ਸਿੱਧੂ ਮੂਸੇ ਵਾਲਾ (Sidhu Moose Wala) ਦੀ ਮੌਤ ਤੋਂ ਬਾਅਦ ਉਸ ਦਾ ਦੂਜਾ ਗੀਤ ‘Vaar’ ਰਿਲੀਜ਼ ਹੋ ਗਿਆ ਹੈ। ਸਿੱਧੂ ਦਾ ਇਹ ਗਾਣਾ ਗੁਰੂ ਨਾਨਕ ਜਯੰਤੀ ਦੇ ਮੌਕੇ ‘ਤੇ ਰਿਲੀਜ਼ ਕੀਤਾ ਗਿਆ ਅਤੇ ਗਾਣੇ ਨੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਅੰਦਰ ਹੀ ਕਈ ਰਿਕਾਰਡ ਕਾਇਮ ਕਰ ਦਿੱਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਸਿੱਧੂ ਦਾ ਇਹ ਗਾਣਾ ਦੁਨੀਆ ਦੇ ਮਹਾਨ ਯੋਧੇ ਰਹੀ ਹਰੀ ਸਿੰਘ ਨਲਵਾ ਦੀ ਬਹਾਦਰੀ ‘ਤੇ ਅਧਾਰਤ ਹੈ।
ਰਿਲੀਜ਼ ਹੋਣ ਤੋਂ ਬਾਅਦ ਹੀ ਇਹ ਗਾਣਾ ਵੀ ਵਿਵਾਦਾਂ ‘ਚ ਘਿਰਿਆ। ਦਰਅਸਲ ਮੁਸਲਿਮ ਭਾਈਚਾਰਾ ਇਸ ਗੀਤ ਦੀ ਮੁਹੰਮਦ ਅਤੇ ਖ਼ਾਨ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਲਈ ਆਲੋਚਨਾ ਕੀਤੀ ਗਈ। ਪਰ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਇਸ ਬਾਰੇ ਸਪੱਸ਼ਟ ਕੀਤਾ। ਜਿਸ ਤੋਂ ਬਾਅਦ ਮਾਮਲਾ ਹੱਲ ਹੋ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਲਾਈਵ ਸ਼ੋਅ ਰਾਹੀਂ ਜਿਉਂਦਾ ਰੱਖੀਆ ਜਾ ਸਕਦਾ ਹੈ। ਵਿਰਾਸਤ ਨੂੰ ਸੰਭਾਲਿਆ ਜਾਵੇਗਾ। ਬਲਕੌਰ ਸਿੰਘ ਸਿੱਧੂ ਨੇ ਖੁਲਾਸਾ ਕੀਤਾ ਕਿ ਇਸ ਦੇ ਲਈ ਉਹ 2pac ਉਰਫ ਟੂਪੈਕ ਸ਼ਕੂਰ ਦਾ ਹੋਲੋਗ੍ਰਾਮ ਵਰਗਾ ਵਰਜਨ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਇਹ ਇੱਕ 2D ਚਿੱਤਰ ਹੈ, ਪਰ ਇਹ 3D ਵਰਗਾ ਦਿਖਾਈ ਦਿੰਦਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ 2ਡੀ-ਇਮੇਜ 1800 ਦੇ ਦਹਾਕੇ ਤੋਂ ਸਟੇਜ ਟ੍ਰਿਕ ਦਾ ਅਪਡੇਟ ਕੀਤਾ ਵਰਜਨ ਹੈ। ਇਸ ਤੋਂ ਇਲਾਵਾ, ਹੁਣ ਜਦੋਂ ਤਕਨਾਲੋਜੀ ਨੂੰ ਅਪਡੇਟ ਕੀਤਾ ਗਿਆ ਤਾਂ ਇਹ ਵੀ ਕਿਹਾ ਗਿਆ ਹੈ ਕਿ ਵਿਗਿਆਨੀਆਂ ਨੇ ਹੁਣ ਹੋਲੋਗ੍ਰਾਮ ਬਣਾਏ ਹਨ ਜਿਨ੍ਹਾਂ ਨੂੰ ਤੁਸੀਂ ਛੂਹ ਸਕਦੇ ਹੋ ਅਤੇ ਹੱਥ ਮਿਲਾ ਸਕਦੇ ਹੋ।
ਇਸ ਤੋਂ ਇਲਾਵਾ, ਜਿਵੇਂ ਕਿ ਸਿੱਧੂ ਮੂਸੇਵਾਲਾ ਨੇ ਪਹਿਲਾਂ ਖੁਲਾਸਾ ਕੀਤਾ ਸੀ, ਉਹ ਜਲਦੀ ਹੀ world tour ‘ਤੇ ਆਉਣਗੇ, ਪਰ ਇਸ ਤੋਂ ਪਹਿਲਾਂ ਹੀ ਗਾਇਕ ਦਾ ਕਤਲ ਕਰ ਦਿੱਤਾ ਗਿਆ ਅਤੇ ਵਰਲਡ ਟੂਰ ਸੰਭਵ ਨਹੀਂ ਹੋਇਆ। ਪਰ ਸਿੱਧੂ ਪਰਿਵਾਰ ਇਸ ਨੂੰ ਸੰਭਵ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਉਹ ਸਿੱਧੂ ਦਾ ਹੋਲੋਗ੍ਰਾਮ ਬਣਵਾ ਰਹੇ ਹਨ ਅਤੇ ਇਹ ਵੀ ਖੁਲਾਸਾ ਕੀਤਾ ਗਿਆ ਕਿ 2023 ਵਿੱਚ ਸਿੱਧੂ ਦੇ ਜਨਮ ਦਿਨ ਤੋਂ ਬਾਅਦ, ਉਹ ਇਸਨੂੰ ਹਰ ਹਾਲ ‘ਚ ਸੰਭਵ ਬਣਾਉਣ ਦੀ ਕੋਸ਼ਿਸ਼ ਕਰਨਗੇ।