Health Benefits of Pomegranate: ਅਨਾਰ ਨੂੰ ਆਪਣੇ ਸਿਹਤ ਲਾਭਾਂ ਲਈ ਸਾਲਾਂ ਤੋਂ ਵਰਤਿਆ ਜਾਂਦਾ ਹੈ। ਆਧੁਨਿਕ ਵਿਗਿਆਨ ਨੇ ਪਾਇਆ ਹੈ ਕਿ ਅਨਾਰ ਦਿਲ ਦੀ ਰੱਖਿਆ (Heart Health) ਕਰਦਾ ਹੈ ਤੇ ਕੈਂਸਰ ਦੇ ਖ਼ਤਰੇ (risk of cancer) ਨੂੰ ਘਟਾਉਂਦਾ ਹੈ। ਅਨਾਰ ਐਂਟੀਆਕਸੀਡੈਂਟਸ ਅਤੇ ਫਲੇਵੋਨੋਇਡਸ ਨਾਲ ਭਰਪੂਰ ਹੁੰਦੇ ਹਨ, ਇਹ ਦੋਵੇਂ ਤੁਹਾਡੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਜਾਣੇ ਜਾਂਦੇ ਹਨ।
ਅਨਾਰ ਤੋਂ ਸਾਨੂੰ ਕਈ ਤਰ੍ਹਾਂ ਦੇ ਸਿਹਤ ਲਾਭ ਮਿਲਦੇ ਹਨ। ਇਸ ਦੇ ਬਾਵਜੂਦ ਅਸੀਂ ਅਕਸਰ ਚੰਗੇ ਅਨਾਰ ਖਰੀਦਣ ‘ਚ ਗਲਤੀ ਕਰਦੇ ਹਾਂ। ਕਈ ਵਾਰ ਸਾਨੂੰ ਅਜਿਹੇ ਅਨਾਰ ਮਿਲ ਜਾਂਦੇ ਹਨ, ਜੋ ਨਾ ਤਾਂ ਮਿੱਠੇ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਵਿਚ ਰਸ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਚੰਗੇ ਅਨਾਰ ਦੀ ਪਛਾਣ ਕਿਵੇਂ ਕਰ ਸਕਦੇ ਹੋ।
ਇੱਕ ਚੰਗੇ ਅਨਾਰ ਦੀ ਪਛਾਣ ਕਿਵੇਂ ਕਰੀਏ
1. ਅਨਾਰ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਫਲ ਦਾ ਛਿਲਕਾ ਨਰਮ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਨਾਰ ਦੇ ਆਕਾਰ ਤੇ ਭਾਰ ਵੱਲ ਧਿਆਨ ਦਿਓ। ਤੁਸੀਂ ਜੋ ਵੀ ਅਨਾਰ ਚੁਣਦੇ ਹੋ, ਉਹ ਭਾਰੀ ਹੋਣਾ ਚਾਹੀਦਾ ਹੈ। ਅਜਿਹੇ ਅਨਾਰ ‘ਚ ਜੂਸ ਜ਼ਿਆਦਾ ਹੁੰਦਾ ਹੈ।
2. ਅਨਾਰ ਦੇ ਰੰਗ ਨੂੰ ਦੇਖ ਕੇ ਭੁਲੇਖਾ ਨਾ ਪਾਓ। ਇਸਦਾ ਰੰਗ ਹਲਕੇ ਗੁਲਾਬੀ ਤੋਂ ਚਮਕਦਾਰ ਲਾਲ ਦੇ ਵਿਚਕਾਰ ਹੋ ਸਕਦਾ ਹੈ। ਨਾਲ ਹੀ, ਅਨਾਰ ਦੇ ਸਿਖਰ ‘ਤੇ ਤਰੇੜਾਂ ਬਾਰੇ ਚਿੰਤਾ ਨਾ ਕਰੋ, ਇਸ ਨਾਲ ਫਲ ਨੂੰ ਕੋਈ ਫਰਕ ਨਹੀਂ ਪੈਂਦਾ।
3. ਅਨਾਰ ਦੀ ਮਹਿਕ ਤੋਂ ਹੀ ਦੱਸਿਆ ਜਾ ਸਕਦਾ ਹੈ ਕਿ ਇਹ ਮਿੱਠਾ ਹੈ ਜਾਂ ਨਹੀਂ। ਜੇਕਰ ਅਨਾਰ ‘ਚੋਂ ਖੂਸ਼ਬੂ ਨਹੀਂ ਆ ਰਹੀ ਹੈ ਤਾਂ ਇਸ ਨੂੰ ਦਬਾ ਕੇ ਦੇਖੋ।
4. ਅਨਾਰ ਨੂੰ ਏਅਰ ਟਾਈਟ ਕੰਟੇਨਰ ‘ਚ ਸਟੋਰ ਕਰੋ ਅਤੇ ਫਰਿੱਜ ‘ਚ ਰੱਖੋ। ਇਸ ਕਾਰਨ ਅਨਾਰ ਜ਼ਿਆਦਾ ਦੇਰ ਤੱਕ ਰਹਿੰਦਾ ਹੈ ਅਤੇ ਖਰਾਬ ਨਹੀਂ ਹੁੰਦਾ।
ਸਰਦੀਆਂ ‘ਚ ਰੋਜ਼ਾਨਾ ਅਨਾਰ ਖਾਣ ਦੇ ਫਾਇਦੇ:- ਅਨਾਰ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਸ ਨੂੰ ਰੋਜ਼ਾਨਾ ਖਾਣ ਨਾਲ ਸਰੀਰ ਨੂੰ ਲਾਭ ਮਿਲਦਾ ਹੈ ਜਿਵੇਂ ਕਿ ਇਮਿਊਨਿਟੀ ਬੂਸਟ, ਚੰਗਾ ਪਾਚਨ, ਘੱਟ ਬਲੱਡ ਪ੍ਰੈਸ਼ਰ, ਘੱਟ ਤਣਾਅ ਪੱਧਰ, ਮਜ਼ਬੂਤ ਹੱਡੀਆਂ ਆਦਿ।
Disclaimer: ਇਸ ਜਾਣਕਾਰੀ ਦੀ ਸ਼ੁੱਧਤਾ, ਸਮਾਂਬੱਧਤਾ ਅਤੇ ਸੱਚਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਇਸ ਦੀ ਨੈਤਿਕ ਜ਼ਿੰਮੇਵਾਰੀ Pro Punjab TV ਦੀ ਨਹੀਂ। ਅਸੀਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਕੋਈ ਵੀ ਉਪਾਅ ਅਜ਼ਮਾਉਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h