FIFA World Cup 2022 and Lionel Messi: ਕਤਰ ਵਿੱਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ 2022 ‘ਚ ਸ਼ਨੀਵਾਰ ਦੇਰ ਰਾਤ ਅਰਜਨਟੀਨਾ ਅਤੇ ਮੈਕਸੀਕੋ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਅਰਜਨਟੀਨਾ ਦੀ ਟੀਮ ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਮੈਕਸੀਕੋ ਨੂੰ 2-0 ਨਾਲ ਹਰਾਇਆ। ਟੀਮ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਨੇ ਅਰਜਨਟੀਨਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਮੈਚ ਦਾ ਪਹਿਲਾ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਇਸ ਦੇ ਨਾਲ ਹੀ ਮੇਸੀ ਨੇ ਇੱਕ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ।
ਦਰਅਸਲ ਸਾਊਦੀ ਅਰਬ ਤੋਂ ਪਹਿਲਾ ਮੈਚ ਹਾਰਨ ਤੋਂ ਬਾਅਦ ਅਰਜਨਟੀਨਾ ਲਈ ਇਹ ਮੈਚ ਬਹੁਤ ਮਹੱਤਵਪੂਰਨ ਸੀ। ਇਸ ਮੈਚ ਦੇ ਪਹਿਲੇ ਅੱਧ ‘ਚ ਦੋਵਾਂ ਟੀਮਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਕੋਈ ਗੋਲ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਇਕ ਵਾਰ ਫਿਰ ਉਲਟਫੇਰ ਦੀ ਸੰਭਾਵਨਾ ਪੈਦਾ ਹੋਣ ਲੱਗੀ ਪਰ ਕਪਤਾਨ ਲਿਓਨਲ ਮੇਸੀ ਨੇ ਟੀਮ ਨੂੰ ਇਸ ਸਥਿਤੀ ‘ਚੋਂ ਕੱਢਣ ਦਾ ਕੰਮ ਕੀਤਾ। 64ਵੇਂ ਮਿੰਟ ਵਿੱਚ ਮੇਸੀ ਨੇ ਇੱਕ ਸ਼ਾਨਦਾਰ ਸਕੌਪ ਮਾਰਿਆ ਜਿਸ ਨੇ ਤਿੰਨ ਮੈਕਸੀਕਨ ਖਿਡਾਰੀਆਂ ਅਤੇ ਇੱਥੋਂ ਤੱਕ ਕਿ ਗੋਲਕੀਪਰ ਨੂੰ ਵੀ ਮਾਤ ਦਿੱਤੀ ਅਤੇ ਗੇਂਦ ਸਿੱਧੀ ਗੋਲ ਪੋਸਟ ਵਿੱਚ ਚਲੀ ਗਈ।
WHAT A GOAL! 🔥🔥🔥
THE GOAT LIONEL MESSI 🐐#Qatar2022 #ArgentinavsMexico #LionelMessi pic.twitter.com/bj69pPzXSz
— Rupam Raihan (@rupam_raihan1) November 26, 2022
ਮੈਸੀ ਨੇ ਮੇਰਾਡੋਨਾ ਦੇ ਰਿਕਾਰਡ ਦੀ ਕੀਤੀ ਬਰਾਬਰੀ
ਮੇਸੀ ਇੱਥੇ ਹੀ ਨਹੀਂ ਰੁਕਿਆ, ਉਸਨੇ ਸਹੀ ਸਮੇਂ ‘ਤੇ ਨੌਜਵਾਨ ਖਿਡਾਰੀ ਐਂਜੋ ਫਰਨਾਂਡੀਜ਼ ਨੂੰ ਪਾਸ ਕੀਤਾ ਅਤੇ ਨੌਜਵਾਨ ਫਰਨਾਂਡੀਜ਼ ਨੇ ਇਹ ਮੌਕਾ ਨਹੀਂ ਗੁਆਇਆ। ਉਸ ਨੇ ਮੈਚ ਦੇ 87ਵੇਂ ਮਿੰਟ ਵਿੱਚ ਗੋਲ ਕਰਕੇ ਅਰਜਨਟੀਨਾ ਦੀ ਬੜ੍ਹਤ ਨੂੰ 2-0 ਤੱਕ ਵਧਾ ਦਿੱਤਾ, ਜੋ ਫੈਸਲਾਕੁੰਨ ਸਾਬਤ ਹੋਇਆ।
ਇਸ ਦੇ ਨਾਲ ਹੀ 64ਵੇਂ ਮਿੰਟ ‘ਚ ਕੀਤੇ ਗਏ ਗੋਲ ਦੀ ਮਦਦ ਨਾਲ ਮੈਸੀ ਨੇ ਫੀਫਾ ਵਿਸ਼ਵ ਕੱਪ ‘ਚ ਅਰਜਨਟੀਨਾ ਦੇ ਮਹਾਨ ਖਿਡਾਰੀ ਮਾਰਾਡੋਨਾ ਦੇ ਗੋਲ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਮੈਸੀ ਨੇ ਹੁਣ ਤੱਕ ਖੇਡੇ ਗਏ ਸਾਰੇ ਫੀਫਾ ਵਿਸ਼ਵ ਕੱਪਾਂ ਵਿੱਚ 8 ਗੋਲ ਕੀਤੇ ਹਨ। ਜੋ ਕਿ ਮੇਰਾਡੋਨਾ ਦੇ ਬਰਾਬਰ ਹੈ। ਜੇਕਰ ਮੇਸੀ ਅਗਲੇ ਮੈਚ ਵਿੱਚ ਗੋਲ ਕਰਦਾ ਹੈ ਤਾਂ ਉਹ ਮੇਰਾਡੋਨਾ ਨੂੰ ਪਛਾੜ ਕੇ ਅਰਜਨਟੀਨਾ ਲਈ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h