Mukesh Ambani: ਮੁਕੇਸ਼ ਅੰਬਾਨੀ (Mukesh Ambani) ਤੇ ਗੌਤਮ ਅੰਡਾਨੀ (gautam Adani) ਦੇਸ਼ ਦੇ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ‘ਚ ਗਿਣੇ ਜਾਂਦੇ ਹਨ।ਅੱਜ ਇਨ੍ਹਾਂ ਦੀਆਂ ਕੰਪਨੀਆਂ ‘ਚ ਦੇਸ਼-ਦੁਨੀਆ ਦੇ ਲੱਖਾਂ ਲੋਕ ਕੰਮ ਕਰ ਰਹੇ ਹਨ।ਹਾਲਾਂਕਿ, ਇਨਾਂ੍ਹ ਦੀਆਂ ਕੰਪਨੀਆਂ ਦੇ ਇਲਾਵਾ ਇਨਾਂ੍ਹ ਦੇ ਘਰਾਂ ‘ਚ ਵੀ ਹਜ਼ਾਰਾਂ ਲੋਕ ਕੰਮ ਕਰਦੇ ਹਨ।ਸਭ ਤੋਂ ਵੱਡੀ ਗੱਲ ਕਿ ਅੰਬਾਨੀ ਤੇ ਅਡਾਨੀ ਦੇ ਘਰਾਂ ‘ਚ ਕੰਮ ਕਰਨ ਵਾਲੇ ਨੌਕਰ ਉਨ੍ਹਾਂ ਆਮ ਨੌਕਰਾਂ ਵਰਗੇ ਨਹੀਂ ਹੁੰਦੇ ਹਨ, ਜਿਨ੍ਹਾਂ ਦੀ ਸੈਲਰੀ (Gautam Adani House job) ਸਿਰਫ਼ ਕੁਝ ਹਜ਼ਾਰ ਰੁਪਏ ਹੁੰਦੀ ਹੈ।ਦਰਅਸਲ, ਇੱਥੇ ਕੰਮ ਕਰਨ ਵਾਲਿਆਂ ਘਰ ਦੇ ਨੌਕਰ ਵੀ ਲੱਖਾਂ ‘ਚ ਸੈਲਰੀ ਲੈਂਦੇ ਹਨ।ਸੈਲਰੀ ਦੇ ਨਾਲ ਨਾਲ ਉਨ੍ਹਾਂ ਨੂੰ ਹਰ ਉਹ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ, ਜੋ ਇਕ ਕਾਪਰੇਟ ਇੰਪਲਾਏ ਨੂੰ ਦਿੱਤੀਆਂ ਜਾਂਦੀਆਂ ਹਨ।
ਅੰਬਾਨੀ ਦੇ ਘਰ ‘ਚ ਨੌਕਰਾਂ ਦੀ ਸੈਲਰੀ: ਮੀਡੀਆ ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਦੇ ਘਰ ‘ਚ ਕਰੀਬ 600 ਤੋਂ 700 ਨੌਕਰ ਕੰਮ ਕਰਦੇ ਹਨ।ਇਨ੍ਹਾਂ ‘ਚ ਜਿਆਦਾਤਰ ਦੀ ਸੈਲਰੀ 2 ਲੱਖ ਤੋਂ ਉੱਪਰ ਹੈ।ਇਸਦੇ ਨਾਲ ਹੀ ਇਨ੍ਹਾਂ ਨੂੰ ਇਕ ਕਾਪਰੇਟ ਇੰਪੁਲਾਏ ਦੀ ਤਰ੍ਹਾਂ ਮੈਡੀਕਲ ਇੰਸ਼ੁਰੈਂਸ ਵਰਗੀਆਂ ਚੀਜ਼ਾਂ ਵੀ ਮਿਲਦੀਆਂ ਹਨ।ਹਾਲਾਂਕਿ, ਅੰਬਾਨੀ ਦੇ ਘਰ ‘ਚ ਅਜਿਹੇ ਹੀ ਕਿਸੇ ਨੂੰ ਨੌਕਰੀ ਵੀ ਨਹੀਂ ਮਿਲਦੀ, ਦੂਜੇ ਪਾਸੇ ਨੌਕਰੀ ਪਾਉਣ ਲਈ ਤੁਹਾਨੂੰ ਕਠਿਨ ਪ੍ਰੀਖਿਆ ਤੇ ਇੰਟਰਵਿਊ ਰਾਊਂਡ ਪਾਸ ਕਰਨਾ ਹੁੰਦਾ ਹੈ।
ਸਭ ਤੋਂ ਵੱਡੀ ਗੱਲ ਕਿ ਤੁਸੀਂ ਜੋ ਵੀ ਨੌਕਰੀ ਅੰਬਾਨੀ ਦੇ ਘਰ ‘ਚ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਘੱਟ ਤੋਂ ਘੱਟ ਉਸ ਨਾਲ ਰਿਲੇਟੇਡ ਕੋਈ ਸਰਟੀਫਿਕੇਟ ਜਾਂ ਕੋਰਸ ਦੀ ਡਿਗਰੀ ਹੋਵੇ।