ਅੱਜ ਕੱਲ ਡਿਪ੍ਰੈਸ਼ਨ ਤਣਾਓ ਵਰਗੀਆਂ ਬਿਮਾਰੀਆਂ ਨੌਜਵਾਨਾਂ ਤੇ ਬੱਚਿਆਂ ਵਿੱਚ ਬੇਹੱਦ ਵੱਧ ਦੀਆਂ ਜਾ ਰਹੀਆਂ ਹਨ। ਇਸੇ ਨਾਲ ਸੰਬੰਧਿਤ ਇੱਕ ਮਾਮਲਾ ਮੋਹਾਲੀ ਤੋਂ ਸਾਹਮਣੇ ਆ ਰਿਹਾ ਹੈ।
ਦੱਸ ਦੇਈਏ ਕਿ ਕੱਲ ਮੋਹਾਲੀ ਵਿੱਚ 11 ਫੇਸ ਦੇ ਬੇਸਟੇਕ ਮਾਲ ਵਿੱਚ ਇੱਕ 12ਵੀਂ ਜਮਾਤ ਦੇ ਵਿਦਿਆਰਥੀ ਵੱਲੋਂ 4 ਚੋਥੀ ਮੰਜਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਅਭਿਜੀਤ ਦੇ ਵਜੋਂ ਹੋਈ ਹੈ। ਇਹ ਨੌਜਵਾਨ ਸਵੇਰੇ 9.30 ਵਜੇ ਮਾਲ ਪਹੁੰਚ ਗਿਆ ਸੀ ਜਿਸ ਤੋਂ ਬਾਅਦ ਉਹ ਚੋਥੀ ਮੰਜਿਲ ਤੇ ਗਿਆ ਉਥੇ ਜਾਕੇ ਉਸਨੇ ਫ਼ੂਡ ਕੋਟ ਵਿੱਚ ਇੱਕ ਪਾਣੀ ਦੀ ਬੋਤਲ ਲਈ ਤੇ ਉਥੇ ਕਾਫੀ ਦੇਰ ਬੈਠਾ ਰਿਹਾ ਜਦੋਂ ਉਥੇ ਕੋਈ ਮੌਜੂਦ ਨਹੀਂ ਸੀ ਉਸਨੇ ਚੋਥੀ ਮੰਜਿਲ ਤੋਂ ਛਾਲ ਮਾਰ ਦਿੱਤੀ।
ਜਦੋਂ ਪਰਿਵਾਰ ਵਾਲਿਆਂ ਨਾਲ ਗੱਲ ਬਾਤ ਕੀਤੀ ਗਈ ਤਾਂ ਪਰਿਵਾਰ ਵੱਲੋਂ ਕਿਹਾ ਗਿਆ ਕਿ ਅਭਿਜੀਤ ਮੋਹਾਲੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ ਹਾਲ ਹੀ ਵਿੱਚ ਉਸਨੇ ਆਪਣੇ 12ਵੀਂ ਜਮਾਤ ਦੇ ਪੇਪਰ ਦਿੱਤੇ ਸਨ ਪਰ ਜਦੋ ਦੇ ਅਭਿਜੀਤ ਦੇ ਪੇਪਰ ਹੋਏ ਸਨ ਉਹ ਕਾਫੀ ਚੁੱਪ ਚੁੱਪ ਰਹਿੰਦਾ ਸੀ ਜਦੋ ਉਸਤੋਂ ਇਸਦਾ ਕਾਰਨ ਪੁੱਛਿਆ ਜਾਂਦਾ ਸੀ ਤਾਂ ਕਹਿੰਦਾ ਸੀ ਕਿ ਸਭ ਠੀਕ ਹੈ।
ਪਰਿਵਾਰ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਮ੍ਰਿਤਕ ਨੌਜਵਾਨ ਤਣਾਓ ਤੋਂ ਪੀੜਤ ਸੀ ਜਾਨ ਦੇਣ ਦਾ ਕਾਰਨ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।