ਈਰਾਨ ‘ਚ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ 20 ਸਾਲਾ ਹਦੀਸ ਨਜਫੀ ਦੀ ਪੁਲਸ ਗੋਲੀਬਾਰੀ ‘ਚ ਮੌਤ ਹੋਣ ਦੀ ਖਬਰ ਹੈ। ਉਸ ਦੀ ਮੌਤ ਨਾਲ ਸਬੰਧਤ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹਨ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਤਹਿਰਾਨ ਤੋਂ ਦੂਰ ਸਥਿਤ ਕਾਰਾਜ ਸ਼ਹਿਰ ‘ਚ ਹਦੀਸ ਕਈ ਔਰਤਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੇ ਉਸ ਨੂੰ 6 ਗੋਲੀਆਂ ਮਾਰੀਆਂ।
ਮਹਿਸਾ ਅਮੀਨੀ ਦੀ 16 ਸਤੰਬਰ ਨੂੰ ਈਰਾਨ ਵਿੱਚ ਨੈਤਿਕ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਿਜਾਬ ਅਤੇ ਸਖ਼ਤ ਪਾਬੰਦੀਆਂ ਖ਼ਿਲਾਫ਼ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਨ੍ਹਾਂ ‘ਚ ਹੁਣ ਤੱਕ ਚਾਰ ਔਰਤਾਂ ਸਮੇਤ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।
This is Hadith Najafi, she came out to protest her right to be free. The regime shot and killed her. She was 23-years-old. #MahsaAmini #مهسا_امینی pic.twitter.com/2zJtvpXnhi
— David Patrikarakos (@dpatrikarakos) September 25, 2022
ਹਿਜਾਬ ਨਾ ਪਹਿਨਣ ਅਤੇ ਵਾਲ ਕੱਟਣ ਦੀ ਸਜ਼ਾ
ਪ੍ਰਦਰਸ਼ਨਾਂ ਤੋਂ ਘਬਰਾ ਕੇ ਅਤੇ ਦੱਬੇ-ਕੁਚਲੇ ਈਰਾਨ ਦੀ ਕੱਟੜਪੰਥੀ ਸਰਕਾਰ ਨੇ ਕੁਝ ਦਿਨ ਪਹਿਲਾਂ ਇੰਟਰਨੈੱਟ ਬੰਦ ਕਰ ਦਿੱਤਾ ਸੀ। ਇਸ ਲਈ ਉਥੋਂ ਬਹੁਤ ਘੱਟ ਜਾਣਕਾਰੀ ਸਾਹਮਣੇ ਆ ਰਹੀ ਹੈ।
ਪੁਲਿਸ ਹਿਰਾਸਤ ਵਿਚ ਮਹਿਸਾ ਦੀ ਮੌਤ ਤੋਂ ਬਾਅਦ ਜਿਨ੍ਹਾਂ ਔਰਤਾਂ ਜਾਂ ਕੁੜੀਆਂ ਨੇ ਵਿਰੋਧ ਪ੍ਰਦਰਸ਼ਨਾਂ ਦੀ ਕਮਾਨ ਸੰਭਾਲੀ, ਉਨ੍ਹਾਂ ਵਿਚ ਨਜਫੀ ਸਭ ਤੋਂ ਅੱਗੇ ਸੀ ਅਤੇ ਇਸੇ ਕਾਰਨ ਉਹ ਇਬਰਾਹਿਮ ਰਾਇਸੀ ਸਰਕਾਰ ਦੀ ਅੱਖ ‘ਚ ਰੜਕਣ ਲੱਗ ਗਈ। 