Consumption of Salt: ਨਮਕ ਦੀ ਜ਼ਿਆਦਾ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋ ਸਕਦੀ ਹੈ। ਹਰ ਵਿਅਕਤੀ ਨੂੰ ਇੱਕ ਦਿਨ ‘ਚ ਪੰਜ ਗ੍ਰਾਮ ਤੋਂ ਵੱਧ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੇ ਹਾਈਪਰਟੈਨਸ਼ਨ ਤੋਂ ਪੀੜਤ ਲੋਕਾਂ ਨੂੰ ਪ੍ਰਤੀ ਦਿਨ ਸਿਰਫ 1.5 ਗ੍ਰਾਮ ਨਮਕ ਦਾ ਸੇਵਨ ਕਰਨਾ ਚਾਹੀਦਾ ਹੈ।
ਭਾਰਤ ‘ਚ ਲੱਖਾਂ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ। ਇਹ ਅੰਕੜਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਇਹ ਸਮੱਸਿਆ ਹਰ ਉਮਰ ਦੇ ਲੋਕਾਂ ਨੂੰ ਹੈ। ਖ਼ਰਾਬ ਲਾਈਫਸਟਾਈਲ, ਗੈਰ-ਸਿਹਤਮੰਦ ਖੁਰਾਕ ਅਤੇ ਤਣਾਅ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ ਜੋ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧਾਉਂਦਾ ਹੈ। ਇਸ ਦਾ ਮੁੱਖ ਕਾਰਨ ਜ਼ਿਆਦਾ ਲੂਣ ਦਾ ਸੇਵਨ ਵੀ ਹੈ।
ਅਮਰੀਕਨ ਜਰਨਲ ਆਫ ਕਲੀਨਿਕਲ ਨਿਊਟ੍ਰੀਸ਼ਨ ਦੇ ਇੱਕ ਅਧਿਐਨ ਮੁਤਾਬਕ, ਹਰੇਕ ਕਿਸਮ ਦੇ ਭੋਜਨ ਵਿੱਚ ਆਮ ਤੌਰ ‘ਤੇ 3.8 ਗ੍ਰਾਮ ਨਮਕ ਹੁੰਦਾ ਹੈ, ਜੋ ਖਾਣ ਤੋਂ ਬਾਅਦ ਖੂਨ ਦੀਆਂ ਨਾੜੀਆਂ ਦੇ ਖੁੱਲ੍ਹਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।
ਖਾਣੇ ‘ਚ ਬਹੁਤ ਜ਼ਿਆਦਾ ਲੂਣ ਦੀ ਵਰਤੋਂ ਕਰਨ ਨਾਲ ਨਾੜਾਂ ਤੰਗ ਹੋ ਜਾਂਦੀਆਂ ਹਨ ਅਤੇ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਖਾਣਾ ਖਾਣ ਦੇ ਅੱਧੇ ਘੰਟੇ ਬਾਅਦ ਹੀ ਇਹ ਹਾਲਤ ਹੋਣ ਲੱਗਦੀ ਹੈ। ਖਾਣੇ ‘ਚ ਨਮਕ ਦਾ ਸੇਵਨ ਬਲੱਡ ਪ੍ਰੈਸ਼ਰ, ਹਾਈਪਰਟੈਨਸ਼ਨ ਅਤੇ ਦਿਲ ਦੀਆਂ ਆਮ ਬਿਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ। ਕਿਸੇ ਵੀ ਵਿਅਕਤੀ ਨੂੰ ਪੂਰੇ ਦਿਨ ਵਿੱਚ ਕਿਸੇ ਵੀ ਹਾਲਤ ਵਿੱਚ ਪੰਜ ਗ੍ਰਾਮ ਤੋਂ ਵੱਧ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੂਰੇ ਦਿਨ ਵਿੱਚ ਲਗਪਗ ਦੋ ਗ੍ਰਾਮ ਨਮਕ ਤੁਹਾਡੇ ਸਰੀਰ ਵਿੱਚ ਜਾਵੇ।
ਅਮਰੀਕਨ ਹਾਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ ਤੋਂ ਪੀੜਤ ਲੋਕਾਂ ਲਈ ਰੋਜ਼ਾਨਾ 1.5 ਗ੍ਰਾਮ ਤੋਂ ਵੱਧ ਨਮਕ ਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ। ਇਸ ਦੇ ਨਾਲ ਹੀ WHO ਦਾ ਇਹ ਵੀ ਕਹਿਣਾ ਹੈ ਕਿ ਪੰਜ ਗ੍ਰਾਮ ਨਮਕ (ਇੱਕ ਚੌਥਾਈ ਚਮਚ ਨਮਕ) ਵਿੱਚ ਦੋ ਗ੍ਰਾਮ ਸੋਡੀਅਮ ਹੁੰਦਾ ਹੈ। ਕਿਸੇ ਵੀ ਬਾਲਗ ਵਿਅਕਤੀ ਨੂੰ ਰੋਜ਼ਾਨਾ ਦੋ ਗ੍ਰਾਮ ਤੋਂ ਵੱਧ ਸੋਡੀਅਮ ਨਹੀਂ ਖਾਣਾ ਚਾਹੀਦਾ।
ਇਸ ਗੱਲ ਦਾ ਵੀ ਧਿਆਨ ਰੱਖਣ ਚਾਹਿਦਾ ਹੈ ਕਿ ਤੁਸੀਂ ਦਿਨ ‘ਚ ਕਿੰਨਾ ਸੋਡੀਅਮ ਲੈ ਰਹੇ ਹੋ। ਜੇਕਰ ਤੁਸੀਂ ਆਪਣੇ ਭੋਜਨ ਵਿੱਚ ਨਮਕ ਦੀ ਵਰਤੋਂ ਨੂੰ ਘੱਟ ਕਰਦੇ ਹੋ, ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਅਤੇ ਇੱਕ ਸਿਹਤਮੰਦ ਜੀਵਨ ਦਾ ਆਨੰਦ ਮਾਣ ਸਕਦੇ ਹੋ।