ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਨੇ ਅਕਤੂਬਰ ‘ਚ ਭਾਰਤ ‘ਚ 23 ਲੱਖ ਤੋਂ ਜ਼ਿਆਦਾ ਅਕਾਉਂਟਸ ‘ਤੇ ਪਾਬੰਦੀ ਲਗਾਈ ਹੈ। ਇਹ ਕਦਮ ਨਵੇਂ ਆਈਟੀ ਨਿਯਮ 2021 ਦੇ ਤਹਿਤ ਚੁੱਕਿਆ ਗਿਆ। ਦੱਸ ਦੇਈਏ ਕਿ ਇਹ ਅੰਕੜਾ ਸਿਰਫ ਅਕਤੂਬਰ ਮਹੀਨੇ ਦਾ ਹੈ। ਕੰਪਨੀ ਨੇ ਕਿਹਾ ਕਿ 1 ਅਕਤੂਬਰ ਤੋਂ 31 ਅਕਤੂਬਰ ਤੱਕ 23,24,000 ਵ੍ਹੱਟਸਐਪ ਅਕਾਉਂਟਸ ਨੂੰ ਬੈਨ ਕੀਤਾ ਗਿਆ ਸੀ ਤੇ ਇਨ੍ਹਾਂ ‘ਚੋਂ 8,11,000 ਅਕਾਉਂਟਸ ‘ਤੇ ਸਰਗਰਮੀ ਨਾਲ ਪਾਬੰਦੀ ਲਗਾਈ ਗਈ।
WhatsApp 400 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਦੇ ਨਾਲ WhatsApp ਦੁਨੀਆ ਭਰ ਅਕਾਉਂਟਸ ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪ ਹੈ। ਇਸ ਲਈ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹੋਰ ਜ਼ਿੰਮੇਵਾਰੀਆਂ ਪਾਉਣ ਲਈ ਇਨ੍ਹਾਂ ਨਵੇਂ ਨਿਯਮਾਂ ‘ਚ ਸੋਧ ਕੀਤੀ ਗਈ ਹੈ।
ਕਿਉਂ ਲਗਾਈ ਗਈ ਅਕਾਉਂਟਸ ‘ਤੇ ਪਾਬੰਦੀ
ਵ੍ਹੱਟਸਐਪ ਨੂੰ ਅਕਤੂਬਰ ‘ਚ ਭਾਰਤ ‘ਚ 701 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ‘ਚੋਂ 34 ‘ਤੇ ‘ਕਾਰਵਾਈ’ ਦਾ ਰਿਕਾਰਡ ਸੀ। ਵ੍ਹੱਟਸਐਪ ਦੇ ਬੁਲਾਰੇ ਨੇ ਕਿਹਾ ਕਿ ਆਈਟੀ ਨਿਯਮ 2021 ਦੇ ਅਨੁਸਾਰ, ਅਸੀਂ ਅਕਤੂਬਰ 2022 ਦੇ ਮਹੀਨੇ ਲਈ ਆਪਣੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਜਿਵੇਂ ਕਿ ਤਾਜ਼ਾ ਮਾਸਿਕ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ, ਵ੍ਹੱਟਸਐਪ ਨੇ ਅਕਤੂਬਰ ਮਹੀਨੇ ਵਿੱਚ 2.3 ਮਿਲੀਅਨ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ।
ਐਡਵਾਂਸਡ IT ਨਿਯਮ 2021 ਦੇ ਤਹਿਤ, 5 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਵਾਲੇ ਪ੍ਰਮੁੱਖ ਡਿਜੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਮਹੀਨਾਵਾਰ ਪਾਲਣਾ ਰਿਪੋਰਟਾਂ ਪ੍ਰਕਾਸ਼ਤ ਕਰਨੀਆਂ ਪੈਣਗੀਆਂ। ਇਸ ਦੌਰਾਨ, ਇੱਕ ਖੁੱਲੇ, ਸੁਰੱਖਿਅਤ, ਭਰੋਸੇਮੰਦ ਅਤੇ ਜਵਾਬਦੇਹ ਇੰਟਰਨੈਟ ਵੱਲ ਕਦਮ ਵਧਾਉਂਦੇ ਹੋਏ, ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ‘ਡਿਜੀਟਲ ਨਾਗਰਿਕ’ ਦੇ ਅਧਿਕਾਰਾਂ ਦੀ ਰੱਖਿਆ ਦੇ ਉਦੇਸ਼ ਨਾਲ ਕੁਝ ਸੋਧਾਂ ਨੂੰ ਸੂਚਿਤ ਕੀਤਾ ਹੈ।
ਸਤੰਬਰ ‘ਚ 26.85 ਲੱਖ ਖਾਤਿਆਂ ‘ਤੇ ਪਾਬੰਦੀ
ਮੈਟਾ-ਮਾਲਕੀਅਤ ਵਾਲੇ WhatsApp ਨੇ ਸਤੰਬਰ ਵਿੱਚ ਭਾਰਤ ‘ਚ 26.85 ਲੱਖ ਤੋਂ ਵੱਧ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ 8.72 ਲੱਖ ਖਾਤਿਆਂ ਨੂੰ ਉਪਭੋਗਤਾਵਾਂ ਤੋਂ ਕੋਈ ਵੀ ਰਿਪੋਰਟ ਮਿਲਣ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ ਗਿਆ ਸੀ। ਕੰਪਨੀ ਨੇ ਅਗਸਤ ‘ਚ 23.28 ਲੱਖ ਤੋਂ ਜ਼ਿਆਦਾ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਸਤੰਬਰ ਵਿੱਚ ਪਾਬੰਦੀਸ਼ੁਦਾ ਖਾਤਿਆਂ ਦੀ ਗਿਣਤੀ ਅਗਸਤ ਦੇ ਮੁਕਾਬਲੇ 15 ਫੀਸਦੀ ਵੱਧ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h