20 ਸਾਲਾ ਵਿਦਿਆਰਥੀ ਨਜਫੀ ਨੇ ਪੁਲਿਸ ਦੇ ਸਾਹਮਣੇ ਵੀ ਹਿਜਾਬ ਨਹੀਂ ਪਾਇਆ ਸੀ ਅਤੇ ਉਸ ਦੇ ਸਾਹਮਣੇ ਆਪਣੇ ਵਾਲ ਵੀ ਕੱਟੇ ਸਨ। ਸ਼ਨੀਵਾਰ ਨੂੰ ਕਰਜ ਵਿੱਚ ਅਜਿਹੇ ਇੱਕ ਪ੍ਰਦਰਸ਼ਨ ਦੌਰਾਨ ਨੈਤਿਕ ਪੁਲਿਸ ਨੇ ਨਜਫੀ ਉੱਤੇ ਛੇ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ- ਈਰਾਨ ਦੇ ਧੀਆਂ ਪ੍ਰਤੀ ਇਹ ਕਿਹੋ ਜਿਹੇ ਕਾਨੂੰਨ: ਬਿਨਾ ਬੁਰਕੇ ਤੋਂ ਮਿਲਦੀ ਹੈ ਸਜ਼ਾ, ਪਿਓ ਕਰ ਸਕਦਾ ਹੈ ਧੀ ਨਾਲ ਵਿਆਹ
ਪਰਿਵਾਰ ਨੇ ਵੀਡੀਓ ਜਾਰੀ ਕੀਤੀ
ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਜਫੀ ਦੇ ਪਰਿਵਾਰ ਨੇ ਉਸ ਦੀ ਮੌਤ ਤੋਂ ਬਾਅਦ ਅੰਤਿਮ ਰਸਮ ਦਾ ਵੀਡੀਓ ਜਾਰੀ ਕੀਤਾ ਹੈ। ਅਜਿਹੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਹਾਲਾਂਕਿ ਹੁਣ ਤੱਕ ਕਿਸੇ ਵੀ ਨਿਊਜ਼ ਏਜੰਸੀ ਨੇ ਉਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਨਜਫੀ ਦੀ ਯਾਦ ਵਿਚ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਕਈ ਵੀਡੀਓਜ਼ ਵੀ ਸਾਹਮਣੇ ਆਏ ਹਨ।
ਇੰਟਰਨੈੱਟ ਬੰਦ ਕਰਨਾ ਖ਼ਤਰਨਾਕ ਹੈ
ਐਲੋਨ ਮਸਕ ਨੇ ਈਰਾਨ ਲਈ ਸਟਾਰਲਿੰਕ ਸੈਟੇਲਾਈਟ ਸੇਵਾ ਸ਼ੁਰੂ ਕੀਤੀ ਹੈ। ਹਾਲਾਂਕਿ ਇਸ ਤੋਂ ਬਾਅਦ ਵੀ ਆਮ ਈਰਾਨੀਆਂ ਨੂੰ ਇਹ ਸੇਵਾ ਲੈਣ ਵਿੱਚ ਕਾਫੀ ਦਿੱਕਤਾਂ ਆ ਸਕਦੀਆਂ ਹਨ। ਇਸ ਦਾ ਕਾਰਨ ਤਕਨੀਕੀ ਹੈ। ਦਰਅਸਲ, ਸਟਾਰਲਿੰਕ ਤੋਂ ਇੰਟਰਨੈੱਟ ਐਕਸੈਸ ਲਈ ਟਰਮੀਨਲ ਬਣਾਉਣੇ ਪੈਣਗੇ। ਬਹੁਤ ਘੱਟ ਉਮੀਦ ਹੈ ਕਿ ਈਰਾਨ ਸਰਕਾਰ ਉਨ੍ਹਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇਵੇਗੀ। ਹਾਲਾਂਕਿ, ਜੇਕਰ ਕੋਈ ਟਰਮੀਨਲ ਸਥਾਪਤ ਕਰਦਾ ਹੈ, ਤਾਂ ਉਹ ਸਟਾਰਲਿੰਕ ਰਾਹੀਂ ਬਾਹਰੀ ਦੁਨੀਆ ਨਾਲ ਜੁੜ ਸਕਦਾ ਹੈ।
ਦੂਜੇ ਪਾਸੇ ਕਾਰਨੇਗੀ ਐਂਡੋਮੈਂਟ ਸੈਂਟਰ ਦੇ ਈਰਾਨ ਮਾਮਲਿਆਂ ਦੇ ਵਿਸ਼ਲੇਸ਼ਕ ਕਰੀਮ ਸਾਦਜਾਦਪੋਰ ਦੇ ਅਨੁਸਾਰ, ਈਰਾਨ ਦਾ ਇੰਟਰਨੈਟ ਬੰਦ ਹੋਣਾ ਇੱਕ ਖਤਰਨਾਕ ਸੰਕੇਤ ਹੈ। ਪਿਛਲੀ ਵਾਰ ਜਦੋਂ ਈਰਾਨ ਨੇ ਇੰਟਰਨੈੱਟ ਬੰਦ ਕੀਤਾ ਸੀ, 1500 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ- ਈਰਾਨ ‘ਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਕਿਉਂ ਛਿੜੀ ਹਿਜ਼ਾਬ ਵਿਰੁੱਧ ਜੰਗ?ਕੁੜੀਆਂ ਕਿਉਂ ਕੱਟ ਰਹੀਆਂ ਵਾਲ, ਸਾੜ ਰਹੀਆਂ ਹਿਜ਼ਾਬ
