Rupinder Handa New Song: ਰੁਪਿੰਦਰ ਹਾਂਡਾ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਹੋਈ ਫੇਮਸ ਸਿੰਗਰ ਹੈ। ਉਸਨੇ ਹੁਣ ਤੱਖ ਆਪਣੀਆਂ ਚਾਰ ਐਲਬਮਾਂ ਰਿਲੀਜ਼ ਕੀਤੀਆਂ ਹਨ, ਜਿਸ ਵਿੱਚ Return of Rupinder Handa ਤੇ ਕਈ ਹੋਰ ਸ਼ਾਮਲ ਹਨ। ਹਾਲ ਹੀ ‘ਚ ਉਸ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਰਿਲੀਜ਼ ਕੀਤਾ ਹੈ।
ਪੋਸਟਰ ‘ਚ ਜੈਕੇਟ ਨਾਲ ਹਾਂਡਾ ਦਾ ਲੁੱਕ ਕਾਫੀ ਸ਼ਾਨਦਾਰ ਨਜ਼ਰ ਆ ਰਿਹਾ ਹੈ ਤੇ ਸਿਰ ‘ਤੇ ਪਹਿਨਿਆ ਸਕਾਰਫ਼ ਵੀ ਉਸ ਦੀ ਲੁੱਕ ਨੂੰ ਚਾਰ ਚੰਨ ਲਾ ਰਿਹਾ ਹੈ। ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੈਪਸ਼ਨ ਦੇ ਨਾਲ ਪੋਸਟਰ ਸਾਂਝਾ ਕੀਤਾ ਹੈ, “No Fear One Min Music 16 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ।”
ਇਸ ਗਾਣੇ ਨੂੰ ਰੁਪਿੰਦਰ ਹਾਂਡਾ ਨੇ ਗਾਇਆ ਹੈ, ਜਦੋਂਕਿ ਕਿ ਇਸ ਨੂੰ ਮਿਊਜ਼ਿਕ ਲਵਲੀ ਅਖ਼ਤਰ ਨੇ ਦਿੱਤਾ ਹੈ। ਗਾਣੇ ਦੇ ਲਿਰਿਕਸ ਖਰੇ ਆਲਾ ਗੋਪੀ ਦੇ ਲਿੱਕੇ ਹਨ। ਦੱਸ ਦਈਏ ਕਿ ਰੁਪਿੰਦਰ ਹਾਂਡਾ ਦੇ ਗਾਣੇ ਸਰਦਾਰ ਦੀ ਰਾਣੀ, ਸ਼ੋਕੀਨ ਕੁੜੀਆਂ, ਪਰਵਾਹ ਨੀ ਕਰੀਦੀ, ਧੜਕਣ, ਸਰਦਾਰ ‘ਤੇ ਮਰਦੀ ਲੋਕਾਂ ਨੂੰ ਖੂਬ ਪਸੰਦ ਆਏ ਹਨ।
ਰੁਪਿੰਦਰ ਹਾਂਡਾ ਆਪਣੇ ਗੀਤ ਸਾਹਾਂ ਦੇ ਵਿਚ, ਸਾਡੀ ਵਾਰੀ ਅਤੇ ਫੋਰਹੇਡ ਕਰਕੇ ਇੱਕ ਵਾਰ ਫਿਰ ਸੁਰਖੀਆਂ ‘ਚ ਆਈ। ਪੋਸਟਰ ਨੂੰ ਦੇਖਣ ਤੋਂ ਬਾਅਦ ਫੈਨਸ ਉਸ ਦੇ ਨਵੇਂ ਗੀਤ ਨੂੰ ਲੈ ਕੇ ਉਤਸ਼ਾਹਿਤ ਹੋ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h