ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਤਖ਼ਤ ਸ੍ਰੀ ਹੁਜ਼ੂਰ ਸਾਹਿਬ, ਨਾਂਦੇੜ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਦੱਸ ਦੇਈਏ ਕਿ 24 ਤੋਂ 25 ਜਨਵਰੀ ਤੱਕ ਚੱਲਣ ਵਾਲੇ ਇਸ ਸਮਾਗਮ ਦੀ ਸ਼ੁਰੂਆਤ ਸੱਚਖੰਡ ਸ੍ਰੀ ਹੁਜ਼ੂਰ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਦੇ ਰੂਪ ਵਿੱਚ ਹੋਈ।
ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਸਮਾਗਮ ਸਥਾਨ ‘ਤੇ ਪੁੱਜਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਜ਼ੂਰੀ ਵਿੱਚ ਸੰਗਤਾਂ ਦਾ ਇੱਕ ਵੱਡਾ ਹੜ੍ਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਸ ਵੱਡੇ ਅਲੌਕਿਕ ਸਮਾਗਮ ਵਿੱਚ ਦੇਸ਼ ਭਰ ਦੇ ਧਾਰਮਿਕ ਅਤੇ ਵੱਡੇ ਸਿਆਸੀ ਆਗੂ ਇਸ ਮੌਕੇ ਗੁਰੂ ਚਰਨਾਂ ‘ਚ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ ਜਿਵੇਂ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ,
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਮੌਕੇ ‘ਤੇ ਨਾਂਦੇੜ ਵਿਖੇ ਸਮਾਗਮ ਸਥਾਨ ਤੇ ਪਹੁੰਚੇ ਹਨ ਤੇ ਨਾਲ ਹੀ ਤਖ਼ਤ ਸੱਚਖੰਡ ਸ੍ਰੀ ਹੁਜ਼ੂਰ ਸਾਹਿਬ ਵਿਚ ਵੀ ਹਾਜ਼ਰੀ ਦਰਜ ਕਰਵਾਈ ਹੈ।
ਸਿਆਸੀ ਆਗੂਆਂ ਤੋਂ ਇਲਾਵਾ ਤਖ਼ਤ ਸ੍ਰੀ ਹੁਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਮੇਜ਼ਬਾਨ ਅਤੇ ਮੁੱਖ ਸੇਵਾਦਾਰ ਦੇ ਤੌਰ ਤੇ ਮੌਜੂਦ ਹਨ।







