ਬਜਟ ਤੋਂ ਤੁਰੰਤ ਬਾਅਦ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਅਮੂਲ ਨੇ ਦੁੱਧ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਅਮੂਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੁੱਧ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਵਧੀਆਂ ਕੀਮਤਾਂ ਅੱਜ ਯਾਨੀ ਕਿ 3 ਫਰਵਰੀ ਤੋਂ ਹੀ ਲਾਗੂ ਹੋ ਜਾਣਗੀਆਂ।
ਕੰਪਨੀ ਮੁਤਾਬਕ ਹੁਣ ਅਮੂਲ ਤਾਜ਼ਾ ਅੱਧਾ ਲੀਟਰ ਦੁੱਧ 27 ਰੁਪਏ ਵਿੱਚ ਮਿਲੇਗਾ। ਜਦਕਿ ਇਸ ਦੇ 1 ਲੀਟਰ ਦੇ ਪੈਕੇਟ ਲਈ 54 ਰੁਪਏ ਦੇਣੇ ਹੋਣਗੇ। ਅਮੂਲ ਗੋਲਡ ਯਾਨੀ ਫੁੱਲ ਕਰੀਮ ਦੁੱਧ ਦਾ ਅੱਧਾ ਕਿਲੋ ਦਾ ਪੈਕੇਟ ਹੁਣ 33 ਰੁਪਏ ਵਿੱਚ ਮਿਲੇਗਾ। ਜਦਕਿ ਇਸ ਦੇ 1 ਲੀਟਰ ਲਈ 66 ਰੁਪਏ ਅਦਾ ਕਰਨੇ ਪੈਣਗੇ। ਅਮੂਲ ਗਾਂ ਦੇ ਦੁੱਧ ਦੀ ਇੱਕ ਲੀਟਰ ਕੀਮਤ 56 ਰੁਪਏ ਹੋ ਗਈ ਹੈ। ਜਦਕਿ ਅੱਧੇ ਲੀਟਰ ਲਈ 28 ਰੁਪਏ ਦੇਣੇ ਪੈਣਗੇ। ਜਦੋਂ ਕਿ ਮੱਝ ਦਾ ਏ2 ਦੁੱਧ ਹੁਣ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ।
ਜਾਣੋ ਹੁਣ ਕਿੰਨੀ ਹੋਵੇਗੀ ਅਮੂਲ ਦੀ ਕੀਮਤ!
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h