Advance Booking of Avatar 2: ਜੇਮਸ ਕੈਮਰਨ ਦੀਆਂ ਫਿਲਮਾਂ ਦਾ ਸਿਰਫ ਹਾਲੀਵੁੱਡ ਹੀ ਨਹੀਂ ਸਗੋਂ ਭਾਰਤ ਦੇ ਫੈਨਸ ਵੀ ਉਨ੍ਹਾਂ ਦੀਆਂ ਫਿਲਮਾਂ ਦਾ ਇੰਤਜ਼ਾਰ ਕਰਦੇ ਹਨ। ਭਾਰਤੀ ਫੈਨਸ ਕਾਫੀ ਸਮੇਂ ਤੋਂ ‘ਅਵਤਾਰ: ਦ ਵੇ ਆਫ ਵਾਟਰ’ ਦੀ ਉਡੀਕ ਕਰ ਰਹੇ ਹਨ। ਆਖਿਰਕਾਰ 13 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਫਿਲਮ ਦਾ ਦੂਜਾ ਭਾਗ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਨੂੰ ਲੈ ਕੇ ਲੋਕਾਂ ‘ਚ ਕ੍ਰੇਜ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ 3 ਦਿਨਾਂ ‘ਚ ਫਿਲਮ ਦੀ ਐਡਵਾਂਸ ਬੁਕਿੰਗ ‘ਚ 15,000 ਟਿਕਟਾਂ ਵਿਕ ਗਈਆਂ।
ਆਸਕਰ ਵਿੰਨਰ ਫਿਲਮ ‘ਅਵਤਾਰ’ ਦੇ ਦੂਜੇ ਭਾਗ ਦਾ ਦਰਸ਼ਕਾਂ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਰਿਹਾ। ਇਹ ਫਿਲਮ 16 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫਿਲਮ ਦੀ ਐਡਵਾਂਸ ਬੁਕਿੰਗ ਰਿਕਾਰਡ ਬਣਾ ਰਹੀ ਹੈ। 3 ਦਿਨਾਂ ‘ਚ 45 ਸਕ੍ਰੀਨਜ਼ ਲਈ ਫਿਲਮ ਦੀਆਂ 15,000 ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਯਾਨੀ ਫਿਲਮ ਨੂੰ ਭਾਰਤ ‘ਚ ਵੀ ਬੰਪਰ ਓਪਨਿੰਗ ਮਿਲਣ ਦੀ ਉਮੀਦ ਹੈ।
View this post on Instagram
ਫਿਲਮ ਦੇ ਦੂਜੇ ਪਾਰਟ ‘ਚ ਫੈਨਸ ਪੰਡੋਰਾ ਦੀ ਦੁਨੀਆ ਨੂੰ ਦੇਖਣ ਲਈ ਉਤਸੁਕ ਹਨ। ਜੇਮਸ ਦੀਆਂ ਫਿਲਮਾਂ ਦਾ ਜਾਦੂ ਖਾਸ ਤੌਰ ‘ਤੇ ਭਾਰਤੀ ਬਾਕਸ ਆਫਿਸ ‘ਤੇ ਦੇਖਣ ਨੂੰ ਮਿਲਦਾ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਭਾਰਤ ‘ਚ ਚੰਗਾ ਕਾਰੋਬਾਰ ਕਰੇਗੀ ਅਤੇ ਹੋਰ ਫਿਲਮਾਂ ਨੂੰ ਸਖ਼ਤ ਟੱਕਰ ਦੇਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h