Singer Daler Mehndi Farm House Seal: ਗੁਰੂਗ੍ਰਾਮ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਪੰਜਾਬੀ ਗਾਇਕ ਦਲੇਰ ਮਹਿੰਦੀ (Punjabi Singer Daler Mehndi) ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਗੁਰੂਗ੍ਰਾਮ (Gurugram) ਦੇ ਸੋਹਨਾ ‘ਚ ਦਮਦਮਾ ਝੀਲ (Damdama Lake) ਨੇੜੇ ਬਣੇ 3 ਫਾਰਮ ਹਾਊਸਾਂ ਨੂੰ ਸੀਲ ਕਰ ਦਿੱਤਾ ਹੈ, ਜਿਨ੍ਹਾਂ ‘ਚੋਂ ਇੱਕ ਦਲੇਰ ਮਹਿੰਦੀ ਦਾ ਹੈ। ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ (DTCP) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਤਿੰਨੇ ਫਾਰਮ ਹਾਊਸ ਗੈਰ-ਕਾਨੂੰਨੀ ਤਰੀਕੇ ਨਾਲ ਬਣਾਏ ਗਏ ਹਨ। ਇਹ ਤਿੰਨੋਂ ਝੀਲ ਦੇ ਭੰਡਾਰ ਖੇਤਰ ‘ਚ ਬਣਾਈ ਗਈ ਹੈ।
ਅਣਅਧਿਕਾਰਤ ਉਸਾਰੀ
ਗੁਰੂਗ੍ਰਾਮ ਜ਼ਿਲ੍ਹਾ ਟਾਊਨ ਪਲਾਨਰ (ਡੀਟੀਪੀ) ਅਮਿਤ ਮਧੋਲੀਆ ਨੇ ਕਿਹਾ, ਇਹ ਫਾਰਮ ਹਾਊਸ ਝੀਲ ਦੇ ਭੰਡਾਰ ਖੇਤਰ ‘ਚ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਸੀ। ਇਨ੍ਹਾਂ ਨੂੰ ਅਰਾਵਲੀ ਰੇਂਜ ਵਿੱਚ ਬਗੈਰ ਕਿਸੇ ਇਜਾਜ਼ਤ ਦੇ ਵਿਕਸਤ ਕੀਤਾ ਗਿਆ। ਇਨ੍ਹਾਂ ਨੂੰ ਨਾਜਾਇਜ਼ ਉਸਾਰੀ ਕਾਰਨ ਸੀਲ ਕਰ ਦਿੱਤਾ ਗਿਆ। ਹਾਲਾਂਕਿ ਅਮਿਤ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਫਾਰਮ ਹਾਊਸਾਂ ਨੂੰ ਢਾਹਿਆ ਜਾਵੇਗਾ ਜਾਂ ਸਿਰਫ਼ ਜੁਰਮਾਨਾ ਕੀਤਾ ਜਾਵੇਗਾ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪੁਲਿਸ ਫੋਰਸ ਦੀ ਮਦਦ ਨਾਲ ਤਿੰਨਾਂ ਫਾਰਮ ਹਾਊਸਾਂ ਨੂੰ ਢਾਹੁਣ-ਕਮ-ਸੀਲਿੰਗ ਮੁਹਿੰਮ ਚਲਾਈ ਗਈ ਸੀ। ਐਨਜੀਟੀ ਨੇ ਇਹ ਹੁਕਮ ਸੋਨੀਆ ਘੋਸ਼ ਬਨਾਮ ਹਰਿਆਣਾ ਰਾਜ ਮਾਮਲੇ ਵਿੱਚ ਦਿੱਤਾ ਹੈ। ਇਸ ਹੁਕਮ ਤੋਂ ਬਾਅਦ ਡੀਟੀਪੀ ਮਧੋਲੀਆ ਨੇ ਏਟੀਪੀ ਸੁਮਿਤ ਮਲਿਕ, ਦਿਨੇਸ਼ ਸਿੰਘ, ਰੋਹਨ ਅਤੇ ਸ਼ੁਭਮ ਦੀ ਟੀਮ ਨਾਲ ਮਿਲ ਕੇ ਫਾਰਮ ਹਾਊਸਾਂ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਸੋਹਾਣਾ ਦੇ ਨਾਇਬ ਤਹਿਸੀਲਦਾਰ ਲਛੀਰਾਮ ਵੀ ਡਿਊਟੀ ਮੈਜਿਸਟਰੇਟ ਵਜੋਂ ਹਾਜ਼ਰ ਸੀ। ਇਸ ਕੰਮ ਲਈ ਪ੍ਰਸ਼ਾਸਨਿਕ ਟੀਮ ਸਮੇਤ ਥਾਣਾ ਸਦਰ ਸੋਹਾਣਾ ਦੀ ਟੀਮ ਲੱਗੀ ਹੋਈ ਸੀ।
ਕਰੀਬ 1.5 ਏਕੜ ਰਕਬੇ ਵਿੱਚ ਸੀ ਦਲੇਰ ਦਾ ਫਾਰਮ ਹਾਊਸ
ਇੱਕ ਸੀਨੀਅਰ ਅਧਿਕਾਰੀ ਮੁਤਾਬਕ ਇਨ੍ਹਾਂ ਤਿੰਨਾਂ ਚੋਂ ਇੱਕ ਫਾਰਮ ਹਾਊਸ ਪੰਜਾਬੀ ਗਾਇਕ ਦਲੇਰ ਮਹਿੰਦੀ ਦਾ ਹੈ। ਇਹ ਫਾਰਮ ਹਾਊਸ ਕਰੀਬ 1.5 ਏਕੜ ਜ਼ਮੀਨ ‘ਤੇ ਬਣਿਆ ਹੈ, ਜਿੱਥੇ ਦਲੇਰ ਲਗਾਤਾਰ ਆਉਂਦਾ ਰਹਿੰਦਾ ਹੈ।
ਇਹ ਵੀ ਪੜ੍ਹੋ: NIA Raid in Sangrur Jail: NIA ਟੀਮ ਨੂੰ ਛਾਪੇ ਦੌਰਾਨ ਸੰਗਰੂਰ ਜੇਲ੍ਹ ‘ਚ ਗੈਂਗਸਟਰ ਬਿੰਨੀ ਗੁਜ਼ਰ ਕੋਲੋਂ ਮਿਲਿਆ ਮੋਬਾਇਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h