ਮਿਹਨਤ ਅਤੇ ਲਗਨ ਦੀ ਬਦੌਲਤ ਇਨਸਾਨ ਕੁਝ ਵੀ ਹਾਸਲ ਕਰ ਸਕਦਾ ਹੈ।ਕੁਝ ਅਜਿਹਾ ਹੀ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੇ ਪਾਂਗਰੀ ਧੰਨਕੁਟੇ ਪਿੰਡ ਸਮਾਧਾਨ ਕਾਂਬਲੇ ਨੇ ਕਰ ਦਿਖਾਇਆ ਹੈ।ਸਮਾਧਾਨ ਕਾਂਬਲੇ ਉੱਚ ਸਿੱਖਿਆ ਦੇ ਲਈ ਆਸਟ੍ਰੇਲੀਆ ‘ਚ ਮੇਲਬਰਨ ਕਾਲਜ ਜਾ ਰਹੇ ਹਨ।ਇਸਦੇ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ 1 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ।
ਸਮਾਧਾਨ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਬਹੁਤ ਸ਼ੌਕ ਸੀ।ਉਨ੍ਹਾਂ ਨੇ ਹਾਲ ਹੀ ‘ਚ ਸਿੰਘਗੜ ਅਕੈਡਮੀ ਆਫ ਇੰਜੀਨੀਅਰਿੰਗ ਪੁਣੇ ਤੋਂ ਬੀਈ ਸਿਵਿਲ ਇੰਜੀਨੀਅਰਿੰਗ ‘ਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ।ਹੁਣ ਉਹ ਅੱਗੇ ਦੀ ਪੜਾਈ ਦੇ ਲਈ ਆਸਟ੍ਰੇਲੀਆ ‘ਚ ਮੇਲਬਰਨ ਕਾਲਜ ਜਾ ਰਹੇ ਹਨ।ਦੱਸਣਯੋਗ ਹੈ ਕਿ ਸਮਾਧਾਨ ਦੇ ਘਰ ਦੀ ਸਥਿਤੀ ਕੋਈ ਠੀਕ ਨਹੀਂ ਸੀ।ਉਨ੍ਹਾਂ ਨੇ ਮਾਤਾ-ਪਿਤਾ ਖੇਤ ‘ਚ ਕੰਮ ਕਰਦੇ ਹਨ।5 ਏਕੜ ਦੀ ਫਸਲ ਹੈ, ਜੋ ਨਦੀ ਕਿਨਾਰੇ ਹੈ।ਇਸਦੇ ਚਲਦਿਆਂ ਮਾਨਸੂਨ ‘ਚ ਅਕਸਰ ਫਸਲ ਬਰਬਾਦ ਹੋ ਜਾਂਦੀ ਹੈ।
ਮਾਂ ਖੇਤਾਂ ‘ਚ ਕਰਦੀ ਹੈ ਮਜ਼ਦੂਰੀ
ਸਮਾਧਾਨ ਦੀ ਮਾਂ ਕਿਸੇ ਹੋਰ ਦੇ ਖੇਤ’ਚ ਮਜ਼ਦੂਰੀ ਦਾ ਕੰਮ ਕਰਦੀ ਸੀ, ਜਦੋਂ ਕਿ ਉਸਦੇ ਪਿਤਾ ਨੇ ਗੁਆਂਢi ਪਿੰਡ ‘ਚ ਚਾਰ ਏਕੜ ਦਾ ਖੇਤ ਖ੍ਰੀਦਿਆ ਸੀ ਪਰ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਉਚ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਵੀ ਵੇਚ ਦਿੱਤਾ।
ਪਿਤਾ ਨੇ ਆਰਥਿਕ ਸਥਿਤੀ ਨੂੰ ਵਿਚਾਲੇ ਨਹੀਂ ਆਉਣ ਦਿੱਤਾ: ਸਮਾਧਾਨ ਦੀਆਂ ਪੰਜ ਭੈਣਾਂ ਹਨ, ਸਾਰੀਆਂ ਨੇ ਉਚ ਸਿਖਿਆ ਹਾਸਲ ਕੀਤੀ ਹੈ।ਸਮਾਧਾਨ ਦੇ ਪਿਤਾ ਕਦੇ ਸਕੂਲ ਨਹੀਂ ਗਏ, ਉਨ੍ਹਾਂਦੀ ਮਾਂ ਵੀ ਸਿਰਫ ਚਾਰ ਜਮਾਤਾਂ ਪੜੀ ਹੈ।ਸਮਾਧਾਨ ਦੇ ਪਿਤਾ ਉਤਮ ਕਾਂਬਲੇ ਨੇ ਦੱਸਿਆ ਕਿ ਉਹ ਪੜੇ ਲਿਖੇ ਨਹੀਂ ਹਨ, ਪਰ ਉਨਾਂ੍ਹ ਦੀ ਪ੍ਰਬਲ ਇੱਛਾ ਸੀ ਕਿ ਬੱਚੇ ਸਿੱਖਣ ਤੇ ਵੱਡੇ ਹੋਣ।ਇਸ ਲਈ ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਦੇ ਲਈ ਪੈਸਿਆਂ ਦੀਆਂ ਕਮੀਆਂ ਕਦੇ ਨਹੀਂ ਹੋਣ ਦਿੱਤੇ।
ਸਮਾਧਾਨ ਨੇ ਆਪਣੇ ਮਾਤਾ-ਪਿਤਾ ਦੀ ਮਿਹਨਤ ਨੂੰ ਬੇਕਾਰ ਨਹੀਂ ਹੋਣ ਦਿੱਤਾ, ਸਖ਼ਤ ਮਿਹਨਤ ਨਾਲ ਪੜ੍ਹਾਈ ਕਰਕੇ ਸਫਲਤਾ ਹਾਸਿਲ ਕੀਤੀ ਹੈ।ਹੁਣ ਭਾਰਤ ਸਰਕਾਰ ਵਲੋਂ ਵਿਦੇਸ਼ ‘ਚ ਉਚ ਸਿੱਖਿਆ ਦੇ ਲਈ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਲਈ ਚੁਣਿਆ ਗਿਆ।ਉਨ੍ਹਾਂ ਨੂੰ ਆਸਟ੍ਰੇਲੀਆ ਦੇ ਮੈਲਬਰਨ ਕਾਲਜ ਦੇ ਮਾਸਟਰ ਆਫ ਸਿਵਿਲ ਇੰਜੀਨੀਅਰਿੰਗ ਬਿਜ਼ਨੈਸ ਕੋਰਸ ਦੇ ਲਈ ਪ੍ਰਵੇਸ ਮਿਲਿਆ ਹੈ।ਦੋ ਸਾਲ ਦੇਇਸ ਕੋਰਸ ਦਾ ਪੂਰਾ ਖਰਚ ਭਾਰਤ ਸਰਕਾਰ ਦੀ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਦੇ ਅਧੀਨ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h







