ ਵਲੋਂ ਫੜੀ ਗਈ ਨਜਾਇਜ ਸ਼ਰਾਬ ਤੋਂ ਹੋਇਆ ਹੈ।ਬੀਤੇ ਚਾਰ ਦਿਨਾਂ ‘ਚ ਚੰਡੀਗੜ੍ਹ-ਪੰਜਾਬ ਬੈਰੀਅਰ ‘ਤੇ ਚੰਡੀਗੜ੍ਹ (Chandigarh) ਸ਼ਰਾਬ ਕਰੀਬ 500 ਪੇਟੀਆਂ ਫੜੀਆਂ ਜਾ ਚੁੱਕੀਆਂ ਹਨ।ਤਾਜਾ ਮਾਮਲਾ ਬੀਤੇ ਬੁੱਧਵਾਰ ਦਾ ਹੈ।ਜ਼ੀਰਕਪੁਰ ‘ਚ ਮੈਕਡੋਨਾਲਡ ਚੌਕ ‘ਤੇ ਪੁਲਿਸ ਦੀ ਨਾਕਾਬੰਦੀ ਦੌਰਾਨ ਇੱਕ ਟਰੱਕ ਚਾਲਕ ਨੂੰ 300 ਸ਼ਰਾਬ ਪੇਟੀਆਂ ਦੇ ਨਾਲ ਫੜਿਆ ਗਿਆ ਹੈ, ਟਰੱਕ ‘ਚ ਜੋ ਸ਼ਰਾਬ ਮਿਲੀ ਹੈ ਉਹ ਚੰਡੀਗੜ੍ਹ ਮਾਰਕਾ ਹੈ।
ਇਸ ਤੋਂ ਦੋ ਦਿਨ ਪਹਿਲਾਂ ਵੀ ਪੰਜਾਬ ਪੁਲਿਸ ਨੇ ਇਸੇ ਰੂਟ ‘ਤੇ 200 ਪੇਟੀਆਂ ਸ਼ਰਾਬ ਫੜੀ ਸੀ।ਜੀਰਕਪੁਰ ‘ਚ ਜੋ 300 ਪੇਟੀਆਂ ਸ਼ਰਾਬ ਫੜੀ ਗਈ ਹੈ,ਉਸਦੀ ਜਾਂਚ ਅਜੇ ਜਾਰੀ ਹੈ।ਦੋ ਦਿਨ ਪਹਿਲਾਂ 200 ਪੇਟੀਆਂ ਸ਼ਰਾਬ ਜੋ ਫੜੀ ਗਈ ਸੀ, ਉਸਦੀ ਜਾਂਚ ਪੂਰੀ ਹੋਣ ਦੇ ਬਾਅਦ ਚੰਡੀਗੜ੍ਹ ਐਕਸਾਈਜ਼ ਐਂਡ ਟੈਕਸ਼ੇਸ਼ਨ ਡਿਪਾਰਟਮੈਂਟ ਨੇ ਕਾਰਵਾਈ ਕਰਦੇ ਹੋਏ ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਸ਼ਰਾਬ ਠੇਕਾ ਤੇ ਇਕ ਗੋਦਾਮ ਸੀਲ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ 200 ਪੇਟੀਆਂ ਸ਼ਰਾਬ ਇੱਥੋਂ ਗੁਜਰਾਤ ਚੋਣਾਂ ਲਈ ਜਾ ਰਹੀ ਸੀ।ਦੂਜੇ ਪਾਸੇ 300 ਪੇਟੀਆਂ ਸ਼ਰਾਬ ਫੜੀ ਗਈ ਹੈ ਉਹ ਵੀ ਗੁਜਰਾਤ ਚੋਣ ਲਈ ਭੇਜੀ ਜਾ ਰਹੀ ਸੀ।
ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਸ਼ਰਾਬ ਠੇਕੇ ਨੂੰ ਸੀਲ ਕਰ ਕੇ ਨੋਟਿਸ ਦੇ ਦਿੱਤਾ ਹੈ।ਅਸਿਸਟੈਂਟ ਐਕਸਾਈਜ਼ ਐਂਡ ਟੈਕਸ਼ੇਸ਼ਨ ਕਮਿਸ਼ਨਰ ਰਣਧੀਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਏਈਟੀਸੀ ਹਰਸੁਹਿੰਦਰਪਾਲ ਸਿੰਘ ਬਰਾੜ ਦੇ ਆਦੇਸ਼ ‘ਤੇ ਕੀਤੀ ਗਈ ਹੈ।ਸ਼ਰਾਬ ਠੇਕੇ ਮਾਲਿਕ ਨੂੰ ਨੋੋਟਿਸ ਦੇ ਕੇ ਇਕ ਹਫ਼ਤੇ ‘ਚ ਜਵਾਬ ਦੇਣ ਲਈ ਕਿਹਾ ਹੈ।ਕਲੈਕਟਰ ਐਕਸਾਈਜ਼ ਹਰਸੁਹਿੰਦਰਪਾਲ ਸਿੰਘ ਬਰਾੜ ਇਸ ਮਾਮਲੇ ‘ਚ ਸੁਣਵਾਈ ਕਰਨਗੇ।
ਲਖਨਊ ਐਸਟੀਐਫ ਨੇ ਫੜੀਆਂ ਚੰਡੀਗੜ੍ਹ ਸ਼ਰਾਬ ਦੀ 159 ਪੇਟੀਆਂ
ਬੀਤੇ 5 ਨਵੰਬਰ ਨੂੰ ਲਖਨਊ ਐਸਟੀਐਪ ਨੇ ਚੰਡੀਗੜ੍ਹ ਤੋਂ ਬਿਹਾਰ ਦੇ ਦਰਭੰਗਾ ਭੇਜੀ ਜਾ ਰਹੀ ਸ਼ਰਾਬ ਦੀਆਂ 159 ਪੇਟੀਆਂ ਸ਼ਰਾਬ ਫੜੀ ਸੀ।ਦੱਸਣਯੋਗ ਹੈ ਕਿ ਬੀਤੇ ਸਾਲ ਯੂਪੀ ਦੇ ਪ੍ਰਤਾਪਗੜ੍ਹ, ਬਿਹਾਰ ਦੇ ਵੱਖ ਵੱਖ ਹਿੱਸਿਆਂ ‘ਚ ਸ਼ਰਾਬ ਤਸਕਰੀ ‘ਚ ਚੰਡੀਗੜ੍ਹ ਦੀ ਸ਼ਰਾਬ ਫੜੀ ਗਈ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h