ਜਿਵੇਂ ਤੁਸੀਂ ਅੰਬਾਨੀ ਦੇ ਘਰ ਦੇ ਕਿਚਨ ‘ਚ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸ਼ੈਫ ਦਾ ਸਰਟੀਫਿਕੇਟ ਹੋਵੇ, ਡ੍ਰਾਈਵਰ ਬਣਨਾ ਚਾਹੁੰਦੇ ਹੋ ਤਾਂ ਡ੍ਰਾਈਵਿੰਗ ‘ਚ ਚੰਗਾ ਅਨੁਭਵ ਹੈ, ਮੈਨੇਜਮੈਂਟ ‘ਚ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਉਸਦੀ ਡਿਗਰੀ ਹੋਵੇ।ਇੱਥੋਂ ਤੱਕ ਕਿ ਝਾੜੂ ਪੋਚਾ ਤੇ ਬਰਤਨ ਸਾਫ ਕਰਨ ਵਾਲਿਆਂ ਦੀ ਵੀ ਅੰਬਾਨੀ ਦੇ ਘਰ ‘ਚ ਰੱਖਣ ਤੋਂ ਪਹਿਲਾਂ ਉਨ੍ਹਾਂ ਦੀ ਚੰਗੀ ਜਾਂਚ ਪੜਤਾਲ ਕੀਤੀ ਜਾਂਦੀ ਹੈ।
ਅਡਾਨੀ ਦੇ ਘਰ ‘ਚ ਕਿਵੇਂ ਮਿਲਦੀ ਹੈ ਨੌਕਰੀ : ਗੌਤਮ ਅਡਾਨੀ ਇਸ ਸਮੇਂ ਦੇਸ਼ ਦੇ ਸਭ ਤੋਂ ਅਮੀਰ ਆਦਮੀ ਹਨ।24 ਜੂਨ 1962 ਨੂੰ ਅਹਿਮਦਾਬਾਦ ਦੇ ਗੁਜਰਾਤੀ ਜੈਨ ਪਰਿਵਾਰ ‘ਚ ਜਨਮੇ ਗੌਤਮ ਅਡਾਨੀ ਅੱਜ ਜੋ ਕੁਝ ਹੈ ਆਪਣੇ ਦਮ ‘ਤੇ ਹੈ।ਅੱਜ ਦੁਨੀਆ ਭਰ ‘ਚ ਅਜਿਹੇ ਲੋਕਾਂ ਦੀ ਭਰਮਾਰ ਹੈ ਜੋ ਅਡਾਨੀ ਪਰਿਵਾਰ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ।ਹੋਟਲ ਮੈਨੇਜਮੈਂਟ ਤੇ ਹਾਸਪਿਟੈਲਿਟੀ ਦੀ ਪੜਾਈ ਕਰਨ ਵਾਲੇ ਨੌਜਵਾਨਾਂ ਦਾ ਸਪਨਾ ਹੁੰਦਾ ਹੈ ਕਿ ਉਹ ਇਨ੍ਹਾਂ ਅਮੀਰ ਘਰਾਂ ‘ਚ ਇੱਕ ਵਾਰ ਨੌਕਰੀ ਕਰੋ ਹਾਲਾਂਕਿ, ਇੱਥੇ ਇੰਨੀ ਆਸਾਨੀ ਨਾਲ ਨੌਕਰੀ ਨਹੀਂ ਮਿਲਦੀ।
ਮੀਡੀਆ ‘ਚ ਛਪੀਆਂ ਖਬਰਾਂ ਮੁਤਾਬਕ ਅਡਾਨੀ ਪਰਿਵਾਰ ਆਪਣੇ ਇੱਥੇ ਜਿਆਦਾਤਰ ਕਰਮਚਾਰੀਆਂ ਨੂੰ ਏਜੰਸੀਆਂ ਦੇ ਰਾਹੀਂ ਹਾਇਰ ਕਰਦੇ ਹਨ।
ਕਿਉਂ ਕਿ ਏਜੰਸੀਆਂ ਕਿਸੇ ਨੂੰ ਵੀ ਅਜਿਹੇ ਅਮੀਰ ਘਰਾਂ ‘ਚ ਭੇਜਣ ਤੋਂ ਪਹਿਲਾਂ ਉਸ ਆਦਮੀ ਦੀ ਪੂਰੀ ਜਾਂਚ ਕਰਦੇ ਕਰਦੀਆਂ ਹਨ।ਉਸਦਾ ਪੂਰਾ ਬੈਕਗ੍ਰਾਊਂਡ ਚੈੱਕ ਕਰਦੀ ਹੈ ਤੇ ਇਹ ਤੈਅ ਕਰਦੀ ਹੈ ਕਿ ਕੀ ਇਹ ਆਦਮੀ ਅਡਾਨੀ ਪਰਿਵਾਰ ਦੇ ਘਰ’ਚ ਕੰਮ ਕਰਨ ਦੇ ਲਾਇਕ ਹੈ ਜਾਂ ਨਹੀਂ।ਜਦੋਂ ਕਿ ਜੇਕਰ ਅਸੀਂ ਅਡਾਨੀ ਪਰਿਵਾਰ ਦੇ ਘਰ ‘ਚ ਨੌਕਰੀ ਨੂੰ ਮਿਲਣ ਵਾਲੀ ਸੈਲਰੀ ਦੀ ਗੱਲ ਕਰੀਏ ਤਾਂ ਇਥੇ ਵੀ ਇਨਾਂ੍ਹ ਦੀ ਸੈਲਰੀ ਲੱਖਾਂ ‘ਚ ਹੈ।ਕੁਝ ਜੋ ਸਭ ਤੋਂ ਖਾਸ ਤੇ ਵਿਸ਼ਵਾਸਪਾਤਰ ਅਡਾਨੀ ਪਰਿਵਾਰ ਦੇ ਨੌਕਰ ਹਨ ਉਨ੍ਹਾਂ ਨੂੰ ਤਾਂ ਕਈ ਲੱਖ ਰੁਪਏ ਮਹੀਨੇ ਦੇ ਮਿਲਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h