50 ਸ਼ਹਿਰਾਂ ਵਿੱਚ ਪ੍ਰਦਰਸ਼ਨ
ਮਹਿਸਾ ਅਮੀਨੀ ਨੂੰ 13 ਸਤੰਬਰ ਨੂੰ ਹਿਜਾਬ ਨਾ ਪਹਿਨਣ ਕਾਰਨ ਮੌਰਲ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਉਸ ਦੀ ਲਾਸ਼ ਪਰਿਵਾਰ ਨੂੰ ਤਿੰਨ ਦਿਨ ਬਾਅਦ 16 ਸਤੰਬਰ ਨੂੰ ਮਿਲੀ। ਹੁਣ 50 ਤੋਂ ਵੱਧ ਸ਼ਹਿਰਾਂ ਵਿੱਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਹਰ ਸ਼ਹਿਰ ਵਿਚ ਔਰਤਾਂ ਨੈਤਿਕ ਪੁਲਿਸਿੰਗ ਅਤੇ ਹਿਜਾਬ ਕਾਨੂੰਨ ਦੇ ਖਿਲਾਫ ਸੜਕਾਂ ‘ਤੇ ਉਤਰ ਰਹੀਆਂ ਹਨ। ਦੋ ਸਾਲ ਤੱਕ ਚੁੱਪ ਰਹਿਣ ਵਾਲੀਆਂ ਔਰਤਾਂ ਹੁਣ ਸਰਕਾਰ ਲਈ ਵੱਡੀ ਸਮੱਸਿਆ ਬਣ ਗਈਆਂ ਹਨ। ਉਹ ਨਾ ਤਾਂ ਹਿਜਾਬ ਪਹਿਨਣ ਲਈ ਤਿਆਰ ਹਨ, ਨਾ ਹੀ ਵਾਲ ਢੱਕਣ ਲਈ ਤਿਆਰ ਹਨ ਅਤੇ ਨਾ ਹੀ ਢਿੱਲੇ ਕੱਪੜੇ ਪਹਿਨਣ ਦਾ ਫ਼ਰਮਾਨ ਮੰਨਣ ਲਈ ਤਿਆਰ ਹਨ।
3 ਸਾਲਾਂ ਬਾਅਦ ਵੱਡਾ ਪ੍ਰਦਰਸ਼ਨ
ਇਸੇ ਤਰ੍ਹਾਂ ਦੇ ਪ੍ਰਦਰਸ਼ਨ 2019 ਵਿੱਚ ਇਸਲਾਮਿਕ ਰੀਪਬਲਿਕ ਆਫ਼ ਈਰਾਨ ਵਿੱਚ ਹੋਏ ਸਨ। ਉਦੋਂ ਵੀ ਨਾਗਰਿਕਾਂ ‘ਤੇ ਗੋਲੀਬਾਰੀ ਹੋਈ, ਜ਼ਬਰਦਸਤ ਜ਼ੁਲਮ ਹੋਏ, ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਹੁਣ ਉਹੀ ਤਸਵੀਰ ਸਾਹਮਣੇ ਹੈ।
ਅਮੀਨੀ, ਜਿਸ ਨੂੰ ਜ਼ੀਨਾ ਵਜੋਂ ਵੀ ਜਾਣਿਆ ਜਾਂਦਾ ਹੈ, ਕੰਮ ਦੀ ਭਾਲ ਵਿੱਚ ਕੁਰਦਿਸਤਾਨ ਵਿੱਚ ਆਪਣੇ ਘਰ ਤੋਂ ਪਿਛਲੇ ਹਫ਼ਤੇ ਤਹਿਰਾਨ ਆਈ ਸੀ। ਉਸ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਹਿਜਾਬ ਨਹੀਂ ਪਹਿਨਿਆ, ਜਿਸ ਲਈ ਉਸ ਨੂੰ ਮੌਤ ਦੀ ਸਜ਼ਾ ਮਿਲੀ। ਉਂਝ, ਹਿਜਾਬ ਕਾਨੂੰਨ 1981 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਹੀ ਇਸ ਦਾ ਵਿਰੋਧ ਹੋ ਰਿਹਾ ਹੈ। ਵਿਰੋਧ ਵਿੱਚ ਕਈ ਵਾਰ ਹਿੰਸਕ ਅੰਦੋਲਨ ਵੀ ਹੋਏ।